ਰਾਇਨਾ ਨੂੰ ਤਿੰਨ ਸਾਲ ਬਾਅਦ ਮਿਲੀ ਟੀਮ 'ਚ ਜਗ੍ਹਾ
Published : Jun 17, 2018, 6:58 pm IST
Updated : Jun 17, 2018, 6:58 pm IST
SHARE ARTICLE
Suresh Raina
Suresh Raina

ਇੰਗਲੈਂਡ ਵਿਰੁਧ ਤਿੰਨ ਮੈਚਾਂ ਦੀ ਇਕ ਦਿਨਾ ਲੜੀ ਤੋਂ ਯੋ-ਯੋ ਟੈਸਟ 'ਚ ਫੇਲ੍ਹ ਹੋਣ ਤੋਂ ਬਾਅਦ ਹਟੇ ਅੰਬਾਤੀ ਰਾਇਡੂ ਦੀ ਥਾਂ ਟੀਮ 'ਚ ਸੁਰੇਸ਼ ਰਾਇਨਾ ਨੂੰ ਸ਼ਾਮਲ ਕੀਤਾ...

ਨਵੀਂ ਦਿੱਲੀ : ਇੰਗਲੈਂਡ ਵਿਰੁਧ ਤਿੰਨ ਮੈਚਾਂ ਦੀ ਇਕ ਦਿਨਾ ਲੜੀ ਤੋਂ ਯੋ-ਯੋ ਟੈਸਟ 'ਚ ਫੇਲ੍ਹ ਹੋਣ ਤੋਂ ਬਾਅਦ ਹਟੇ ਅੰਬਾਤੀ ਰਾਇਡੂ ਦੀ ਥਾਂ ਟੀਮ 'ਚ ਸੁਰੇਸ਼ ਰਾਇਨਾ ਨੂੰ ਸ਼ਾਮਲ ਕੀਤਾ ਗਿਆ ਹੈ। ਉਥੇ ਹੀ ਰੋਹਿਤ ਸ਼ਰਮਾ ਨੂੰ ਵੀ ਯੋ-ਯੋ ਟੈਸਟ ਤੋਂ ਗੁਜ਼ਰਨਾ ਹੋਵੇਗਾ। ਰੋਹਿਤ ਸ਼ਰਮਾ ਨੇ ਰੂਸ 'ਚ ਹੋਣ ਕਾਰਨ 15 ਜੂਨ ਨੂੰ ਹੋਇਆ ਯੋ-ਯੋ ਟੈਸਟ ਛੱਡਣ ਦੀ ਆਗਿਆ ਲਈ ਸੀ।

Suresh RainaSuresh Raina

ਬੀ.ਸੀ.ਸੀ.ਆਈ. ਦੇ ਜੀ.ਐਮ. (ਕ੍ਰਿਕਟ ਆਪ੍ਰੇਸ਼ਨਜ਼) ਸਬਾ ਕਰੀਮ ਨੇ ਕਿਹਾ ਕਿ ਰੋਹਿਤ ਨੇ 15 ਜੂਨ ਨੂੰ ਟੈਸਟ ਨਾ ਦੇਣ ਦੀ ਗਿਆ ਲਈ ਸੀ। ਅਜਿਹਾ ਕੋਈ ਨਿਯਮ ਨਹੀਂ ਹੈ ਕਿ ਟੈਸਟ ਤੈਅ ਸਮੇਂ 'ਤੇ ਹੀ ਹੋਵੇ। ਅਜਿਹੇ 'ਚ ਉਸ ਦਾ ਦੁਬਾਰਾ ਟੈਸਟ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਰਾਇਡੂ ਦਾ ਟੈਸਟ 'ਚ ਫੇਲ੍ਹ ਹੋਣਾ ਹੈਰਾਨੀਜਨਕ ਸੀ,

Suresh RainaSuresh Raina

ਉਹ ਵੀ ਉਦੋਂ ਜਦੋਂ ਉਸ ਨੇ ਆਈ.ਪੀ.ਐਲ. ਦੇ ਸਫ਼ਲ ਸੈਸ਼ਨ 'ਚ 602 ਦੌੜਾਂ ਬਣਾਈਆਂ ਹਨ। ਕਰੀਮ ਨੇ ਅੰਬਾਤੀ ਦੇ ਟੀਮ ਤੋਂ ਬਾਹਰ ਹੋਣ ਬਾਰੇ ਕਿਹਾ ਸੀ ਕਿ ਜੇਕਰ ਕੇਦਾਰ ਜਾਧਵ ਵੀ ਸੌ ਫ਼ੀ ਸਦੀ ਫਿਟ ਨਾ ਹੁੰਦਾ ਤਾਂ ਮੁੜ ਸੁਰੇਸ਼ ਰੈਣਾ ਜਾਂ ਕਰੁਣਾਲ ਪਾਂਡਿਆ 'ਚੋਂ ਕਿਸੇ ਇਕ ਨੂੰ ਮੌਕਾ ਮਿਲ ਸਕਦਾ ਹੈ। ਰੈਣਾ ਕੋਲ 200 ਇਕ ਦਿਨਾ ਮੈਚ ਖੇਡਣ ਦਾ ਤਜ਼ਰਬਾ ਹੈ,

Suresh RainaSuresh Raina

ਅਜਿਹੇ 'ਚ ਉਹ ਕਰੁਣਾਲ ਜਾਂ ਮਨੀਸ਼ ਪਾਂਡੇ ਦੀ ਥਾਂ ਟੀਮ ਪ੍ਰਬੰਧਨ ਦੀ ਪਹਿਲੀ ਪਸੰਦ ਬਣੇ। ਚੋਪੜਾ ਨੇ ਕਿਹਾ ਕਿ ਵਿਸ਼ਵ ਕੱਪ 2019 ਨੂੰ ਦੇਖਦਿਆਂ ਰੈਣਾ ਨੂੰ ਮੌਕਾ ਮਿਲਣਾ ਚਾਹੀਦਾ ਹੈ, ਕਿਉਂ ਕਿ ਹਾਰਦਿਕ ਪਾਂਡਿਆ ਪੰਜਵੇਂ ਗੇਂਦਬਾਜ਼ ਦੇ ਰੂਪ 'ਚ ਹੋਵੇਗਾ ਤਾਂ ਪਹਿਲੇ ਛੇ ਬੱਲੇਬਾਜ਼ਾਂ 'ਚ ਹੱਥ ਖੋਲ੍ਹਣ ਦਾ ਮੌਕਾ ਮਿਲ ਸਕਦਾ ਹੈ।   (ਏਜੰਸੀ)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement