ਫੈਡਰਰ ਆਸਟਰੇਲੀਅਨ ਓਪਨ ਦੇ ਚੌਥੇ ਦੌਰ 'ਚ ਪਹੁੰਚੇ
Published : Jan 19, 2019, 11:55 am IST
Updated : Jan 19, 2019, 11:55 am IST
SHARE ARTICLE
Federer
Federer

ਸਾਬਕਾ ਚੈਂਪੀਅਨ ਰੋਜਰ ਫੈਡਰਰ ਨੇ ਸ਼ੁੱਕਰਵਾਰ ਨੂੰ ਇੱਥੇ ਰੋਡ ਲਾਵੇਰ ਐਰੇਨਾ 'ਚ ਆਪਣੇ 100ਵੇਂ ਮੈਚ 'ਚ ਅਮਰੀਕਾ ਦੇ ਟੇਲਰ ਫ੍ਰਟਿਜ ਨੂੰ 6-2, 7-5, 6-2 ਨਾਲ ਹਰਾ ਕੇ....

ਮੈਲਬੋਰਨ, 19 ਜਨਵਰੀ : ਸਾਬਕਾ ਚੈਂਪੀਅਨ ਰੋਜਰ ਫੈਡਰਰ ਨੇ ਸ਼ੁੱਕਰਵਾਰ ਨੂੰ ਇੱਥੇ ਰੋਡ ਲਾਵੇਰ ਐਰੇਨਾ 'ਚ ਆਪਣੇ 100ਵੇਂ ਮੈਚ 'ਚ ਅਮਰੀਕਾ ਦੇ ਟੇਲਰ ਫ੍ਰਟਿਜ ਨੂੰ 6-2, 7-5, 6-2 ਨਾਲ ਹਰਾ ਕੇ ਆਸਟਰੇਲੀਅਨ ਓਪਨ ਦੇ ਅੰਤਿਮ 16 'ਚ ਜਗ੍ਹਾ ਪੱਕੀ ਕੀਤੀ। ਵਿਸ਼ਵ ਰੈਂਕਿੰਗ 'ਚ 50ਵੇਂ ਸਥਾਨ 'ਤੇ ਕਾਬਜ ਫ੍ਰਟਿਜ ਕੋਲ 20 ਵਾਰ ਦੇ ਗ੍ਰੈਂਡਸਲੈਮ ਚੈਂਪੀਅਨ ਦੇ ਸ਼ਾਨਦਾਰ ਖੇਡ ਦਾ ਕੋਈ ਜਵਾਬ ਨਹੀਂ ਸੀ। 

Federer in the semi-final of ATP finalsFederer 

ਸ਼ੁੱਕਰਵਾਰ ਨੂੰ 88 ਮਿੰਟ ਤਕ ਚਲੇ ਇਸ ਮੁਕਾਬਲੇ ਨੂੰ ਜਿੱਤ ਕੇ ਫੈਡਰਰ ਨੇ ਓਪਨ-ਐਰਾ 'ਚ 63ਵੀਂ ਵਾਰ ਗ੍ਰੈਂਡ ਸਲੈਮ ਦੇ ਚੌਥੇ ਦੌਰ 'ਚ ਪਹੁੰਚਣ ਦਾ ਰਿਕਾਰਡ ਬਣਾਇਆ। ਕੁਆਰਟਰ ਫਾਈਨਲ 'ਚ ਜਗ੍ਹਾ ਪੱਕੀ ਕਰਨ ਲਈ ਉਨ੍ਹਾਂ ਨੂੰ 14ਵਾਂ ਦਰਜਾ ਪ੍ਰਾਪਤ ਯੂਨਾਨ ਦੇ ਸਟੇਫਾਨੋਸ ਸਿਟਸਿਪਾਸ ਦੀ ਚੁਣੌਤੀ ਤੋਂ ਪਾਰ ਪਾਉਣਾ ਹੋਵੇਗਾ।

Roger FedererRoger Federer

ਫੈਡਰਰ, ਨੋਵਾਕ ਜੋਕੋਵਿਚ ਅਤੇ ਰਾਏ ਐਮਰਸਨ ਨੇ ਇਸ ਆਸਟਰੇਲੀਆਈ ਓਪਨ ਨੂੰ 6 ਵਾਰ ਜਿੱਤਿਆ ਹੈ। ਆਸਟਰੇਲੀਆ ਦੇ ਮਹਾਨ ਖਿਡਾਰੀ ਐਮਰਸਨ ਨੇ ਹਾਲਾਂਕਿ ਓਪਨ-ਐਰਾ ਤੋਂ ਪਹਿਲਾਂ ਇਹ ਰਿਕਾਰਡ ਕਾਇਮ ਕੀਤਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement