ਨਡਾਲ ਨੇ ਲਗਾਤਾਰ 50ਵਾਂ ਸੈੱਟ ਜਿੱਤ ਕੇ ਤੋੜਿਆ ਮੈਕੇਨਰੋ ਦਾ ਰੀਕਾਰਡ
Published : May 12, 2018, 1:28 pm IST
Updated : May 12, 2018, 1:28 pm IST
SHARE ARTICLE
Nadal
Nadal

ਰਾਫ਼ੇਲ ਨਡਾਲ ਨੇ ਕਲੇਕੋਰਟ 'ਤੇ ਲਗਾਤਾਰ 50ਵਾਂ ਸੈੱਟ ਜਿੱਤ ਕੇ ਜਾਨ ਮੈਕੇਨਰੋ ਦਾ 34 ਸਾਲ ਪੁਰਾਣਾ ਰੀਕਾਰਡ ਤੋੜ ਦਿਤਾ ਹੈ। ਮੈਡ੍ਰਿਡ ਓਪਨ 'ਚ ਅਰਜਟੀਨਾ ਦੇ...

ਨਵੀਂ ਦਿੱਲੀ, 11 ਮਈ: ਰਾਫ਼ੇਲ ਨਡਾਲ ਨੇ ਕਲੇਕੋਰਟ 'ਤੇ ਲਗਾਤਾਰ 50ਵਾਂ ਸੈੱਟ ਜਿੱਤ ਕੇ ਜਾਨ ਮੈਕੇਨਰੋ ਦਾ 34 ਸਾਲ ਪੁਰਾਣਾ ਰੀਕਾਰਡ ਤੋੜ ਦਿਤਾ ਹੈ। ਮੈਡ੍ਰਿਡ ਓਪਨ 'ਚ ਅਰਜਟੀਨਾ ਦੇ ਡਿਏਗੋ ਸ਼ਵਾਤਰਜਮੈਨ ਨੂੰ ਹਰਾ ਕੇ ਉਨ੍ਹਾਂ ਨੇ ਅਪਣੀ ਇਹ ਉਪਲਬਧੀ ਹਾਸਲ ਕੀਤੀ।ਨਡਾਲ ਨੇ 6-3, 6-4 ਨਾਲ ਜਿੱਤ ਦਰਜ ਕਰ ਕੇ ਕੁਆਟਰ ਫ਼ਾਈਨਲ 'ਚ ਜਗ੍ਹਾ ਬਣਾ ਲਈ ਹੈ। ਅਮਰੀਕੀ ਦਿੱਗਜ ਮੈਕਨਰੋ 1984 'ਚ ਲਗਾਤਾਰ 49 ਸੈੱਟ ਜਿੱਤੇ ਸਨ, ਜਿਸ 'ਚ ਮੈਡ੍ਰਿਡ ਓਪਨ ਖ਼ਿਤਾਬ ਸ਼ਾਮਲ ਸੀ। ਨਡਾਲ ਹੁਣ ਆਸਟ੍ਰੀਆ ਦੇ ਡੋਮਿਨਿਕ ਥਿਯੇਮ ਨਾਲ ਖੇਡਣਗੇ।

NadalNadal

ਸਪੈਨਿਸ਼ ਸਟਾਰ ਨਡਾਲ ਦਾ ਟੀਚਾ ਚੁਣ ਛੇਵਾਂ ਮੈਡ੍ਰਿਡ ਖ਼ਿਤਾਬ ਹਾਸਲ ਕਰਨਾ ਹੈ। ਉਧਰ ਚੈੱਕ ਗਣਰਾਜ ਦੀ ਕੈਰੋਲਿਨਾ ਪਿਲਸਕੋਵਾ ਨੇ ਮਹਿਲਾ ਏਕਲ ਵਰਗ ਦੇ ਕੁਆਟਰ ਫ਼ਾਈਨਲ 'ਚ ਵਿਸ਼ਵ ਦੇ ਨੰਬਰ ਇਕ ਰੋਮਾਨਿਆ ਦੀ ਸਿਮੋਨਾ ਹਾਲੇਪ ਨੂੰ ਹਰਾ ਕੇ ਵੱਡਾ ਫੇਰਬਦਲ ਕੀਤਾ। ਪਿਲਸਕੋਵਾ ਲੇ ਹਾਲੇਪ ਨੂੰ ਸਿੱਧੇ ਸੈੱਟਾਂ 'ਚ 6-4, 6-3 ਨਾਲ ਹਰਾ ਕੇ ਸੈਮੀਫ਼ਾਈਨਲ 'ਚ ਜਗ੍ਹਾ ਪੱਕੀ ਕੀਤੀ। ਸੈਮੀਫ਼ਾਈਨ 'ਚ ਸਾਬਕਾ ਨੰਬਰ ਇਕ ਪਿਲਸਕੋਵਾ ਦਾ ਸਾਹਮਣਾ ਹਮਵਤਨ ਪੇਟ੍ਰਾ ਕਿਵਟਾਂ ਨਾਲ ਹੋਵੇਗਾ। ਉਥੇ ਹੀ ਫ਼ਰਾਂਸ ਦੀ ਕੈਰੋਲਿਨਾ ਗਾਰਸੀਆ ਨੇ ਸੈਮੀਫ਼ਾਈਨਲ 'ਚ ਜਗ੍ਹਾ ਬਣਾ ਲਈ ਹੈ।   (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement