ਰਾਸ਼ਟਰ ਮੰਡਲ ਖੇਡਾਂ: ਛੇਵੇਂ ਦਿਨ ਹਿਨਾ ਸਿੱਧੂ ਨੇ ਜਿੱਤਿਆ ਸੋਨ ਤਮਗ਼ਾ
Published : Apr 10, 2018, 1:17 pm IST
Updated : Apr 10, 2018, 1:17 pm IST
SHARE ARTICLE
Heena Sidhu wins gold medal in 25m Pistol
Heena Sidhu wins gold medal in 25m Pistol

21ਵੀਆਂ ਰਾਸ਼ਟਰ ਮੰਡਲ ਖੇਡਾਂ ਵਿਚ ਭਾਰਤ ਦਾ ਪ੍ਰਦਰਸ਼ਨ ਹੁਣ ਤਕ ਚੰਗਾ ਰਿਹਾ ਹੈ।

21ਵੀਆਂ ਰਾਸ਼ਟਰ ਮੰਡਲ ਖੇਡਾਂ ਵਿਚ ਭਾਰਤ ਦਾ ਪ੍ਰਦਰਸ਼ਨ ਹੁਣ ਤਕ ਚੰਗਾ ਰਿਹਾ ਹੈ। ਛੇਵੇਂ ਦਿਨ ਵੀ ਭਾਰਤ ਨੂੰ ਕਈ ਤਮਗ਼ਿਆਂ ਦੀ ਉਮੀਦ ਹੈ। ਦਸ ਦਈਏ ਕਿ ਪੰਜਵੇਂ ਦਿਨ ਤਕ ਭਾਰਤ ਨੇ ਕੁਲ 19 ਤਮਗ਼ੇ ਜਿੱਤ ਲਏ। ਪੰਜਵੇਂ ਦਿਨ ਤਕ ਭਾਰਤ ਨੇ 10 ਸੋਨੇ ਦੇ, ਚਾਰ ਚਾਂਦੀ ਦੇ ਅਤੇ ਪੰਜ ਤਾਂਬੇ ਦੇ ਤਮਗ਼ੇ ਜਿੱਤ ਲਏ ਹਨ।Heena Sidhu wins gold medal in 25m PistolHeena Sidhu wins gold medal in 25m Pistolਰਾਸ਼ਟਰਮੰਡਲ ਖੇਡਾਂ 2018 'ਚ ਭਾਰਤ ਦੀ ਹੀਨਾ ਸਿੱਧੂ ਨੇ ਮਹਿਲਾ 25ਮੀ. ਪਿਸਟਲ ਮੁਕਾਬਲੇ 'ਚ ਸੋਨ ਤਮਗਾ ਹਾਸਲ ਕੀਤਾ ਹੈ। ਇਹ ਭਾਰਤ ਲਈ 11ਵਾਂ ਗੋਲਡ ਮੈਡਲ ਹੈ। 21ਵੀਆਂ ਰਾਸ਼ਟਰਮੰਡਲ ਖੇਡਾਂ ਦੇ ਛੇਵੇਂ ਦਿਨ ਸ਼ੂਟਿੰਗ 'ਚ ਭਾਰਤ ਲਈ ਚੰਗੀ ਖ਼ਬਰ ਆਈ ਹੈ। 25 ਮੀਟਰ ਪਿਸਟਲ ਮੁਕਾਬਲੇ ‘ਚ ਹਿਨਾ ਸਿੱਧੂ ਨੇ ਭਾਰਤ ਨੂੰ ਗੋਲਡ ਦਿਵਾਇਆ ਹੈ। ਇਸ ਦੇ ਨਾਲ ਹੀ ਭਾਰਤ ਦੇ ਸੋਨ ਤਮਗਿਆਂ ਦੀ ਕੁਲ ਗਿਣਤੀ 11 ਹੋ ਗਈ ਹੈ। ਹਿਨਾ ਨੇ ਫ਼ਾਈਨਲ ‘ਚ ਰਿਕਾਰਡ 38 ਅੰਕ ਪ੍ਰਾਪਤ ਕੀਤੇ। ਇਸ ਤੋਂ ਪਹਿਲਾਂ ਹਿਨਾ ਨੇ ਔਰਤਾਂ ਦੀ 10 ਮੀਟਰ ਏਅਰ ਪਿਸਟਲ ‘ਚ ਸਿਲਵਰ ਜਿੱਤਿਆ ਸੀ।Heena Sidhu wins gold medal in 25m PistolHeena Sidhu wins gold medal in 25m Pistol
ਇਸ ਤੋਂ ਪਹਿਲਾਂ 21ਵੀਆਂ ਰਾਸ਼ਟਰਮੰਡਲ ਖੇਡਾਂ ਦੇ ਛੇਵੇਂ ਦਿਨ ਪੁਰਸ਼ਾਂ ਦੀ ਹਾਕੀ ‘ਚ ਭਾਰਤ ਨੇ ਮਲੇਸ਼ੀਆ ਨੂੰ 2-1 ਨਾਲ ਹਰਾ ਦਿਤਾ ਤੇ ਸੈਮੀਫ਼ਾਈਨਲ 'ਚ ਜਗ੍ਹਾ ਪੱਕੀ ਕਰ ਲਈ ਹੈ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement