Bathinda News : ਨਿੱਕੀ ਉਮਰੇ ਵੱਡੀਆਂ ਪੁਲਾਂਘਾਂ, ਬਠਿੰਡਾ ਦੇ ਇਸ਼ਮੀਤ ਨੇ ਵਰਲਡ ਬੁੱਕ ਵਿਚ ਕਰਵਾਇਆ ਨਾਮ ਦਰਜ 
Published : May 20, 2025, 1:47 pm IST
Updated : May 20, 2025, 1:47 pm IST
SHARE ARTICLE
Representative Image.
Representative Image.

Bathinda News : ਇਸ ਤੋਂ ਪਹਿਲਾਂ ‘ਇੰਡੀਆ ਬੁੱਕ ਆਫ਼ ਰਿਕਾਰਡ’ ’ਚ ਨਾਮ ਦਰਜ ਕਰਵਾ ਚੁੱਕੈ ਇਸ਼ਮੀਤ

Ishmeet from Bathinda gets his name registered in the World Book Latest News in Punjabi : ਨਿੱਕੀ ਉਮਰੇ ਵੱਡੀਆਂ ਪੁਲਾਂਘਾਂ ਪੱਟ ਰਿਹਾ ਹੈ ਬਠਿੰਡਾ ਦੇ ਢਿੱਲੋਂ ਨਗਰ ਦਾ ਇਸ਼ਮੀਤ ਸਿੰਘ ਸਿਵੀਆ। ਜਿਨ੍ਹਾਂ ਨੇ ‘ਵਰਲਡ ਬੁੱਕ’ ਵਿਚ ਅਪਣਾ ਨਾਮ ਦਰਜ ਕਰਵਾ ਲਿਆ ਹੈ। ਇਸ ਪ੍ਰਾਪਤੀ ਤੋਂ ਬਾਅਦ ਇਸ਼ਮੀਤ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਸ ਨੇ ਲੈਗ ਪ੍ਰੈੱਸ ਲਗਾ ਕੇ ‘ਇੰਡੀਆ ਬੁੱਕ ਆਫ਼ ਰਿਕਾਰਡ’ ’ਚ ਨਾਮ ਦਰਜ ਕਰਵਾ ਚੁੱਕਾ ਹੈ ਤੇ ਜਿਸ ਕਾਰਨ ਉਸ ਨੂੰ ਬਹੁਤ ਖ਼ੁਸ਼ੀ ਹੈ।

ਇਸਮੀਤ ਸਿੰਘ ਸਿਵੀਆ ਨੇ 17 ਸਾਲ ਦੀ ਉਮਰ ਵਿਚ 24  ਸੈਕਿੰਡ ਵਿਚ 5 ਕੁਇੰਟਲ 60 ਕਿਲੋ ਭਾਰ ਦੇ ਰੈਪ ਫ਼ਰੰਟ ਸਕੇਟ ਲਗਾ ਕੇ ਵਰਲਡ ਰਿਕਾਰਡ ਬਣਾਇਆ ਹੈ। ਪਰਵਾਰ ’ਚ ਇਸਮੀਤ ਦੀ ਇਸ ਪ੍ਰਾਪਤੀ ਖ਼ੁਸ਼ੀ ਦਾ ਮਹੌਲ ਬਣ ਗਿਆ ਹੈ।

ਇਸ਼ਮੀਤ ਦੇ ਪਿਤਾ ਬਲਰਾਜ ਸਿੰਘ ਦਾ ਕਹਿਣਾ ਹੈ ਕਿ ਮੇਰੇ ਬੇਟੇ ਨੇ ਵਰਲਡ ਰਿਕਾਰਡ ਬਣਾਇਆ ਹੈ। ਮੈਨੂੰ ਤੇ ਪੂਰੇ ਪਰਵਾਰ ਨੂੰ ਬੇਟੇ ’ਤੇ ਫਕਰ ਹੈ। ਜਿਸ ਨੇ 17 ਸਾਲ ਦੀ ਛੋਟੀ ਉਮਰ ਵਿਚ ਉਹ ਕਰ ਕੇ ਦਿਖਾਇਆ ਹੈ ਜੋ ਕੋਈ ਵੱਡੀ ਉਮਰੇ ਨਹੀਂ ਕਰ ਸਕਦਾ। ਮੇਰੇ ਬੇਟੇ ਨੇ ਕਾਫੀ ਮਿਹਨਤ ਕੀਤੀ ਹੈ। ਮੈਂ ਖ਼ੁਦ ਖਿਡਾਰੀ ਹਾਂ ਜਿਸ ਕਰ ਕੇ ਬੇਟੇ ਨੂੰ ਇਹ ਤਿਆਰੀ ਕਰਵਾਈ ਹੈ। 
ਉਨ੍ਹਾਂ ਅੱਗੇ ਦਸਿਆ ਕਿ ਬੇਟੇ ਨੇ ਪਹਿਲਾਂ ਇੰਡੀਆ ਬੁੱਕ ਦੇ ਵਿਚ ਵੀ ਅਪਣਾ ਨਾਮ ਦਰਜ ਕਰਵਾਇਆ ਤੇ ਹੁਣ ਵਰਲਡ ਬੁੱਕ ਵਿਚ ਨਾ ਆਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਜਿਹੇ ਬੱਚਿਆਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਨਸ਼ੇ ਦੇ ਵਿਰੁਧ ਲੜਾਈ ਲੜੀ ਜਾ ਸਕੇ ਅਤੇ ਯੂਥ ਇਸ ਤਰ੍ਹਾਂ ਦੇ ਬੱਚਿਆਂ ਤੋਂ ਸੇਧ ਲਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement