‘ਧੋਨੀ’ ਹੁਣ 20 ਸਾਲ ਦੇ ਨਹੀਂ, ਪਹਿਲਾਂ ਵਾਂਗੂ ਖੇਡਣ ਦੀ ਉਮੀਦ ਨਾ ਰੱਖੋ : ਕਪਿਲ ਦੇਵ
Published : Nov 19, 2018, 4:08 pm IST
Updated : Nov 19, 2018, 4:08 pm IST
SHARE ARTICLE
Kapil Dev
Kapil Dev

ਇੰਡੀਆਂ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਨੇ ਆਸਟ੍ਰੇਲੀਆ ਦੌਰੇ ‘ਤੇ ਗਈ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ....

ਨਵੀਂ ਦਿੱਲੀ (ਪੀਟੀਆਈ) : ਇੰਡੀਆਂ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਨੇ ਆਸਟ੍ਰੇਲੀਆ ਦੌਰੇ ‘ਤੇ ਗਈ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਅਤੇ ਐਮ.ਐਸ.ਧੋਨੀ ਦੀ ਬਹੁਤ ਤਾਰੀਫ਼ ਕੀਤੀ। ਨਾਲ ਹੀ ਕਿਹਾ ਕਿ ਕ੍ਰਿਕਟ ਪ੍ਰੇਮੀਆਂ ਨੂੰ ਧੋਨੀ ਤੋਂ 10 ਸਾਲ ਪਹਿਲਾਂ ਵਰਗੀ ਖੇਡ ਦੀ ਉਮੀਦ ਨਹੀਂ ਕਰਨੀ ਚਾਹੀਦੀ। ਕਪਿਲ ਨੇ ਵਿਰਾਟ ਕੋਹਲੀ ਨੂੰ ਬੇਹੱਦ ਮੇਹਨਤੀ ਕ੍ਰਿਕਟਰ ਦੱਸਿਆ ਹੈ। ਕਪਿਲ ਦੇਵ ਨੇ ਇਕ ਨਿਜੀ ਚੈਨਲ ਨੂੰ ਕਿਹਾ, ਧੋਨੀ ਨੇ ਭਾਰਤ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਹਰ ਕਿਸੇ ਨੂੰ ਇਹ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਧੋਨੀ ਹੁਣ 20 ਸਾਲ ਦੇ ਨਹੀਂ ਹਨ ਅਤੇ ਨਾ ਅੱਗੇ ਹੋਣਗੇ।

M.S DhoniM.S Dhoni

ਜਿਵੇਂ ਕਿ ਉਹ 20 ਜਾਂ 25 ਸਾਲ ਦੀ ਉਮਰ ਵਿਚ ਖੇਡਦੇ ਸੀ। ਹੁਣ ਅਜਿਹਾ ਨਹੀਂ ਹੋ ਸਕਦਾ। ਉਹਨਾਂ ਕੋਲ ਨੁਕਤਾ ਹੈ, ਜੇਕਰ ਉਹ ਅਪਣੇ ਅਨੁਭਵ ਨਾਲ ਭਾਰਤੀ ਟੀਮ ਦੀ ਮੱਦਦ ਕਰਦੇ ਹਨ ਤਾਂ ਇਹ ਚੰਗੀ ਗੱਲ ਹੈ, ਜੇਕਰ ਉਹਨਾਂ ਨੇ ਅਪਣੇ ਆਪ ਨੂੰ ਟੀਮ ਲਈ ਉਪਲਬਧ ਰੱਖਿਆ ਹੈ ਅਤੇ ਚੰਗੀ ਕ੍ਰਿਕਟ ਖੇਡ ਸਕਦੇ ਹਨ, ਤਾਂ ਉਹ ਟੀਮ ਲਈ ਏਸੇਟ ਹਨ। ਉਹਨਾਂ ਦੇ ਲਈ ਫਿਟਨੇਸ ਮਹੱਤਵਪੂਰਨ ਹੈ ਅਤੇ ਮੈਂ ਉਮੀਦ ਕਰਦਾ ਹਾਂ ਕਿ ਉਹ ਹੋਰ ਜ਼ਿਆਦਾ ਮੈਚ ਖੇਡਦੇ ਰਹੇ। ਵਿਰਾਟ ਕੋਹਲੀ ਦੀ ਸਭ ਤੋਂ ਵੱਡੀ ਖਾਸਿਅਤ ਕੀ ਹੈ?

M.S DhoniM.S Dhoni

ਇਸ ਸਵਾਲ ਉਤੇ ਸਾਬਕਾ ਕਪਤਾਨ ਕਪਿਲ ਦੇਵ ਨੇ ਕਿਹਾ, ਕੁਝ ਲੋਕ ਬੇਹੱਦ ਖ਼ਾਸ ਹੁੰਦੇ ਹਨ ਅਤੇ ਵਿਰਾਟ ਉਹਨਾਂ ਵਿਚੋਂ ਇਕ ਹੈ. ਅਜਿਹੇ ਲੋਕ ਜਿਹੜੇ ਪ੍ਰਤਿਭਾਸ਼ਾਲੀ ਹਨ ਅਤੇ ਸਖ਼ਤ ਮਿਹਨ ਕਰਨ ਲਈ ਤਿਆਰ ਰਹਿੰਦੇ ਹਨ, ਅਸਧਾਰਨ ਬਣ ਜਾਂਤੇ ਹਨ। ਮੇਰੇ ਵਿਚਾਰ ਤੋਂ ਉਹ (ਵਿਰਾਟ ਕੋਹਲੀ ) ਪ੍ਰਤਿਭਾਸ਼ਾਲੀ ਵੀ ਹਨ ਅਤੇ ਅਨੁਸ਼ਾਸਿਤ ਵੀ ਹਨ। ਇਹ ਗੱਲ ਉਹਨਾਂ ਨੂੰ ਖਾਸ ਬਣਾ ਦਿੰਦੀ ਹੈ। ਕੋਚ ਰਵੀ ਸ਼ਾਸ਼ਤਰੀ, ਕਪਤਾਨ ਕੋਹਲੀ ਦੇ ‘ਯਸ ਮੈਨ ਨਹੀਂ ਹੈ, ਨਾਲ ਜੁੜੇ ਸਵਾਲ ਉਤੇ ਕਪਿਲ ਦੇਵ ਨੇ ਕਿਹਾ, ਜੇਕਰ ਕਪਤਾਨ ਅਤੇ ਟੀਮ ਖ਼ੁਸ਼ ਹੈ ਤਾਂ ਅਸੀਂ ਕਿਸੇ ਬਾਰੇ ‘ਚ ਸਵਾਲ ਕਿਉਂ ਚੁੱਕ ਸਕਦੇ ਹਾਂ।

DhoniDhoni

ਮੈਂ ਉਸ ਸਵਾਲ ਦਾ ਜਵਾਬ ਨਹੀਂ ਚਾਹੁੰਦਾ ਜਿਹੜਾ ਮੇਰੇ ਨਾਲ ਸੰਬੰਧਿਤ ਨਹੀਂ ਹੈ। ਮੈਂ ਇਸ ਸਵਾਲ ਦਾ ਜਵਾਬ ਨਹੀਂ ਦੇਣਾ ਚਾਹੁੰਦਾ ਕਿਉਂਕਿ ਮੈਨੂੰ ਨਹੀਂ  ਪਤਾ ਹੈ ਕਿ ਅੰਦਰਖਾਨੇ ਕੀ ਚਲ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement