70 ਸਾਲਾ ਤਪਿੰਦਰ ਸਿੰਘ ਨੇ 'ਸਾਊਥ ਆਕਲੈਂਡ ਮਾਸਟਰਜ਼ ਗੇਮਜ਼' ਵਿਚ ਜਿੱਤੇ 8 ਤਮਗ਼ੇ
Published : Oct 17, 2023, 7:45 am IST
Updated : Oct 17, 2023, 7:45 am IST
SHARE ARTICLE
Tapinder Singh
Tapinder Singh

4 ਸੋਨੇ ਦੇ ਅਤੇ 4 ਚਾਂਦੀ ਦੇ ਤਮਗ਼ੇ ਜਿੱਤ ਕੇ ਨਾਰਥ ਆਈਲੈਂਡ ਵਾਲਿਆਂ ਦਾ ਵਧਾਇਆ ਮਾਣ 

ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ): ‘ਸਾਊਥ ਆਈਲੈਂਡ ਮਾਸਟਰਜ਼ ਗੇਮਜ਼’ ਜੋ ਕਿ ਬਲਿਨਹੇਮ (ਮਾਰਲਬੌਰੇ) ਵਿਖੇ 10 ਅਕਤੂਬਰ ਤੋਂ 23 ਅਕਤੂਬਰ ਤਕ ਹੋ ਰਹੀਆਂ ਹਨ, ਵਿਚ ਆਕਲੈਂਡ ਤੋਂ ਇਕੋ-ਇਕ ਸਰਦਾਰ ਤਪਿੰਦਰ ਸਿੰਘ (70) ਹੋਰੀਂ ਭਾਗ ਲੈਣ ਪਹੁੰਚੇ। ਉਨ੍ਹਾਂ 4 ਸੋਨੇ ਦੇ ਅਤੇ 4 ਚਾਂਦੀ ਦੇ ਤਮਗ਼ੇ ਜਿੱਤ ਕੇ ਨਾਰਥ ਆਈਲੈਂਡ ਵਾਲਿਆਂ ਦਾ ਮਾਣ ਵਧਾਇਆ। ਉਨ੍ਹਾਂ ਨੇ ਹਾਈ ਜੰਪ, ਜੈਵਲਿਨ, 100 ਮੀਟਰ ਦੌੜ, ਲੌਂਗ ਜੰਪ, ਹੈਮਰ ਥਰੋਅ, ਸ਼ਾਟਪੁੱਟ, ਡਿਸਕਸ ਥਰੋਅ ਅਤੇ ਟ੍ਰਿਪਲ ਜੰਪ ਵਿਚ ਭਾਗ ਲਿਆ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਹੀ ਉਨ੍ਹਾਂ 19ਵੀਂਆਂ ‘ਆਸਟਰੇਲੀਅਨ ਮਾਸਟਰਜ਼ ਗੇਮਜ਼’ ਜੋ ਕਿ ਐਡੀਲੇਡ ਵਿਖੇ 6 ਅਕਤੂਬਰ ਤੋਂ 14 ਅਕਤੂਬਰ ਤਕ ਹੋਈਆਂ, ਵਿਚ  ਦੋ ਕਾਂਸੀ ਦੇ ਅਤੇ ਇਕ ਚਾਂਦੀ ਦਾ ਤਮਗ਼ਾ ਜਿੱਤ ਕੇ ਨਿਊਜ਼ੀਲੈਂਡ ਵਾਸੀਆਂ ਦਾ ਮਾਣ ਵਧਾਇਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement