ਸਾਬਕਾ ਕਪਤਾਨ ਸਰਦਾਰ ਸਿੰਘ ਨੂੰ ਹਾਕੀ ਇੰਡੀਆ ਨੇ ਦਿਤੀ ਇਹ ਵੱਡੀ ਜ਼ਿੰਮੇਵਾਰੀ
Published : Jan 16, 2019, 1:22 pm IST
Updated : Jan 16, 2019, 1:22 pm IST
SHARE ARTICLE
Sardar Singh
Sardar Singh

ਸਾਬਕਾ ਕਪਤਾਨ ਸਰਦਾਰ ਸਿੰਘ ਨੂੰ ਹਾਕੀ ਇੰਡੀਆ ਦੀ 13 ਮੈਂਬਰੀ ਸੰਗ੍ਰਹਿ ਕਮੇਟੀ ਵਿਚ ਸ਼ਾਮਲ.....

ਨਵੀਂ ਦਿੱਲੀ : ਸਾਬਕਾ ਕਪਤਾਨ ਸਰਦਾਰ ਸਿੰਘ ਨੂੰ ਹਾਕੀ ਇੰਡੀਆ ਦੀ 13 ਮੈਂਬਰੀ ਸੰਗ੍ਰਹਿ ਕਮੇਟੀ ਵਿਚ ਸ਼ਾਮਲ ਕੀਤਾ ਗਿਆ ਹੈ ਜਿਸ ਦੇ ਪ੍ਰਧਾਨ 1975 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਬੀ ਪੀ ਗੋਵਿੰਦਾ ਹੋਣਗੇ। ਸਰਦਾਰ ਨੇ ਪਿਛਲੇ ਸਾਲ ਏਸ਼ੀਆਈ ਖੇਡਾਂ ਦੇ ਨਿਰਾਸ਼ਜਨਕ ਪ੍ਰਦਰਸ਼ਨ ਤੋਂ ਬਾਅਦ ਸੰਨਿਆਸ ਲੈ ਲਿਆ ਸੀ। ਉਨ੍ਹਾਂ ਨੇ ਸੰਗ੍ਰਹਿ ਕਮੇਟੀ ਵਿਚ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ।

Sardar SinghSardar Singh

ਸਰਦਾਰ ਨੇ ਮੰਗਲਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ, ‘‘ਹਾਂ ਮੈਨੂੰ ਇਸ ਭੂਮਿਕਾ ਦੀ ਪੇਸ਼ਕਸ਼ ਕੀਤੀ ਗਈ ਅਤੇ ਮੈਂ ਉਸ ਨੂੰ ਸਵੀਕਾਰ ਕਰ ਲਿਆ ਹੈ। ਇਹ ਮੇਰੇ ਲਈ ਨਵੀਂ ਚੁਣੌਤੀ ਹੈ ਅਤੇ ਮੈਂ ਕਿਸੇ ਵੀ ਤਰ੍ਹਾਂ ਨਾਲ ਭਾਰਤੀ ਹਾਕੀ ਦੀ ਸੇਵਾ ਕਰਨਾ ਚਾਹੁੰਦਾ ਹਾਂ।’’ ਉਨ੍ਹਾਂ ਨੇ ਕਿਹਾ, ‘‘ਇਹ ਪੂਰੀ ਤਰ੍ਹਾਂ ਨਾਲ ਭਿੰਨ ਚੁਣੌਤੀ ਅਤੇ ਰੋਮਾਂਚਕ ਹੈ। ਇਨ੍ਹੇ ਸਾਲਾਂ ਤੱਕ ਮੈਂ ਖਿਡਾਰੀ ਰਿਹਾ ਅਤੇ ਹੁਣ ਮੈਨੂੰ ਨਵੀਂ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ ਹੈ।’’

HockeyHockey

ਸੰਗ੍ਰਹਿ ਕਮੇਟੀ ਵਿਚ ਹਰਵਿੰਦਰ ਸਿੰਘ , ਸਇਦ ਅਲੀ ,  ਏਬੀ ਸੁਬਿਆ , ਆਰਪੀ ਸਿੰਘ , ਰਜਨੀਸ਼ ਮਿਸ਼ਰਾ , ਜੈਦੀਪ ਕੌਰ , ਸੁਰਿੰਦਰ ਕੌਰ , ਅਸੁੰਤਾ ਲਾਕੜਾ , ਹਾਈ ਪ੍ਰਫੋਰਮੈਂਸ ਨਿਰਦੇਸ਼ਕ ਡੇਵਿਡ ਜਾਨ ਅਤੇ ਸੀਨੀਅਰ ਪੁਰਸ਼ ਅਤੇ ਟੀਮਾਂ ਦੇ ਮੁੱਖ ਕੋਚ ਸ਼ਾਮਲ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement