ਡੇਵਿਡ ਵਾਰਨਰ ਦੀ ਤੂਫ਼ਾਨੀ ਵਾਪਸੀ, 130 ਦੌੜਾਂ ਦੀ ਪਾਰੀ 'ਚ ਜੜੇ 18 ਛਿੱਕੇ
Published : Jun 17, 2018, 6:54 pm IST
Updated : Jun 17, 2018, 6:54 pm IST
SHARE ARTICLE
David Warner
David Warner

ਆਸਟ੍ਰੇਲੀਆ ਦੇ ਧਮਾਕੇਦਾਰ ਬੱਲੇਬਾਜ਼ ਡੇਵਿਡ ਵਾਰਨਰ ਗੇਂਦ ਨਾਲ ਛੇੜਛਾੜ ਕਰਨ ਕਰ ਕੇ ਟੀਮ ਤੋਂ ਬਾਹਰ ਹਨ। ਇਸ ਸਾਲ ਫ਼ਰਵਰੀ 'ਚ ਦੱਖਣੀ ਅਫ਼ਰੀਕਾ ਦੌਰੇ 'ਤੇ ਆਸਟ੍...

ਬ੍ਰਿਸਬੇਨ : ਆਸਟ੍ਰੇਲੀਆ ਦੇ ਧਮਾਕੇਦਾਰ ਬੱਲੇਬਾਜ਼ ਡੇਵਿਡ ਵਾਰਨਰ ਗੇਂਦ ਨਾਲ ਛੇੜਛਾੜ ਕਰਨ ਕਰ ਕੇ ਟੀਮ ਤੋਂ ਬਾਹਰ ਹਨ। ਇਸ ਸਾਲ ਫ਼ਰਵਰੀ 'ਚ ਦੱਖਣੀ ਅਫ਼ਰੀਕਾ ਦੌਰੇ 'ਤੇ ਆਸਟ੍ਰੇਲੀਆ ਦੀ ਟੀਮ ਟੈਸਟ ਲੜੀ ਖੇਡਣ ਗਈ ਤਾਂ ਟੀਮ ਦੇ ਕੁਝ ਖਿਡਾਰੀ ਗ਼ਲਤ ਤਰੀਕੇ ਨਾਲ ਮੈਚ ਖੇਡਣ ਦੀ ਕੋਸ਼ਿਸ਼ ਕਰਦੇ ਨਜ਼ਰ ਆਏ।

David WarnerDavid Warner

ਉਦੋਂ ਤੋਂ ਹੀ ਡੇਵਿਡ ਵਾਰਨਰ ਟੀਮ ਤੋਂ ਬਾਹਰ ਹੈ। ਕਰੀਬ ਦੋ ਮਹੀਨੇ ਬਾਅਦ ਡੇਵਿਡ ਵਾਰਨਰ ਨੇ ਮੈਦਾਨ 'ਤੇ ਵਾਪਸੀ ਕੀਤੀ ਅਤੇ ਵਾਪਸ ਆਉਂਦਿਆਂ ਹੀ ਉਹ ਇਕ ਧਮਾਕੇਦਾਰ ਪਾਰੀ ਖੇਡਣ 'ਚ ਕਾਮਯਾਬ ਰਿਹਾ। 

David WarnerDavid Warner

ਡੇਵਿਡ ਵਾਰਨਰ ਨੇ ਬ੍ਰਿਸਬੇਨ ਦੇ ਐਲਨ ਬਾਰਡਰ ਓਵਲ ਮੈਦਾਨ 'ਤੇ ਆਸਟ੍ਰੇਲੀਆ ਨੈਸ਼ਨਲ ਹਾਈ ਪਰਫ਼ਾਰਮੈਂਸ ਟੀਮ ਵਿਰੁਧ ਟੀ-20 ਅਭਿਆਸ ਮੈਚ 'ਚ ਸ਼ਾਨਦਾਰ ਸੈਂਕੜਾ ਜੜ ਕੇ ਅਪਣੀ ਲੈਅ ਦਾ ਸਬੂਤ ਪੇਸ਼ ਕਰ ਦਿਤਾ। ਵਾਰਨਰ ਦੀ ਬੱਲੇਬਾਜ਼ੀ ਦੇਖ ਕੇ ਅਜਿਹਾ ਲੱਗ ਹੀ ਨਹੀਂ ਰਿਹਾ ਸੀ ਕਿ ਉਹ ਦੋ ਮਹੀਨੇ ਤੋਂ ਕ੍ਰਿਕਟ ਮੈਦਾਨ ਤੋਂ ਦੂਰ ਹੈ।

David WarnerDavid Warner

ਵਾਰਨਰ ਨੇ ਮੈਦਾਨ ਦੇ ਚੁਫ਼ੇਰੇ ਜਮ ਕੇ ਸ਼ਾਰਟ ਖੇਡੇ। ਜਾਣਕਾਰੀ ਮੁਤਾਬਕ ਵਾਰਨਰ ਨੇ ਮੈਚ ਤੋਂ ਬਾਅਦ ਵਿਰੋਧੀ ਖਿਡਾਰੀਆਂ ਨੂੰ ਟਿਪਸ ਦਿਤੇ। ਵਾਰਨਰ ਦੀ ਇਸ ਪਾਰੀ ਨੂੰ ਦੇਖ ਕੇ ਪ੍ਰਸ਼ੰਸਕ ਬੇਹੱਦ ਖੁਸ ਹਨ। ਕੈਨੇਡਾ 'ਚ ਹੋਣ ਵਾਲੀ ਗਲੋਬਲ ਟੀ20 ਲੀਗ 'ਚ ਵੀ ਡੇਵਿਡ ਅਪਣੇ ਬੱਲੇ ਨਾਲ ਦਮ ਦਿਖਾਉਂਦੇ ਨਜ਼ਰ ਆਉਣਗੇ।  (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement