ਕਰੀਅਰ ਖ਼ਤਮ ਹੋਣ ਦਾ ਸਤਾਉਣ ਲੱਗਾ ਸੀ ਡਰ: ਦੀਪਾ ਕਰਮਾਕਰ
Published : Jul 13, 2018, 4:07 am IST
Updated : Jul 13, 2018, 4:07 am IST
SHARE ARTICLE
Dipa Karmakar
Dipa Karmakar

ਦੀਪਾ ਕਰਮਕਾਰ ਨੇ 2 ਸਾਲ ਬਾਅਦ ਵਾਪਸੀ ਕਰ ਕੇ ਵਰਲਡ ਚੈਲੰਜ ਕੱਪ ਵਿਚ ਗੋਲਡ ਮੈਡਲ ਜਿੱਤਿਆ ਤੇ ਇਤਿਹਾਸ ਰਚ ਦਿਤਾ........

ਨਵੀਂ ਦਿੱਲੀ : ਦੀਪਾ ਕਰਮਕਾਰ ਨੇ 2 ਸਾਲ ਬਾਅਦ ਵਾਪਸੀ ਕਰ ਕੇ ਵਰਲਡ ਚੈਲੰਜ ਕੱਪ ਵਿਚ ਗੋਲਡ ਮੈਡਲ ਜਿੱਤਿਆ ਤੇ ਇਤਿਹਾਸ ਰਚ ਦਿਤਾ।  ਤੁਰਕੀ ਵਿਚ ਹੋਏ ਟੂਰਨਾਮੈਂਟ ਵਿਚ ਗੋਲਡਨ ਵਾਪਸੀ ਤੋਂ ਬਾਅਦ ਦੀਪਾ ਬੀਤੇ ਦਿਨੀਂ ਭਾਰਤ ਪਰਤੀ ਤੇ ਉਨ੍ਹਾਂ ਨੇ ਖ਼ੁਲਾਸਾ ਕੀਤਾ ਕਿ ਗੋਡੇ 'ਤੇ ਸੱਟ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਲੱਗਣ ਲਗਾ ਸੀ ਕਿ ਉਹ ਕਦੇ ਵੀ ਦੁਬਾਰਾ ਨਹੀਂ ਖੇਡ ਸਕੇਗੀ। ਸੱਭ ਕਹਿਣ ਲੱਗੇ ਸਨ ਕਿ ਦੀਪਾ ਹੁਣ ਖ਼ਤਮ ਹੋ ਗਈ।  ਇਹੀ ਸੋਚ ਕਰ ਉਹ ਬਹੁਤ ਰੋਇਆ ਵੀ ਕਰਦੀ ਸੀ ਪਰ ਉਨ੍ਹਾਂ ਦੇ ਕੋਚ ਨੇ ਉਨ੍ਹਾਂ ਦਾ ਸਾਥ  ਦਿਤਾ, ਜਿਸ ਤੋਂ ਬਾਅਦ ਉਹ ਦੁਬਾਰਾ ਵਾਪਸੀ ਕਰਨ ਵਿਚ ਕਾਮਯਾਬ ਹੋਈ।

ਤੁਰਕੀ ਦੇ ਮਰਸਿਨ ਸ਼ਹਿਰ ਵਿਚ ਹੋਇਆ ਵਰਲਡ ਚੈਲੰਜ ਕੱਪ ਦੀਪਾ ਦਾ ਵਾਪਸੀ ਟੂਰਨਾਮੈਂਟ ਸੀ। ਉੱਥੇ ਦੀਪਾ ਨੇ ਸਾਰਿਆਂ ਨੂੰ ਹਰਾ ਕੇ ਸੋਨ ਤਮਗ਼ਾ ਹਾਸਲ ਕੀਤਾ। ਇਹ ਕਾਰਨਾਮਾ ਕਰਨ ਵਾਲੀ ਦੀਪਾ ਦੇਸ਼ ਦੀ ਪਹਿਲੀ ਜਿਮਨਾਸਟ ਬਣੀ ਗਈ ਹੈ ਪਰ ਜਿਸ ਖਤਰਨਾਕ ਪ੍ਰੋਦੁਨੋਵਾ ਜੰਪ ਲਈ ਦੀਪਾ ਨੂੰ ਦੁਨੀਆ ਜਾਣਦੀ ਹੈ। ਦੀਪਾ ਨੇ ਉਹ ਜੰਪ ਉੱਥੇ ਨਹੀਂ ਲਗਾਇਆ, ਜਿਸ ਨਾਲ ਇਹ ਵੀ ਸਵਾਲ ਉਠਣ ਲੱਗੇ ਸਨ ਕਿ ਦੀਪਾ ਹੁਣ ਦੁਬਾਰਾ ਪ੍ਰੋਦੁਨੋਵਾ ਕਰੇਗੀ ਕਿ ਨਹੀਂ।  

ਇਸ ਉੱਤੇ ਦੀਪਾ ਦਾ ਕਹਿਣਾ ਹੈ ਕਿ ਉਹ ਜ਼ਰੂਰ ਦੁਬਾਰਾ ਪ੍ਰੋਦੁਨੋਵਾ ਕਰੇਗੀ ਪਰ ਉਸ ਵਿਚ ਸਮਾਂ ਲੱਗੇਗਾ। ਜ਼ਿਕਰਯੋਗ ਹੈ ਕਿ ਦੀਪਾ ਰੀਓ ਉਲੰਪਿਕ ਤੋਂ ਬਾਅਦ ਐਂਟੀਰੀਅਰ ਰੁਸਿਏਟ ਲਿਗਾਮੈਂਟ (ਏ.ਸੀ.ਐਲ)  ਸੱਟ ਨਾਲ ਜੂਝ ਰਹੀ ਸੀ ਤੇ ਉਸ ਨੇ ਇਸ ਲਈ ਸਰਜਰੀ ਕਰਵਾਈ ਸੀ।    (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement