W.W.E ਦੇ ਮਸ਼ਹੂਰ ਚੈਂਪੀਅਨ ‘The Rock’ ਨੇ ਰੈਸਲਿੰਗ ਤੋਂ ਲਈ ਰਿਟਾਇਰਮੈਂਟ
Published : Aug 6, 2019, 7:15 pm IST
Updated : Aug 6, 2019, 7:15 pm IST
SHARE ARTICLE
The Rock
The Rock

‘The Rock’ ਦੇ ਨਾਂ ਨਾਲ ਮਸ਼ਹੂਰ ਡਵੇਨ ਜਾਨਸਨ ਨੇ ਐਤਵਾਰ ਨੂੰ WWE ਨੂੰ...

ਨਵੀਂ ਦਿੱਲੀ:The Rock ਦੇ ਨਾਂ ਨਾਲ ਮਸ਼ਹੂਰ ਡਵੇਨ ਜਾਨਸਨ ਨੇ ਐਤਵਾਰ ਨੂੰ WWE ਨੂੰ ਅਲਵੀਦਾ ਕਹਿ ਦਿੱਤਾ ਹੈ। ਜਾਨਸਨ ਨੇ ਦੱਸਿਆ ਕਿ ਉਹ ਇਸ ਖੇਡ ਤੋਂ ਚੁੱਪ-ਚਾਪ ਵੱਖ ਹੋ ਰਹੇ ਹਨ ਪਰ ਉਸ ਨੇ ਭਵਿੱਖ ਵਿਚ ਇਸ ਖੇਡ ਵਿਚ ਵਾਪਸੀ ਦੀਆਂ ਸੰਭਾਵਨਾਵਾਂ ਤੋਂ ਵੀ ਮਨ੍ਹਾ ਕਰ ਦਿੱਤਾ। ਇਕ ਅਖਬਾਰ ਮੁਤਾਬਕ 'ਦਿ ਰਾਕ' ਨੇ ਪਹਿਲੀ ਵਾਰ ਜਨਤਕ ਰੂਪ ਨਾਲ ਰੈਸਲਿੰਗ ਤੋਂ ਵੱਖ ਹੋਣ ਦਾ ਐਲਾਨ ਕੀਤਾ ਹੈ।

The Rock The Rock

'ਲਾਈਵ ਵਿਦ ਕੇਲੀ ਐਂਡ ਰਾਇਨ ਇਨ ਦਿ ਸਟੇਟਸ' ਚੈਟ ਸ਼ੋਅ ਵਿਚ ਦੱਸਿਆ, ''ਮੈਂ ਰੈਸਲਿੰਗ ਨੂੰ ਮਿਸ ਕਰੂੰਗਾ। ਮੈਨੂੰ ਰੈਸਲਿੰਗ ਨਾਲ ਪਿਆਰ ਹੈ। ਮੈਂ ਰੈਸਲਿੰਗ ਤੋਂ ਚੁੱਪ ਚਾਪ ਰਿਟਾਇਰਮੈਂਟ ਲੈ ਰਿਹਾ ਹਾਂ ਕਿਉਂਕਿ ਮੈਂ ਕਿਸਮਤ ਵਾਲਾ ਹਾਂ ਜਿਸ ਨੂੰ ਇਕ ਚੰਗਾ ਕਰੀਅਰ ਮਿਲਿਆ ਅਤੇ ਜੋ ਮੈਂ ਕਰਨਾ ਚਾਹੁੰਦਾ ਸੀ ਮੈਂ ਉਹ ਕੀਤਾ। ਰਾਕ ਦੀ ਸਭ ਤੋਂ ਯਾਦਗਾਰ ਫਾਈਟ ਰੈਸਲਮੇਨੀਆ 29 ਵਿਚ ਜਾਨ ਸਿਨਾ ਨਾਲ ਰਹੀ ਸੀ।

The Rock The Rock

ਪਰ ਰੈਸਲਮੇਨੀਆ 32 ਵਿਚ ਆਪਣੀ ਆਖਰੀ ਫਾਈਟ ਵਿਚ ਉਹ ਐਰਿਕ ਰੋਵਨ ਨਾਲ 6 ਸੈਕੰਡ ਵਿਚ ਹਾਰ ਗਏ ਸੀ। ਦਿ ਰਾਕ ਹੁਣ ਹਾਲੀਵੁੱਡ ਫਿਲਮਾਂ ਵਿਚ ਧਿਆਨ ਦੇ ਰਹੇ ਹਨ। ਰਾਕ ਨੇ ਹਾਲੀਵੁੱਡ ਵਿਚ ਕਈ ਫਿਲਮਾਂ ਕੀਤੀਆਂ ਹਨ। ਬੀਤੇ ਹਫਤੇ ਉਸਦੀ ਨਵੀਂ ਫਿਲਮ 'ਫਾਸਟ ਐਂਡ ਫਿਊਰੀਅਸ ਪ੍ਰਜ਼ੈਂਟਸ : ਹਾਬਸ ਐਂਡ ਸ਼ਾਅ ਰਿਲੀਜ਼ ਹੋਈ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement