ਇੰਗਲੈਂਡ 'ਚ ਵਿਰਾਟ ਦਾ ਧਮਾਲ, ਇਕ ਹੀ ਪਾਰੀ ਨਾਲ ਧੋਇਆ ਪਿਛਲਾ 'ਦਾਗ'
Published : Aug 4, 2018, 10:55 am IST
Updated : Aug 4, 2018, 10:55 am IST
SHARE ARTICLE
Virat Kohli
Virat Kohli

ਬਰਮਿੰਘਮ ਦੇ ਐਜਬੇਸਟਨ ਮੈਦਾਨ 'ਤੇ ਚੱਲ ਰਹੇ ਭਾਰਤ ਅਤੇ ਇੰਗਲੈਂਡ ਦਰਮਿਆਨ ਟੈਸਟ ਮੈਚ 'ਚ ਭਾਰਤੀ ਟੀਮ ਚੰਗੀ ਸਥਿਤੀ 'ਚ ਦਿਖ ਰਹੀ ਹੈ............

ਬਰਮਿੰਘਮ : ਬਰਮਿੰਘਮ ਦੇ ਐਜਬੇਸਟਨ ਮੈਦਾਨ 'ਤੇ ਚੱਲ ਰਹੇ ਭਾਰਤ ਅਤੇ ਇੰਗਲੈਂਡ ਦਰਮਿਆਨ ਟੈਸਟ ਮੈਚ 'ਚ ਭਾਰਤੀ ਟੀਮ ਚੰਗੀ ਸਥਿਤੀ 'ਚ ਦਿਖ ਰਹੀ ਹੈ। ਬੀਤੇ ਦਿਨੀਂ ਕਪਤਾਨ ਵਿਰਾਟ ਕੋਹਲੀ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਸੈਂਕੜਾ ਲਗਾਇਆ। ਇਕ ਪਾਸੇ ਜਿੱਥੇ ਦੂਜੇ ਬੱਲੇਬਾਜ਼ਾਂ ਨੂੰ ਵਿਕਟ 'ਤੇ ਖੜ੍ਹੇ ਹੋਣ 'ਚ ਵੀ ਪ੍ਰੇਸ਼ਾਨੀ ਹੋ ਰਹੀ ਸੀ ਤਾਂ ਦੂਜੇ ਪਾਸੇ ਵਿਰਾਟ ਕੋਹਲੀ ਇੰਗਲੈਂਡ ਦੇ ਗੇਂਦਬਾਜ਼ਾਂ ਦੇ ਨੂੰ ਚੁਫ਼ੇਰਿਉਂ ਨਾਕਾਮ ਕਰ ਰਹੇ ਸਨ। ਵਿਰਾਟ ਨੇ ਸ਼ਾਨਦਾਰ 149 ਦੌੜਾਂ ਬਣਾਈਆਂ ਅਤੇ ਟੀਮ ਨੂੰ 274 ਦੌੜਾਂ ਤਕ ਪਹੁੰਚਾਉਣ 'ਚ ਅਹਿਮ ਭੂਮਿਕਾ ਨਿਭਾਈ। ਵਿਰਾਟ ਕੋਹਲੀ ਨੇ ਇਸ ਦੇ ਨਾਲ ਹੀ ਇੰਗਲੈਂਡ 'ਚ ਅਪਣੇ ਮਾੜੇ ਪ੍ਰਦਰਸ਼ਨ 'ਚ ਸੁਧਾਰ ਕੀਤਾ ਹੈ।

2014 'ਚ ਇੰਗਲੈਂਡ ਦੌਰੇ ਦੌਰਾਨ ਵਿਰਾਟ ਪੂਰੀ ਤਰ੍ਹਾਂ ਨਾਕਾਮ ਹੋਇਆ ਸੀ ਪਰ ਲੜੀ ਦੇ ਪਹਿਲੇ ਹੀ ਮੈਚ 'ਚ ਵੱਡੀ ਪਾਰੀ ਖੇਡ ਕੇ ਉਨ੍ਹਾਂ ਨੇ ਅਪਣੇ ਨਿੰਦਕਾਂ ਨੂੰ ਕਰਾਰਾ ਜਵਾਬ ਦੇ ਦਿਤਾ ਹੈ। ਜ਼ਿਕਰਯੋਗ ਹੈ ਕਿ 2014 ਦੇ ਇੰਗਲੈਂਡ ਦੌਰੇ 'ਤੇ ਵਿਰਾਟ 5 ਟੈਸਟ ਦੀਆਂ 10 ਪਾਰੀਆਂ 'ਚ ਸਿਰਫ 134 ਦੌੜਾਂ ਹੀ ਬਣਾ ਸਕਿਆ ਸੀ। ਇਸ ਦੌਰਾਨ ਉਸ ਦਾ ਸਰਬੋਤਮ ਸਕੋਰ 39 ਦੌੜਾਂ ਰਿਹਾ ਸੀ। ਵਿਰਾਟ ਨੇ ਸਿਰਫ 13.40 ਦੀ ਔਸਤ ਨਾਲ ਦੌੜਾਂ ਬਣਾਈਆਂ ਸਨ।   (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement