Viral Video: ਫੁੱਟਬਾਲ ਮੈਚ ਦੌਰਾਨ ਖਿਡਾਰੀ 'ਤੇ ਡਿੱਗੀ ਅਸਮਾਨੀ ਬਿਜਲੀ, ਮੌਕੇ 'ਤੇ ਮੌਤ 
Published : Feb 12, 2024, 3:03 pm IST
Updated : Feb 12, 2024, 3:03 pm IST
SHARE ARTICLE
File Photo
File Photo

ਵੀਡੀਓ 'ਚ ਤੁਸੀਂ ਦੇਖੋਗੇ ਕਿ ਮੈਦਾਨ ਦੇ ਵਿਚਕਾਰ ਫੁੱਟਬਾਲ ਮੈਚ ਚੱਲ ਰਿਹਾ ਹੈ। ਫਿਰ ਮੈਦਾਨ 'ਤੇ ਖੇਡ ਰਹੇ ਇਕ ਖਿਡਾਰੀ 'ਤੇ ਅਚਾਨਕ ਬਿਜਲੀ ਡਿੱਗਦੀ ਹੈ।

Viral Video:  ਨਵੀਂ ਦਿੱਲੀ -  ਇੰਡੋਨੇਸ਼ੀਆ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਕੰਬ ਉੱਠੋਗੇ। ਇੱਥੇ ਬੈਂਡੁੰਗ 'ਚ ਫੁੱਟਬਾਲ ਮੈਚ ਦੌਰਾਨ ਅਚਾਨਕ ਇਕ ਖਿਡਾਰੀ 'ਤੇ ਬਿਜਲੀ ਡਿੱਗ ਗਈ, ਜਿਸ ਕਾਰਨ ਖਿਡਾਰੀ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਸ ਹਾਦਸੇ ਤੋਂ ਬਾਅਦ ਪੂਰੇ ਮੈਦਾਨ 'ਚ ਹਫੜਾ-ਦਫੜੀ ਮਚ ਗਈ। ਖਿਡਾਰੀ ਇਧਰੋਂ ਉਧਰ ਭੱਜਣ ਲੱਗੇ। ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਕਰਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਜੰਗਲ ਦੀ ਅੱਗ ਵਾਂਗ ਫੈਲ ਰਿਹਾ ਹੈ।  

ਵੀਡੀਓ 'ਚ ਤੁਸੀਂ ਦੇਖੋਗੇ ਕਿ ਮੈਦਾਨ ਦੇ ਵਿਚਕਾਰ ਫੁੱਟਬਾਲ ਮੈਚ ਚੱਲ ਰਿਹਾ ਹੈ। ਫਿਰ ਮੈਦਾਨ 'ਤੇ ਖੇਡ ਰਹੇ ਇਕ ਖਿਡਾਰੀ 'ਤੇ ਅਚਾਨਕ ਬਿਜਲੀ ਡਿੱਗਦੀ ਹੈ। ਜਿਵੇਂ ਹੀ ਖਿਡਾਰੀ 'ਤੇ ਬਿਜਲੀ ਡਿੱਗਦੀ ਹੈ, ਮੈਦਾਨ ਵਿਚ ਹਲਚਲ ਮਚ ਜਾਂਦੀ ਹੈ। ਬਿਜਲੀ ਡਿੱਗਣ ਤੋਂ ਤੁਰੰਤ ਬਾਅਦ, ਖਿਡਾਰੀ ਡਿੱਗ ਜਾਂਦਾ ਹੈ ਅਤੇ ਉਸ ਦਾ ਸਾਹ ਰੁਕ ਜਾਂਦਾ ਹੈ।  

ਬਿਜਲੀ ਡਿੱਗਣ ਕਾਰਨ ਹੋਈ ਮੌਤ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਹਰ ਸਾਲ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ, ਜਿਨ੍ਹਾਂ 'ਚ ਬਿਜਲੀ ਡਿੱਗਣ ਕਾਰਨ ਕਿਸੇ ਵਿਅਕਤੀ ਜਾਂ ਪਸ਼ੂ ਦੀ ਮੌਤ ਹੋ ਜਾਂਦੀ ਹੈ। ਸਾਲ 2023 ਵਿਚ ਇੱਕ ਟੂਰਨਾਮੈਂਟ ਦੌਰਾਨ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਸਨ, ਜਿਨ੍ਹਾਂ ਵਿਚੋਂ ਇੱਕ ਵਿਚ ਇੱਕ ਖਿਡਾਰੀ ਦਾ ਬਚਾਅ ਹੋ ਗਿਆ ਸੀ ਪਰ ਦੂਜੇ ਮੈਚ ਵਿਚ ਇੱਕ ਖਿਡਾਰੀ ਦੀ ਬਿਜਲੀ ਡਿੱਗਣ ਕਾਰਨ ਮੌਤ ਹੋ ਗਈ ਸੀ।  

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement