Peru Football Match News: ਪੇਰੂ ਵਿੱਚ ਸਥਾਨਕ ਫੁੱਟਬਾਲ ਮੈਚ ਦੌਰਾਨ ਬਿਜਲੀ ਡਿੱਗਣ ਕਾਰਨ ਫੁੱਟਬਾਲਰ ਦੀ ਮੌਤ, ਬਾਕੀ ਝੁਲਸੇ
Published : Nov 4, 2024, 5:33 pm IST
Updated : Nov 4, 2024, 5:34 pm IST
SHARE ARTICLE
Footballer killed by lightning during local football match in Peru
Footballer killed by lightning during local football match in Peru

Peru Football Match News: ਵੀਡੀਓ ਹੋ ਰਿਹਾ ਵਾਇਰਲ

Footballer killed by lightning during local football match in Peru: ਪੇਰੂ ਵਿੱਚ ਇੱਕ ਸਥਾਨਕ ਫੁੱਟਬਾਲ ਮੈਚ ਦੌਰਾਨ ਅਸਮਾਨੀ ਬਿਜਲੀ ਡਿੱਗਣ ਕਾਰਨ ਜੋਸ ਹਿਊਗੋ ਡੇ ਲਾ ਕਰੂਜ਼ ਮੇਜ਼ਾ ਨਾਂ ਦੇ 39 ਸਾਲਾ ਫੁਟਬਾਲਰ ਦੀ ਮੌਤ ਹੋ ਗਈ। ਜਦਕਿ ਕਈ ਹੋਰ ਖਿਡਾਰੀ ਜ਼ਖ਼ਮੀ ਹੋ ਗਏ।

 

 

ਮਰਨ ਵਾਲੇ ਫੁਟਬਾਲਰ ਦੀ ਪਛਾਣ ਡਿਫੈਂਡਰ ਵਜੋਂ ਹੋਈ ਹੈ ਜਦੋਂ ਕਿ ਗੋਲਕੀਪਰ ਜੋਨ ਚੋਕਾ ਝੁਲਸ ਗਏ ਹਨ ਅਤੇ ਉਹ ਬਹੁਤ ਗੰਭੀਰ ਹਾਲਤ ਵਿੱਚ ਹੈ।
ਵਾਇਰਲ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਬਹੁਤ ਹੀ ਖ਼ਤਰਨਾਕ ਮੌਸਮ ਵਿਚ ਸਥਾਨਕ ਸਮੇਂ ਅਨੁਸਾਰ ਸ਼ਾਮ 04:00 ਵਜੇ ਜੁਵੇਂਟੁਡ ਬੇਲਾਵਿਸਟਾ ਅਤੇ ਫੈਮਿਲੀਆ ਚੋਕਾ ਵਿਚਕਾਰ ਇੱਕ ਸਥਾਨਕ ਫੁੱਟਬਾਲ ਮੈਚ ਖੇਡਿਆ ਜਾ ਰਿਹਾ ਸੀ। ਅਚਾਨਕ ਅਸਮਾਨੀ ਬਿਜਲੀ ਡਿੱਗਣ ਨਾਲ ਕਈ ਖਿਡਾਰੀ ਹੇਠਾਂ ਡਿੱਗ ਗਏ।  ਸੋਸ਼ਲ ਮੀਡੀਆ 'ਤੇ ਕਈ ਯੂਜ਼ਰਸ ਹੈਰਾਨ ਸਨ ਕਿ ਇੰਨੇ ਖਤਰਨਾਕ ਮੌਸਮ 'ਚ ਮੈਚ ਸ਼ੁਰੂ ਹੋਣ ਦੀ ਇਜਾਜ਼ਤ ਕਿਉਂ ਦਿੱਤੀ ਜਾ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement