Corona ਕਾਰਨ ਡਰਨਗੇ ਖਿਡਾਰੀ, ਫਿਰ ਵੀ ਹੋ ਸਕਦਾ ਹੈ T-20- ਗੌਤਮ
Published : May 19, 2020, 6:09 pm IST
Updated : May 19, 2020, 6:09 pm IST
SHARE ARTICLE
Photo
Photo

ਟੀਮ ਇੰਡੀਆ ਦੇ ਸਾਬਕਾ ਓਪਨਿੰਗ ਬੱਲੇਬਾਜ਼ ਗੌਤਮ ਗੰਭੀਰ ਦਾ ਮੰਨਣਾ ਹੈ ਕਿ ਜਦੋਂ ਕੋਵਿਡ -19 ਤੋਂ ਬਾਅਦ ਖਿਡਾਰੀ ਮੈਦਾਨ 'ਚ ਪਰਤਣਗੇ ਤਾਂ ਉਹਨਾਂ ਦੇ ਦਿਲ ਵਿਚ ਡਰ ਹੋਵੇਗਾ।

ਨਵੀਂ ਦਿੱਲੀ: ਟੀਮ ਇੰਡੀਆ ਦੇ ਸਾਬਕਾ ਓਪਨਿੰਗ ਬੱਲੇਬਾਜ਼ ਗੌਤਮ ਗੰਭੀਰ ਦਾ ਮੰਨਣਾ ਹੈ ਕਿ ਜਦੋਂ ਕੋਵਿਡ -19 ਤੋਂ ਬਾਅਦ ਖਿਡਾਰੀ ਮੈਦਾਨ 'ਚ ਪਰਤਣਗੇ ਤਾਂ ਉਹਨਾਂ ਦੇ ਦਿਲ ਵਿਚ ਡਰ ਹੋਵੇਗਾ। ਕੋਵਿਡ -19 ਕਾਰਨ ਮਾਰਚ ਦੇ ਅੱਧ ਤੋਂ ਕ੍ਰਿਕਟ ਦੀਆਂ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਬੰਦ ਹੋ ਗਈਆਂ ਹਨ।

Gautam GambhirPhotoਗੌਤਮ ਗੰਭੀਰ ਨੇ ਕਿਹਾ, 'ਇਹ ਹਰੇਕ ਵਿਅਕਤੀ 'ਤੇ ਨਿਰਭਰ ਕਰਦਾ ਹੈ, ਪਰ ਹਾਂ ਜਦੋਂ ਉਹ ਲੋਕ ਖੇਡਣ ਜਾਣਗੇ, ਤਾਂ ਥੌੜਾ ਡਰ ਹੋਵੇਗਾ। ਹੋ ਸਕਦਾ ਹੈ ਕਿ ਕੁਝ ਸਮੇਂ ਬਾਅਦ ਖਿਡਾਰੀ ਮੈਦਾਨ ਵਿਚ ਚਲੇ ਜਾਣ ਤੋਂ ਬਾਅਦ ਮੈਚ ਦੇ ਮਾਹੌਲ ਵਿਚ ਇਸ ਨੂੰ ਭੁੱਲ ਜਾਣਗੇ'। ਕੋਰੋਨਾ ਵਾਇਰਸ ਨੇ ਪੂਰੇ ਖੇਡ ਜਗਤ ਨੂੰ ਰੋਕ ਦਿੱਤਾ ਹੈ।

Gautam GambhirPhoto

ਫੁੱਟਬਾਲ ਨੇ ਦੁਨੀਆ ਦੇ ਕੁਝ ਹਿੱਸਿਆਂ ਵਿਚ ਵਾਪਸੀ ਕੀਤੀ ਹੈ। ਬੀਸੀਸੀਆਈ ਨੇ ਭਾਰਤ ਦਾ ਸਭ ਤੋਂ ਵੱਡਾ ਘਰੇਲੂ ਟੂਰਨਾਮੈਂਟ ਆਈਪੀਐਲ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਹੈ। ਇਸ ਮਹਾਂਮਾਰੀ ਦੇ ਕਾਰਨ ਅਕਤੂਬਰ-ਨਵੰਬਰ ਵਿਚ ਹੋਣ ਵਾਲਾ ਟੀ -20 ਵਿਸ਼ਵ ਕੱਪ ਵੀ ਲਟਕਿਆ ਹੋਇਆ ਹੈ।

Coronavirus outbreak spitting in public is a health hazard say expertsPhoto

ਗੌਤਮ ਗੰਭੀਰ ਨੂੰ ਹਾਲਾਂਕਿ ਲੱਗਦਾ ਹੈ ਕਿ ਜੇ ਆਈਸੀਸੀ ਹਿੱਸਾ ਲੈਣ ਵਾਲੇ ਸਾਰੇ ਬੋਰਡਾਂ ਨੂੰ ਇਕ ਪਲੇਟਫਾਰਮ 'ਤੇ ਲਿਆ ਸਕਦੀ ਹੈ, ਤਾਂ ਇਹ ਟੂਰਨਾਮੈਂਟ ਸੰਭਵ ਹੋ ਸਕਦਾ ਹੈ।

Gautam GambhirPhoto

ਗੌਤਮ ਗੰਭੀਰ ਨੇ ਕਿਹਾ, ‘ਇਹ ਬੀਸੀਸੀਆਈ ਅਤੇ ਆਈਸੀਸੀ ਅਤੇ ਬਾਕੀ ਬੋਰਡ ਉੱਤੇ ਨਿਰਭਰ ਕਰਦਾ ਹੈ ਕਿ ਉਹ ਕੀ ਸੋਚਦੇ ਹਨ। ਉਹਨਾਂ ਨੂੰ ਸਾਰੇ ਹਿੱਸੇਦਾਰਾਂ ਨੂੰ ਇਕੱਠੇ ਕਰਨਾ ਪਵੇਗਾ, ਸਾਰੇ ਦੇਸ਼ਾਂ ਦੇ ਬੋਰਡਾਂ ਸਮੇਤ ਅਤੇ ਉਹਨਾਂ ਨੂੰ ਇਕੱਠੇ ਹੋ ਕੇ ਫੈਸਲਾ ਲੈਣਾ ਪਵੇਗਾ। ਉਹਨਾਂ ਕਿਹਾ ਕਿ ਜੇਕਰ ਕ੍ਰਿਕਟ ਖੇਡਣ ਵਾਲੇ ਸਾਰੇ ਦੇਸ਼ ਇਕੱਠੇ ਹੋ ਜਾਣ ਤਾਂ ਟੀ-20 ਵਿਸ਼ਵ ਕੱਪ ਸੰਭਵ ਹੋ ਸਕਦਾ ਹੈ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement