ਸ਼ਿਖ਼ਰ ਧਵਨ ਨੇ ਮੰਗੀ ਆਮੀਰ ਖ਼ਾਨ ਤੋਂ ਮੁਆਫ਼ੀ
Published : Mar 15, 2018, 6:29 pm IST
Updated : Mar 17, 2018, 6:59 pm IST
SHARE ARTICLE
shikhar dhawan
shikhar dhawan

ਸ਼ਿਖ਼ਰ ਧਵਨ ਨੇ ਮੰਗੀ ਆਮੀਰ ਖ਼ਾਨ ਤੋਂ ਮੁਆਫ਼ੀ

ਕੋਲੰਬੋ: ਟੀਮ ਇੰਡੀਆ ਦੇ ਬੱਲੇਬਾਜ਼ ਸ਼ਿਖਰ ਧਵਨ ਨੇ ਬਾਲੀਵੁਡ ਦੇ ਮਸ਼ਹੂਰ ਐਕਟਰ ਆਮੀਰ ਖਾਨ ਨੂੰ ਉਨ੍ਹਾਂ ਦਾ ਜਨਮਦਿਨ ਕੁੱਝ ਖਾਸ ਅੰਦਾਜ਼ 'ਚ ਸ਼ੁਭਕਾਮਾਨਵਾਂ ਦਿਤੀਆਂ ਹੈ। ਦਸ ਦਈਏ ਕਿ 14 ਮਾਰਚ ਨੂੰ ਹੀ ਆਮੀਰ ਖਾਨ ਦਾ ਜਨਮਦਿਨ ਸੀ। ਹਰ ਕਿਸੇ ਨੇ ਵਧਾਈਆਂ ਦਿਤੀਆਂ ਸੀ ਪਰ ਟੀਮ ਇੰਡੀਆ ਦੇ ਇਹ ਬੱਲੇਬਾਜ ਸਮੇਂ ਤੇ ਵਧਾਈ ਕਰਨ 'ਚ ਪਿੱਛੇ ਰਹਿ ਗਿਆ। 



ਧਵਨ ਨੇ ਬੁਧਵਾਰ ਰਾਤ 11.22 ਮਿੰਟ 'ਤੇ ਆਮੀਰ ਖਾਨ ਨੂੰ ਜਨਮਦਿਨ ਦੀ ਵਧਾਈ ਦਿਤੀ ਪਰ ਧਵਨ ਦੇ ਵਧਾਈ ਦੇਣ ਦਾ ਤਰੀਕਾ ਬਿਲਕੁਲ ਵੱਖ ਸੀ। ਧਵਨ ਨੇ ਅਪਣੇ ਟਵੀਟ 'ਚ ਆਮੀਰ ਖਾਨ ਨੂੰ ਟੈਗ ਕਰਦੇ ਹੋਏ ਕਿਹਾ ਕਿ ਹੈਪੀ ਬਰਧਡੇ ਆਮਿਰ ਭਰਾ! ਦੇਰੀ ਨਾਲ ਵਧਾਈ ਦੇਣ ਲਈ ਮੁਆਫ਼ੀ ਚਾਹੁੰਦਾ ਹਾਂ, ਨੈਸ਼ਨਲ ਡਿਊਟੀ 'ਚ ਬਿਜ਼ੀ ਸੀ। ਉਮੀਦ ਹੈ ਕਿ ਤੁਹਾਡਾ ਦਿਨ ਸ਼ਾਨਦਾਰ ਰਿਹਾ ਹੋਵੇਗਾ। ਧਵਨ ਨੇ ਅਪਣੇ ਟਵੀਟ 'ਚ ਆਮੀਰ ਖਾਨ ਦੇ ਨਾਲ ਵਾਲੀ ਸੈਲਫੀ ਵੀ ਪੋਸਟ ਕੀਤੀ। 



ਦਸ ਦਈਏ ਕਿ ਨਿਦਹਾਸ ਟ੍ਰਾਫੀ ਲਈ ਸ਼ਿਖਰ ਧਵਨ ਟੀਮ ਦੇ ਨਾਲ ਸ਼ਿਰੀਲੰਕਾ ਦੌਰੇ 'ਤੇ ਹਨ। ਇਸ ਦੇ ਨਾਲ - ਨਾਲ ਆਮਿਰ ਦੇ ਜਨਮਦਿਨ ਵਾਲੇ ਦਿਨ ਹੀ ਭਾਰਤ ਅਤੇ ਬਾਂਗਲਾਦੇਸ਼ ਦਾ ਮੁਕਾਬਲਾ ਸੀ। ਅਜਿਹੇ 'ਚ ਧਵਨ ਕਾਫ਼ੀ ਵਿਅਸਤ ਰਹੇ। ਇਸੀ ਲਈ ਧਵਨ ਨੇ ਅਪਣੇ ਟਵੀਟ 'ਚ ਨੈਸ਼ਨਲ ਡਿਊਟੀ ਸ਼ਬਦ ਜੋੜਿਆ ਹੈ। ਰਾਤ 'ਚ ਮੈਚ ਖ਼ਤਮ ਹੋਣ ਦੇ ਕੁੱਝ ਹੀ ਦੇਰ ਬਾਅਦ ਧਵਨ ਦਾ ਇਹ ਟਵੀਟ ਆਇਆ ਹੈ।



ਦਸ ਦਈਏ ਕਿ ਕਲ ਖੇਡੇ ਗਏ ਮੁਕਾਬਲੇ 'ਚ ਟੀਮ ਇੰਡੀਆ ਨੇ ਬਾਂਗਲਾਦੇਸ਼ ਨੂੰ 17 ਰਣ ਤੋਂ ਮਾਤ ਦਿੰਦੇ ਹੋਏ ਟੀ20 ਟੈਸਟ ਸੀਰੀਜ਼ ਦੇ ਫਾਈਨਲ ਲਈ ਜਗ੍ਹਾ ਪੱਕੀ ਕਰ ਲਈ ਹੈ। ਇਸ ਮੁਕਾਬਲੇ 'ਚ ਧਵਨ ਨੇ ਚੰਗੀ ਬੱਲੇਬਾਜ਼ੀ ਕਰਦੇ ਹੋਏ ਟੀਮ ਇੰਡੀਆ ਨੂੰ ਚੰਗੀ ਸ਼ੁਰੂਆਤ ਦਵਾਉਣ 'ਚ 35 ਰਨਾਂ ਦਾ ਅਹਿਮ ਯੋਗਦਾਨ ਦਿਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement