ਮੈਂ ਬੀਤੇ ਜ਼ਮਾਨੇ ਦਾ ਖਿਡਾਰੀ, ਅਗਲੇ ਚੈਂਪੀਅਨ ਦੀ ਤਲਾਸ਼ 'ਚ: ਬਿੰਦਰਾ
Published : Aug 17, 2018, 11:19 am IST
Updated : Aug 17, 2018, 11:19 am IST
SHARE ARTICLE
Abhinav Bindra
Abhinav Bindra

ਖ਼ੁਦ ਨੂੰ ਗੁਜ਼ਰੇ ਜ਼ਮਾਨੇ ਦਾ ਖਿਡਾਰੀ ਦਸਦਿਆਂ ਉਲੰਪਿਕ ਸੋਨ ਤਮਗ਼ਾ ਜੇਤੂ ਅਭਿਨਵ ਬਿੰਦਰਾ............

ਨਵੀਂ ਦਿੱਲੀ : ਖ਼ੁਦ ਨੂੰ ਗੁਜ਼ਰੇ ਜ਼ਮਾਨੇ ਦਾ ਖਿਡਾਰੀ ਦਸਦਿਆਂ ਉਲੰਪਿਕ ਸੋਨ ਤਮਗ਼ਾ ਜੇਤੂ ਅਭਿਨਵ ਬਿੰਦਰਾ ਨੇ ਕਿਹਾ ਕਿ ਦੇਸ਼ ਨੂੰ ਉਨ੍ਹਾਂ ਦੀ ਸਫ਼ਲਤਾ ਬਾਰੇ ਗੱਲ ਕਰਨ ਦੀ ਥਾਂ ਅਗਲੇ ਚੈਂਪੀਅਨ ਦੀ ਤਲਾਸ਼ ਕਰਨ 'ਤੇ ਧਿਆਨ ਦੇਣਾ ਚਾਹੀਦਾ ਹੈ। ਬਿੰਦਰਾ ਨੇ 2008 ਪੇਈਚਿੰਗ ਉਲੰਪਿਕ 'ਚ 10 ਮੀਟਰ ਏਅਰ ਰਾਈਫ਼ਲ ਮੁਕਾਬਲੇ 'ਚ ਵਿਅਕਤੀਗਤ ਤੌਰ 'ਤੇ ਸੋਨ ਤਮਗ਼ਾ ਜਿੱਤ ਕੇ ਇਤਿਹਾਸ ਰਚਿਆ ਸੀ। 

ਜੇਐਸਡਬਲਿਊ ਦੇ ਇੰਸਪਾਇਰ ਇੰਸਟੀਚਿਊਟ ਆਫ਼ ਸਪੋਰਟਜ਼ (ਆਈਆਈਐਸ) ਦੇ ਉਦਘਾਟਨ ਮੌਕੇ ਉਨ੍ਹਾਂ ਕਿਹਾ ਕਿ ਖੇਡ 'ਚ ਗੁਜ਼ਰੇ ਸਮੇਂ ਦਾ ਮਹੱਤਵ ਨਹੀਂ ਹੁੰਦਾ। ਮੈਂ ਗੁਜ਼ਰੇ ਸਮੇਂ ਦਾ ਖਿਡਾਰੀ ਹਾਂ, ਜੋ ਅਗਲੇ ਉਲੰਪਿਕ ਚੈਂਪੀਅਨ ਨੂੰ ਲੱਭ ਰਿਹਾ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਅਗਲੇ ਸੋਨ ਤਮਗ਼ਾ ਜੇਤੂ ਨੂੰ ਲੱਭਣ 'ਤੇ ਕੰਮ ਕਰਨਾ ਚਾਹੀਦਾ ਹੈ। ਇੱਥੇ ਜੋ ਸਹੂਲਤਾਂ ਹਨ, ਉਹ ਅਗਲੇ ਉਭਰਦੇ ਚੈਂਪੀਅਨ ਦੀ ਕਲਾ ਨੂੰ ਨਿਖਾਰਨ ਲਈ ਹਨ।   (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement