B'Day Special: 31ਵੇਂ ਜਨਮ ਦਿਨ ‘ਤੇ ਇਹ ਹਨ ਕੋਹਲੀ ਦੇ ‘ਵਿਰਾਟ’ ਰਿਕਾਰਡ
Published : Nov 5, 2019, 11:47 am IST
Updated : Nov 5, 2019, 11:47 am IST
SHARE ARTICLE
Virat Kohli
Virat Kohli

ਕ੍ਰਿਕਟ ਦੀ ਦੁਨੀਆਂ ਵਿਚ ਅਪਣੀ ਬਾਦਸ਼ਾਹਤ ਦਾ ਡੰਕਾ ਵਜਾ ਚੁੱਕੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ 5 ਨਵੰਬਰ ਨੂੰ 31 ਸਾਲ ਦੇ ਹੋ ਗਏ ਹਨ।

ਨਵੀਂ ਦਿੱਲੀ: ਕ੍ਰਿਕਟ ਦੀ ਦੁਨੀਆਂ ਵਿਚ ਅਪਣੀ ਬਾਦਸ਼ਾਹਤ ਦਾ ਡੰਕਾ ਵਜਾ ਚੁੱਕੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ 5 ਨਵੰਬਰ ਨੂੰ 31 ਸਾਲ ਦੇ ਹੋ ਗਏ ਹਨ। ਕੋਹਲੀ ਨੇ ਅਪਣੀ ਸ਼ਾਨਦਾਰ ਬੱਲੇਬਾਜ਼ੀ ਦੇ ਦਮ ‘ਤੇ ਕਈ ਰਿਕਾਰਡ ਦਰਜ ਕੀਤੇ ਹਨ। ਸੱਜੇ ਹੱਥ ਦਾ ਇਹ ਬੱਲੇਬਾਜ਼ ਹੁਣ ਤੋਂ ਹੀ ਮਹਾਨ ਬੱਲੇਬਾਜ਼ਾਂ ਦੀ ਸ਼੍ਰੇਣੀ ਵਿਚ ਆ ਚੁੱਕਾ ਹੈ। ਕੋਹਲੀ ਦੇ 31ਵੇਂ ਜਨਮ ਦਿਨ ਮੌਕੇ ਆਓ ਨਜ਼ਰ ਮਾਰਦੇ ਹਾਂ ਉਹਨਾਂ ਦੇ ਸਭ ਤੋਂ ਯਾਦਗਾਰ ਰਿਕਾਰਡ ‘ਤੇ।

Virat Kohli Virat Kohli

  1. ਵਿਰਾਟ ਕੋਹਲੀ ਦੀ ਅਗਵਾਈ ਵਾਲੀ ਅੰਡਰ-19 ਟੀਮ ਨੇ 2008 ਵਿਚ ਵਿਸ਼ਵ ਕੱਪ ਜਿੱਤਿਆ ਸੀ।
  2. ਕੋਹਲੀ ਦੇ ਨਾਂਅ ਵਨਡੇ ਵਿਚ ਭਾਰਤੀ ਟੀਮ ਦੇ ਕਪਤਾਨ ਦੇ ਰੂਪ ਵਿਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਦਾ ਰਿਕਾਰਡ ਹੈ। ਉਹਨਾਂ ਦੇ ਨਾਂਅ 16 ਸੈਂਕੜੇ ਦਰਜ ਹਨ।
  3. ਵਿਰਾਟ ਕੋਹਲੀ ਇਕ ਦਹਾਕੇ ਵਿਚ 20 ਹਜ਼ਾਰ ਅੰਤਰਰਾਸ਼ਟਰੀ ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਹਨ। 31 ਸਾਲਾ ਵਿਰਾਟ ਨੇ ਇਹ ਪ੍ਰਾਪਤੀ ਵੈਸਟ ਇੰਡੀਜ਼ ਵਿਚ ਹਾਸਲ ਕੀਤੀ ਸੀ।
  4. ਭਾਰਤੀ ਕਪਤਾਨ ਸਭ ਤੋਂ ਤੇਜ਼ 10 ਹਜ਼ਾਰ ਵਨਡੇ ਦੌੜਾਂ ਪੂਰੀਆਂ ਕਰਨ ਵਾਲੇ ਬੱਲੇਬਾਜ਼ ਵੀ ਹਨ।
  5. ਵਿਰਾਟ ਕੋਹਲੀ ਇਕ ਕੈਲੇਂਡਰ ਸਾਲ ਵਿਚ 1000 ਵਨਡੇ ਰਨ ਬਣਾਉਣ ਵਾਲੇ ਸਭ ਤੋਂ ਤੇਜ਼ ਖਿਡਾਰੀ ਹਨ।
  6. ਕੋਹਲੀ ਇਕ ਸਾਲ ਵਿਚ ਸਾਰੇ ਆਈਸੀਸੀ ਸਾਲਾਨਾ ਨਿੱਜੀ ਪੁਰਸਕਾਰ ਜਿੱਤਣ ਵਾਲੇ ਇਕਲੌਤੇ ਕ੍ਰਿਕਟਰ ਹਨ।
  7. ਕੋਹਲੀ ਦੇ ਨਾਂਅ ਟੀ-20 ਵਿਚ ਸਭ ਤੋਂ ਜ਼ਿਆਦਾ ਰਿਕਾਰਡ ਬਣਾਉਣ ਦਾ ਰਿਕਾਰਡ ਹੈ। ਉਹਨਾਂ ਨੇ 2017 ਵਿਚ 1016 ਰਨ ਬਣਾਏ ਹਨ।
  8. ਕੋਹਲੀ ਕਈ ਵਨਡੇ ਮੈਚਾਂ ਵਿਚ ਲਗਾਤਾਰ ਤਿੰਨ ਸੈਂਕੜੇ ਲਗਾਉਣ ਵਾਲੇ ਪਹਿਲੇ ਕਪਤਾਨ ਹਨ।'

Virat Kohli only Indian in Forbes 2019 list Virat Kohli 

ਦੱਸ ਦਈਏ ਕਿ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਨੇ ਅਪਣੇ 11 ਸਾਲ ਦੇ ਕੈਰੀਅਰ ਵਿਚ ਕਈ ਰਿਕਾਰਡ ਅਪਣੇ ਨਾਂਅ ਕੀਤੇ ਹਨ। ਇਸ ਸਾਲ ਵਿਰਾਟ ਆਈਸੀਸੀ ਵਿਸ਼ਵ ਕੱਪ ਜਿੱਤਣ ਵਿਚ ਚਾਹੇ ਅਸਫ਼ਲ ਰਹੇ ਪਰ ਇਸ ਤੋਂ ਬਾਅਦ ਵੀ ਉਹਨਾਂ ਨੇ ਕਈ ਪ੍ਰਾਪਤੀਆਂ ਅਪਣੇ ਨਾਂਅ ਕੀਤੀਆਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement