VIDEO: ਆਖਰੀ ਗੇਂਦ ‘ਤੇ ਚਾਹੀਦੀਆਂ ਸਨ 6 ਦੌੜਾਂ, ਬਿਨਾਂ ਬੱਲਾ ਲਗਾਏ ਜਿੱਤ ਲਿਆ ਮੈਚ
Published : Jan 10, 2019, 10:45 am IST
Updated : Jan 10, 2019, 10:45 am IST
SHARE ARTICLE
Cricket
Cricket

ਕ੍ਰਿਕੇਟ ਦੇ ਮੈਦਾਨ ਉਤੇ ਇਕ ਅਜਿਹੀ ਘਟਨਾ ਦੇਖਣ ਨੂੰ ਮਿਲੀ ਜਿਨ੍ਹੇ ਸਾਰੀਆਂ ਨੂੰ ਹੈਰਾਨ.......

ਮੁੰਬਈ : ਕ੍ਰਿਕੇਟ ਦੇ ਮੈਦਾਨ ਉਤੇ ਇਕ ਅਜਿਹੀ ਘਟਨਾ ਦੇਖਣ ਨੂੰ ਮਿਲੀ ਜਿਨ੍ਹੇ ਸਾਰੀਆਂ ਨੂੰ ਹੈਰਾਨ ਕਰ ਦਿਤਾ। ਦਰਅਸਲ ਮੁੰਬਈ ਦੇ ਆਦਰਸ਼ ਕ੍ਰਿਕੇਟ ਕਲੱਬ ਦੇ ਗਰਾਊਡ ਉਤੇ ਦੇਸਾਈ ਅਤੇ ਜੁਨੀ ਡੋਬੀਵਲੀ ਦੇ ਵਿਚ ਮੈਚ ਦੌਰਾਨ ਇਕ ਟੀਮ ਨੇ ਵਿਰੋਧੀ ਗੇਂਦਬਾਜ ਦੀ ਗਲਤੀ ਦੀ ਵਜ੍ਹਾ ਨਾਲ ਇਕ ਗੇਂਦ ਉਤੇ ਬਿਨਾਂ ਅਪਣੇ ਬੱਲੇਬਾਜਾਂ ਦੇ ਸ਼ਾਟ ਲਗਾਏ 6 ਦੌੜਾਂ ਬਣਾ ਲਈਆਂ।


ਗੇਂਦਬਾਜ ਦੀ ਇਸ ਬੇਵਕੂਫ਼ੀ ਭਰੀ ਗੇਂਦਬਾਜੀ ਦਾ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਿਹਾ ਹੈ। ਬੈਟਿੰਗ ਕਰਨ ਵਾਲੀ ਟੀਮ ਨੂੰ ਜਿੱਤ ਲਈ ਮੈਚ ਦੀ ਆਖਰੀ ਗੇਂਦ ਉਤੇ 6 ਦੌੜਾਂ ਦੀ ਲੋੜ ਸੀ। ਪਰ ਜਦੋਂ ਉਸ ਟੀਮ ਨੇ ਜਿੱਤ ਦਰਜ਼ ਕੀਤੀ, ਉਦੋਂ ਵੀ ਮੈਚ ਵਿਚ ਇਕ ਗੇਂਦ ਸੁੱਟੀ ਜਾਣੀ ਬਾਕੀ ਸੀ। ਡੋਬੀਵਲੀ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੇਸਾਈ ਦੀ ਟੀਮ ਨੂੰ 76 ਦੌੜਾਂ ਦਾ ਟੀਚਾ ਦਿਤਾ ਸੀ, ਟੀਚੇ ਦਾ ਪਿੱਛਾ ਕਰਨ ਉਤਰੀ ਦੇਸਾਈ ਟੀਮ ਨੂੰ ਆਖਰੀ ਗੇਂਦ ਉਤੇ 6 ਦੌੜਾਂ ਦੀ ਲੋੜ ਸੀ।

CricketCricket

ਆਖਰੀ ਓਵਰ ਵਿਚ ਡੋਬੀਵਲੀ ਦੇ ਗੇਂਦਬਾਜ ਨੇ ਅਜਿਹਾ ਓਵਰ ਪਾਇਆ ਜਿਨ੍ਹੇ ਸਾਰੀਆਂ ਨੂੰ ਹੈਰਾਨ ਕਰ ਦਿਤਾ। ਦਰਅਸਲ, ਡੋਬੀਵਲੀ ਟੀਮ ਦਾ ਇਹ ਗੇਂਦਬਾਜ ਇਸ ਆਖਰੀ ਗੇਂਦ ਨੂੰ ਛੇ ਵਾਰ ਸੁੱਟਦਾ ਹੈ। ਸਾਰੇ ਆਫ਼ ਸਟੰਪ ਦੇ ਬਾਹਰ ਪਰ ਸਾਰੀਆਂ ਗੇਂਦਾਂ ਵਾਇਡ ਸੀ। ਉਸ ਦੀ ਹਰ ਗੇਂਦ ਵਾਇਡ ਗੇਂਦ ਕਰਾਰ ਦਿਤੀ ਜਾਂਦੀ ਹੈ ਅਤੇ ਦੇਸਾਈ ਟੀਮ ਬਿਨ੍ਹਾਂ ਅਪਣੇ ਬੱਲੇਬਾਜ਼ਾਂ ਦੇ ਸ਼ਾਟ ਲਗਾਏ ਇਕ ਗੇਂਦ ਬਾਕੀ ਰਹਿੰਦੇ ਇਹ ਮੈਚ ਜਿੱਤ ਲੈਂਦੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement