ਰਾਸ਼ਟਰ ਮੰਡਲ ਖੇਡਾਂ : ਭਾਰਤ ਦੀ ਹੈਟ੍ਰਿਕ, ਭਾਰ ਤੋਲਨ 'ਚ ਸਤੀਸ਼ ਨੇ ਦਿਵਾਇਆ ਤੀਜਾ ਸੋਨ ਤਮਗ਼ਾ
Published : Apr 7, 2018, 9:30 am IST
Updated : Apr 7, 2018, 11:16 am IST
SHARE ARTICLE
Sathish Kumar Sivalingam Wins Gold india mens Weightlifting
Sathish Kumar Sivalingam Wins Gold india mens Weightlifting

ਆਸਟ੍ਰੇਲੀਆ ਦੀਆਂ ਗੋਲਡ ਕੋਸਟ ਰਾਸ਼ਟਰ ਮੰਡਲ ਖੇਡਾਂ ਵਿਚ ਬੇਟੀਆਂ ਤੋਂ ਬਾਅਦ ਹੁਣ ਬੇਟਿਆਂ ਨੇ ਵੀ ਕਮਾਲ ਕਰ ਦਿਤਾ ਹੈ। ਸ਼ਨਿਚਰਵਾਰ ਨੂੰ ...

ਨਵੀਂ ਦਿੱਲੀ : ਆਸਟ੍ਰੇਲੀਆ ਦੀਆਂ ਗੋਲਡ ਕੋਸਟ ਰਾਸ਼ਟਰ ਮੰਡਲ ਖੇਡਾਂ ਵਿਚ ਬੇਟੀਆਂ ਤੋਂ ਬਾਅਦ ਹੁਣ ਬੇਟਿਆਂ ਨੇ ਵੀ ਕਮਾਲ ਕਰ ਦਿਤਾ ਹੈ। ਸ਼ਨਿਚਰਵਾਰ ਨੂੰ ਰਾਸ਼ਟਰ ਮੰਡਲ ਖੇਡਾਂ ਵਿਚ ਭਾਰਤ ਨੂੰ ਤੀਜਾ ਸੋਨ ਤਮਗ਼ਾ ਮਿਲ ਗਿਆ ਹੈ। ਭਾਰ ਤੋਲਨ ਦੇ 77 ਕਿੱਲੋਗ੍ਰਾਮ ਭਾਰ ਵਰਗ ਵਿਚ ਸਤੀਸ਼ ਕੁਮਾਰ ਸ਼ਿਵਲਿੰਗਮ ਨੇ ਸੋਨ ਤਮਗ਼ਾ ਜਿੱਤ ਲਿਆ ਹੈ।

Sathish Kumar Sivalingam Wins Gold india mens WeightliftingSathish Kumar Sivalingam Wins Gold india mens Weightlifting

ਇਸ ਨਾਲ ਭਾਰਤ ਨੂੰ ਹੁਣ ਤਕ ਤਿੰਨ ਸੋਨ ਤਮਗ਼ੇ ਮਿਲ ਚੁੱਕੇ ਹਨ ਅਤੇ ਇਹ ਤਿੰਨੇ ਭਾਰ ਤੋਲਨ ਵਿਚ ਹੀ ਮਿਲੇ ਹਨ। ਦਸ ਦਈਏ ਕਿ ਇਸ ਤੋਂ ਪਹਿਲਾਂ ਸੰਜੀਤ ਚਾਨੂ ਅਤੇ ਮੀਰਾਬਾਈ ਚਾਨੂ ਨੇ ਵੀ ਸੋਨਾ ਜਿੱਤਿਆ ਹੈ।  

Sathish Kumar Sivalingam Wins Gold india mens WeightliftingSathish Kumar Sivalingam Wins Gold india mens Weightlifting

ਸਤੀਸ਼ ਨੇ ਸਨੈਚ ਵਿਚ 144 ਦਾ ਸਰਵਸ਼੍ਰੇਸਠ ਭਾਰ ਚੁੱਕਿਆ ਤਾਂ ਉਥੇ ਹੀ ਕਲੀਨ ਐਂਡ ਜਰਕ ਵਿਚ 173 ਦਾ ਸਰਵਸ਼੍ਰੇਸਠ ਭਾਰ ਉਠਾਇਆ। ਕੁੱਲ ਮਿਲਾ ਕੇ ਉਨ੍ਹਾਂ ਦਾ ਸਕੋਰ 317 ਰਿਹਾ। ਉਨ੍ਹਾਂ ਨੂੰ ਕਲੀਨ ਐਂਡ ਜਰਕ ਵਿਚ ਤੀਜੇ ਯਤਨ ਦੀ ਲੋੜ ਨਹੀਂ ਪਈ।

Sathish Kumar Sivalingam Wins Gold india mens WeightliftingSathish Kumar Sivalingam Wins Gold india mens Weightlifting

ਮੁਕਾਬਲੇਬਾਜ਼ੀ ਦਾ ਚਾਂਦੀ ਤਮਗ਼ਾ ਇੰਗਲੈਂਡ ਦੇ ਜੈਕ ਓਲੀਵਰ ਦੇ ਨਾਮ ਰਿਹਾ, ਜਿਨ੍ਹਾਂ ਨੇ 312 ਦਾ ਕੁੱਲ ਸਕੋਰ ਬਣਾਇਆ। ਆਸਟ੍ਰੇਲੀਆ ਦੇ ਫ੍ਰਾਂਕੋਇਸ ਇਟੁਉਂਡੀ ਨੇ 305 ਦੇ ਕੁੱਲ ਸਕੋਰ ਦੇ ਨਾਲ ਕਾਂਸੀ ਦੇ ਤਮਗ਼ੇ 'ਤੇ ਕਬਜ਼ਾ ਜਮਾਇਆ। ਭਾਰਤ ਦਾ ਇਹ ਇਨ੍ਹਾਂ ਖੇਡਾਂ ਵਿਚ ਤੀਜਾ ਸੋਨ ਤਮਗ਼ਾ ਹੈ ਅਤੇ ਕੁੱਲ ਪੰਜਵਾਂ ਤਮਗ਼ਾ ਹੈ। 

Sathish Kumar Sivalingam Wins Gold india mens WeightliftingSathish Kumar Sivalingam Wins Gold india mens Weightlifting

ਭਾਰਤ ਦੀ ਝੋਲੀ ਵਿਚ ਤੀਜਾ ਗੋਲਡ ਮੈਡਲ ਆਉਂਦੇ ਹੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਖਿਡਾਰੀਆਂ ਨੂੰ ਵਧਾਈ ਦਿਤੀ। ਉਨ੍ਹਾਂ ਨੇ ਤੀਜੇ ਦਿਨ ਵੇਟ ਲਿਫਟਿੰਗ ਵਿਚ ਸੋਨ ਤਮਗ਼ਾ ਜਿੱਤਣ ਵਾਲੇ ਸਤੀਸ਼ ਕੁਮਾਰ ਸ਼ਿਵਲਿੰਗਮ ਨੂੰ ਵਧਾਈ ਦਿਤੀ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਵੇਟ ਲਿਫਟਰਜ਼ ਲਗਾਤਾਰ ਸਾਨੂੰ ਮਾਣ ਦਿਵਾ ਰਹੇ ਹਨ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement