WFI Elections : ਕੁਸ਼ਤੀ ਫ਼ੈਡਰੇਸ਼ਨ ਦੀਆਂ ਚੋਣਾਂ 21 ਦਸੰਬਰ ਨੂੰ
Published : Dec 9, 2023, 4:06 pm IST
Updated : Dec 9, 2023, 4:08 pm IST
SHARE ARTICLE
WFI Elections
WFI Elections

ਵੋਟਿੰਗ, ਗਿਣਤੀ ਅਤੇ ਨਤੀਜਿਆਂ ਦਾ ਐਲਾਨ ਇਕੋ ਦਿਨ ਹੋਵੇਗਾ

WFI Elections : ਭਾਰਤੀ ਕੁਸ਼ਤੀ ਫ਼ੈਡਰੇਸ਼ਨ (ਡਬਲਿਊ.ਐੱਫ.ਆਈ.) ਦੀਆਂ ਚੋਣਾਂ 21 ਦਸੰਬਰ ਨੂੰ ਹੋਣਗੀਆਂ ਅਤੇ ਨਤੀਜੇ ਉਸੇ ਦਿਨ ਐਲਾਨੇ ਜਾਣਗੇ। ਚੋਣ ਅਧਿਕਾਰੀ ਨੇ ਸ਼ਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ।

ਰਿਟਰਨਿੰਗ ਅਫਸਰ ਜਸਟਿਸ (ਸੇਵਾਮੁਕਤ) ਐਮ.ਐਮ. ਕੁਮਾਰ ਦੇ ਦਫ਼ਤਰ ਤੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਵੋਟਿੰਗ, ਗਿਣਤੀ ਅਤੇ ਨਤੀਜਿਆਂ ਦਾ ਐਲਾਨ ਇਕੋ ਦਿਨ ਹੋਵੇਗਾ। ਚੋਣਾਂ ਦੇ ਨਤੀਜੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਵਿਚਾਰ ਅਧੀਨ ਰਿੱਟ ਪਟੀਸ਼ਨ ਦੇ ਨਤੀਜੇ ’ਤੇ ਨਿਰਭਰ ਕਰਨਗੇ।

ਇਹ ਚੋਣਾਂ ਵਿਸ਼ੇਸ਼ ਜਨਰਲ ਬਾਡੀ ਦੀ ਬੈਠਕ ਦੌਰਾਨ ਹੋਣਗੀਆਂ ਅਤੇ 7 ਅਗੱਸਤ ਨੂੰ ਤਿਆਰ ਕੀਤੀਆਂ ਵੋਟਰ ਸੂਚੀਆਂ ਅਨੁਸਾਰ ਕਰਵਾਈਆਂ ਜਾਣਗੀਆਂ।  ਉਨ੍ਹਾਂ ਕਿਹਾ ਕਿ ਡਬਲਯੂ.ਐਫ.ਆਈ. ਦੀਆਂ ਚੋਣਾਂ 12 ਅਗੱਸਤ ਨੂੰ ਨਹੀਂ ਹੋ ਸਕੀਆਂ ਕਿਉਂਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 11 ਅਗੱਸਤ ਨੂੰ ਇਸ ’ਤੇ ਰੋਕ ਲਗਾ ਦਿਤੀ ਸੀ। ਸੁਪਰੀਮ ਕੋਰਟ ਨੇ ਰੋਕ ਹਟਾ ਦਿਤੀ ਹੈ ਅਤੇ ਬਾਕੀ ਚੋਣਾਂ ਸੋਧੇ ਹੋਏ ਕਾਰਜਕ੍ਰਮ ਅਨੁਸਾਰ 21 ਦਸੰਬਰ ਨੂੰ ਹੋਣਗੀਆਂ।

ਇਸ ਵਿਚ ਕਿਹਾ ਗਿਆ ਹੈ ਕਿ ਇਸ ਚੋਣ ਦੇ ਨਤੀਜੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਵਿਚਾਰ ਅਧੀਨ ਰਿੱਟ ਪਟੀਸ਼ਨ ਦੇ ਨਤੀਜਿਆਂ ਦੇ ਅਨੁਸਾਰ ਐਲਾਨੇ ਜਾਣਗੇ।

ਡਬਲਯੂ.ਐਫ.ਆਈ. ਇਸ ਸਮੇਂ ਵੁਸ਼ੂ ਫੈਡਰੇਸ਼ਨ ਆਫ ਇੰਡੀਆ ਦੇ ਮੁਖੀ ਭੁਪਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਆਈ.ਓ.ਏ. ਵਲੋਂ ਬਣਾਈ ਗਈ ਐਡਹਾਕ ਕਮੇਟੀ ਵਲੋਂ ਡਬਲਯੂ.ਐਫ.ਆਈ. ਦੇ ਰੋਜ਼ਾਨਾ ਦੇ ਕੰਮ ਚਲਾ ਰਿਹਾ ਹੈ। ਖੇਡ ਮੰਤਰਾਲੇ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਅਗਵਾਈ ਵਾਲੀ ਫੈਡਰੇਸ਼ਨ ਨੂੰ ਮੁਅੱਤਲ ਕਰ ਦਿਤਾ ਸੀ। ਭਾਰਤ ਦੇ ਚੋਟੀ ਦੇ ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ’ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਵਿਰੋਧ ਕੀਤਾ ਸੀ।

(For more news apart from WFI Elections, stay tuned to Rozana Spokesman)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement