SRH vs DC: ਦਿੱਲੀ ਨੇ ਹੈਦਰਾਬਾਦ ਨੂੰ 39 ਦੌੜਾਂ ਨਾਲ ਹਰਾਇਆ
Published : Apr 15, 2019, 10:57 am IST
Updated : Apr 15, 2019, 10:57 am IST
SHARE ARTICLE
SRH vs DC
SRH vs DC

ਆਈਪੀਐਲ ਦੇ 12ਵੇਂ ਸੀਜ਼ਨ ਦਾ ਮੈਚ ਬੀਤੇ ਦਿਨ ਰਾਜੀਵ ਗਾਂਧੀ ਅੰਤਰਰਾਸ਼ਟਰੀ ਕ੍ਰਿਕੇਟ ਸਟੇਡੀਅਮ ਵਿਚ ਖੇਡਿਆ ਗਿਆ। 

ਨਵੀਂ ਦਿੱਲੀ (IPL 2019): ਆਈਪੀਐਲ ਦੇ 12ਵੇਂ ਸੀਜ਼ਨ ਦਾ ਮੈਚ ਬੀਤੇ ਦਿਨ ਰਾਜੀਵ ਗਾਂਧੀ ਅੰਤਰਰਾਸ਼ਟਰੀ ਕ੍ਰਿਕੇਟ ਸਟੇਡੀਅਮ ਵਿਚ ਖੇਡਿਆ ਗਿਆ। ਮੈਚ ਦੇ ਦੂਜੇ ਮੁਕਾਬਲੇ ਵਿਚ ਬੱਲੇਬਾਜ਼ੀ ਦੇ ਪਤਨ ਦਾ ਨਮੂਨਾ ਦੇਖਣ ਨੂੰ ਮਿਲਿਆ ਅਤੇ ਦਿੱਲੀ ਕੈਪੀਟਲਸ ਨੇ ਸਨਰਾਈਜ਼ ਹੈਦਰਾਬਾਦ ਨੂੰ 39 ਦੌੜਾਂ ਨਾਲ ਹਰਾਇਆ। ਪ੍ਰਾਪਤ 156 ਦੌੜਾਂ ਦਾ ਪਿੱਛਾ ਕਰਦੇ ਹੋਏ ਹੈਦਰਾਬਾਦ ਦੇ ਡੇਵਿਡ ਵਾਰਨਰ ਅਤੇ ਜੌਨੀ ਬੈਰੀਸਟੋ ਨੇ ਮਿਲ ਕੇ ਪਹਿਲੇ ਵਿਕਟ ਲਈ 72 ਦੌੜਾਂ ਦੀ ਸ਼ੁਰੂਆਤ ਕੀਤੀ।


ਤੀਜੇ ਵਿਕਟ ਦੇ ਲਈ ਮੈਦਾਨ ‘ਚ ਉਤਰੇ ਰਿੱਕੀ ਜਲਦ ਹੀ ਆਊਟ ਹੋ ਗਏ। ਵਾਰਨਰ ਦੇ ਆਊਟ ਹੁੰਦਿਆਂ ਹੀ ਵਿਕਟਾਂ ਦੀ ਝੜੀ ਲੱਗ ਗਈ। ਹੈਦਰਾਬਾਦ ਨੇ ਆਪਣੇ ਅੱਠ ਵਿਕੇਟ ਸਿਰਫ 15 ਦੌੜਾਂ ਵਿਚ ਹੀ ਗਵਾ ਦਿੱਤੇ ਅਤੇ ਹੈਦਰਾਬਾਦ ਦੀ ਪੂਰੀ ਪਾਰੀ 18.5 ਓਵਰਾਂ ਵਿਚ 116 ਦੌੜਾਂ ‘ਤੇ ਰਹਿ ਗਈ। ਕੈਗਿਸੌ ਰਬਾਡਾ ਨੇ ਚਾਰ ਅਤੇ ਕ੍ਰਿਸ ਮੌਰਿਸ ਅਤੇ ਕੀਮੋ ਪੌਲ ਨੇ ਤਿੰਨ-ਤਿੰਨ ਵਿਕਟ ਲਏ। ਕੀਮੋ ਪੌਲ ਨੂੰ ਮੈਨ ਆਫ ਦ ਮੈਚ ਚੁਣਿਆ ਗਿਆ।


ਇਸ ਤੋਂ ਪਹਿਲਾਂ ਬੱਲੇਬਾਜ਼ੀ ਦੌਰਾਨ 156 ਦੌੜਾਂ ਦਾ ਟਾਰਗੈਟ ਦਿੱਤਾ। ਦਿੱਲੀ ਦੀ ਸ਼ੁਰੂਆਤ ਖਰਾਬ ਰਹੀ, ਪਰ ਕਪਤਾਨ ਸ਼੍ਰੇਅੰਸ ਅਇਅਰ ਅਤੇ ਕੌਲਿਨ ਮੁਨਰੋ ਦੀਆਂ ਪਾਰੀਆਂ ਨਾਲ ਦਿੱਲੀ ਦੇ 20 ਓਵਰਾਂ ਵਿਚ 7 ਵਿਕੇਟਾਂ ਦੇ ਨੁਕਸਾਨ ‘ਤੇ 155 ਦੌੜਾਂ ਤੱਕ ਪਹੁੰਚਣ ਵਿਚ ਕਾਮਯਾਬ ਰਿਹਾ। ਹੈਦਰਾਬਾਦ ਦੇ ਖਲੀਲ ਅਹਿਮਦ ਨੇ ਤਿੰਨ ਵਿਕਟ ਲਏ। ਟਾਸ ਜਿੱਤਣ ਤੋਂ ਪਹਿਲਾਂ ਸਨਰਾਈਜ਼ਰਜ਼ ਹੈਦਰਾਬਾਦ ਨੇ ਟਾਸ ਜਿੱਤਣ ਤੋਂ ਬਾਅਦ ਦਿੱਲੀ ਨੂੰ ਬੈਟਿੰਗ ਦਿੱਤੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement