ਰਾਸ਼ਿਦ ਦੀ ਫਿਰਕੀ ਨੇ ਮੋਹੇ ਹਰਭਜਨ ਤੇ ਵਾਰਨ, ਕੀਤੀ ਖ਼ੂਬ ਤਾਰੀਫ਼
Published : Apr 13, 2018, 4:29 pm IST
Updated : Apr 13, 2018, 4:29 pm IST
SHARE ARTICLE
rashin khan
rashin khan

ਅਫ਼ਗਾਨਿਸਤਾਨ ਦੇ ਫਿਰਕੀ ਗੇਂਦਬਾਜ਼ ਰਾਸ਼ਿਦ ਖਾਨ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਹੈਦਰਾਬਾਦ ਨੇ ਮੁੰਬਈ ਨੂੰ ਇਕ ਵਿਕਟ ਨਾਲ ਮਾਤ ਦੇ ਦਿਤੀ, ਬੀਤੇ ਦਿਨ ਖੇਡੇ...

ਨਵੀਂ ਦਿੱਲੀ : ਅਫ਼ਗਾਨਿਸਤਾਨ ਦੇ ਫਿਰਕੀ ਗੇਂਦਬਾਜ਼ ਰਾਸ਼ਿਦ ਖਾਨ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਹੈਦਰਾਬਾਦ ਨੇ ਮੁੰਬਈ ਨੂੰ ਇਕ ਵਿਕਟ ਨਾਲ ਮਾਤ ਦੇ ਦਿਤੀ, ਬੀਤੇ ਦਿਨ ਖੇਡੇ ਗਏ ਇਸ ਮੈਚ ਵਿਚ ਕਾਫ਼ੀ ਉਤਾਅ-ਚੜਾਅ ਦੇਖਣ ਨੂੰ ਮਿਲਿਆ। ਮੁੰਬਈ ਵਲੋਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅੱਠ ਵਿਕਟਾਂ ਦੇ ਨੁਕਸਾਨ 'ਤੇ 147 ਦੋੜਾਂ ਬਣਾਈਆਂ। ਜਵਾਬ ਵਿਚ ਟੀਚੇ ਦਾ ਪਿਛਾ ਕਰਨ ਉਤਰੀ ਹੈਦਰਾਬਾਦ ਦੀ ਟੀਮ ਨੇ ਇਹ ਮੁਕਾਬਲਾ ਇਕ ਵਿਕਟ ਰਹਿੰਦੇ ਜਿੱਤ ਲਿਆ।

harbhajan singhharbhajan singh

ਇਸ ਮੈਚ ਵਿਚ ਸਪਿਨਰ ਰਾਸ਼ਿਦ ਖਾਨ ਸਭ ਤੋਂ ਕਿਫਾਇਤੀ ਰਹੇ। ਮੈਚ 'ਚ ਰਾਸ਼ਿਦ ਨੇ 18 ਡਾਟ ਗੇਂਦਾਂ ਸੁੱਟ ਕੇ ਆਈ.ਪੀ.ਐਲ. ਰਿਕਾਰਡ ਦੀ ਬਰਾਬਰੀ ਕਰ ਲਈ। ਇਸ ਪ੍ਰਦਰਸ਼ਨ ਦੇ ਲਈ ਉਨ੍ਹਾਂ ਨੂੰ ' ਮੈਨ ਆਫ ਦਾ ਮੈਚ' ਚੁਣਿਆ ਗਿਆ।ਰਾਸ਼ਿਦ ਦੇ ਗੇਂਦਬਾਜ਼ੀ ਦੀ ਪ੍ਰਸੰਸਾ ਕਰਦਿਆ ਚੇਨਈ ਸੁਪਰ ਕਿੰਗਜ਼ ਦੇ ਖਿਡਾਰੀ ਹਰਭਜਨ ਸਿੰਘ ਨੇ ਉਸ ਨੂੰ ਚੈਂਪੀਅਨ ਗੇਂਦਬਾਜ਼ ਤਕ ਕਹਿ ਦਿਤਾ। ਭੱਜੀ ਨੇ ਟਵੀਟ ਕਰਦੇ ਹੋਏ ਲਿਖਿਆ, ' ਰਾਸ਼ਿਦ ਖਾਨ 'ਚ ਕਿੰਨਾ ਆਤਮਵਿਸ਼ਵਾਸ ਹੈ, ਇਹ ਇਕ ਚੈਂਪੀਅਨ ਗੇਂਦਬਾਜ਼ ਹੈ,' ਰਾਸ਼ਿਦ ਨੇ ਵੀ ਤਾਰੀਫ ਦੇ ਲਈ ਹਰਭਜਨ ਦਾ ਸ਼ੁਕਰੀਆ ਅਦਾ ਕੀਤਾ ਹੈ।

shane warrenshane warren

ਹਰਭਜਨ ਸਿੰਘ ਨੇ ਅਪਣੇ ਟਵੀਟ 'ਤੇ ਮਹਾਨ ਗੇਂਦਬਾਜ਼ ਸ਼ੇਨ ਵਾਰਨ ਤੋਂ ਵੀ ਪ੍ਰਤੀਕਿਰਿਆ ਮੰਗੀ। ਇਸ 'ਤੇ ਵਾਰਨ ਨੇ ਵੀ ਜਵਾਬੀ ਟਵੀਟ ਕਰਦੇ ਹੋਏ ਲਿਖਿਆ 'ਆਈ.ਪੀ.ਐੱਲ. 'ਚ ਖੇਡ ਰਹੇ ਸਾਰੇ ਵਖ-ਵਖ ਲੈੱਗ ਸਪਿਨਰ ਨੂੰ ਗੇਂਦਬਾਜ਼ੀ ਕਰਦੇ ਦੇਖਣਾ ਸ਼ਾਨਦਾਰ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement