ਭਾਰਤ ਨੇ ਓਮਾਨ ਨੂੰ 11-0 ਨਾਲ ਦਿਤੀ ਮਾਤ
Published : Oct 20, 2018, 12:54 am IST
Updated : Oct 20, 2018, 12:54 am IST
SHARE ARTICLE
India beat Oman
India beat Oman

ਨੌਜਵਾਨ ਸਟਰਾਇਕਰ ਦਿਲਪ੍ਰੀਤ ਸਿੰਘ ਦੀ ਹ੍ਰੈਟਿਕ ਨਾਲ ਮੌਜੂਦਾ ਚੈਂਪਿਅਨ ਭਾਰਤ ਨੇ ਮੇਜ਼ਬਾਨ ਓਮਾਨ ਨੂੰ 11-0 ਨਾਲ ਕਰਾਰੀ ਮਾਤ ਦੇ ਕੇ ਏਸ਼ਆਈ ਚੈਂਪਿਅਨਜ਼ ਟ੍ਰਾਫ਼ੀ ਹਾਕੀ......

ਮਸਕਟ : ਨੌਜਵਾਨ ਸਟਰਾਇਕਰ ਦਿਲਪ੍ਰੀਤ ਸਿੰਘ ਦੀ ਹ੍ਰੈਟਿਕ ਨਾਲ ਮੌਜੂਦਾ ਚੈਂਪਿਅਨ ਭਾਰਤ ਨੇ ਮੇਜ਼ਬਾਨ ਓਮਾਨ ਨੂੰ 11-0 ਨਾਲ ਕਰਾਰੀ ਮਾਤ ਦੇ ਕੇ ਏਸ਼ਆਈ ਚੈਂਪਿਅਨਜ਼ ਟ੍ਰਾਫ਼ੀ ਹਾਕੀ ਟੂਰਨਾਮੈਂਟ ਵਿਚ ਆਪਣੇ ਅਭਿਆਨ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਓਮਾਨ ਨੇ ਪਹਿਲੇ ਕੁਆਟਰ ਵਿਚ ਭਾਰਤ ਨੂੰ ਗੋਲ ਨਹੀਂ ਕਰਨ ਦਿਤਾ। ਭਾਰਤੀ ਟੀਮ ਨੇ 17 ਵੇਂ ਮਿੰਟ ਵਿਚ ਲਲਿਤ ਦੇ ਗੋਲ ਨਾਲ ਖਾਤਾ ਖੋਲ੍ਹਿਆ। ਇਸ ਮੈਚ ਵਿਚ ਦੂਸਰੇ ਕੁਆਟਰ ਵਿਚ ਭਾਰਤੀ ਟੀਮ ਨੇ ਕੁੱਲ ਚਾਰ ਗੋਲ ਕੀਤੇ।

ਲਲਿਤ ਤੋਂ ਇਲਾਵਾ ਹਰਮਨਪ੍ਰੀਤ ਸਿੰਘ ਨੇ 22ਵੇਂ ਮਿੰਟ, ਨੀਲਕਾਂਤ ਸ਼ਰਮਾਂ ਨੇ 23ਵੇਂ ਮਿੰਟ ਅਤੇ ਮਨਦੀਪ ਸਿੰਘ ਨੇ 30ਵੇਂ ਮਿੰਟ ਵਿਚ ਗੋਲ ਕੀਤੇ।ਦਿਲਪ੍ਰੀਤ ਨੇ ਤਿੰਨ ਗੋਲ ਕੀਤੇ ਅਤੇ ਮੈਨ ਆਫ਼ ਦਾ ਮੈਚ ਲਈ ਚੁਣਿਆ ਗਿਆ। ਇਸ ਤੋਂ ਇਲਾਵਾ ਗੁਰਜੰਟ ਸਿੰਘ, ਆਕਾਸ਼ਦੀਪ ਸਿੰਘ, ਵਰੁਣ ਕੁਮਾਰ ਅਤੇ ਚਿੰਗਲੇਨਸਨਾ ਸਿੰਘ ਨੇ ਵੀ ਭਾਰਤ ਦੀ ਤਰਫ਼ੋਂ ਗੋਲ ਕੀਤੇ। ਅਜ ਅਗਲਾ ਮੈਚ ਵਿਰੋਧੀ ਪਾਕਿਸਤਾਨ ਨਾਲ ਖੇਡਿਆ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement