ਭਾਰਤ ਨੂੰ ਚੌਥੇ ਮੈਚ ਵਿੱਚ ਹਰਾ ਕੇ ਆਸਟ੍ਰੇਲੀਆ ਨੇ ਹਾਕੀ ਸੀਰੀਜ਼ ਕੀਤੀ ਆਪਣੇ ਨਾਂਅ
Published : Dec 3, 2022, 2:01 pm IST
Updated : Dec 3, 2022, 2:50 pm IST
SHARE ARTICLE
Representational Image
Representational Image

ਚੰਗਾ ਪ੍ਰਦਰਸ਼ਨ ਜਾਰੀ ਨਹੀਂ ਰੱਖ ਸਕੀ ਭਾਰਤੀ ਟੀਮ

 

ਐਡੀਲੇਡ -  ਸ਼ਨੀਵਾਰ ਨੂੰ ਇੱਥੇ ਚੌਥੇ ਹਾਕੀ ਟੈਸਟ ਵਿੱਚ ਭਾਰਤ ਨੂੰ 5-1 ਨਾਲ ਹਰਾ ਕੇ, ਆਸਟਰੇਲੀਆ ਪੰਜ ਮੈਚਾਂ ਦੀ ਲੜੀ ਵਿੱਚ 3-1 ਨਾਲ ਅਜੇਤੂ ਹੋ ਨਿੱਤਰਿਆ ਹੈ।

ਪਹਿਲੇ ਕੁਆਰਟਰ ਵਿੱਚ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ, ਜਦਕਿ 25ਵੇਂ ਮਿੰਟ ਵਿੱਚ ਦਿਲਪ੍ਰੀਤ ਸਿੰਘ ਨੇ ਗੋਲ ਕਰਕੇ ਭਾਰਤ ਨੂੰ ਚੜ੍ਹਤ ਦਿਵਾਈ। ਭਾਰਤੀ ਡਿਫੈਂਸ ਨੇ ਪਹਿਲੇ ਕੁਆਰਟਰ 'ਚ ਚੰਗਾ ਪ੍ਰਦਰਸ਼ਨ ਕੀਤਾ ਪਰ ਬਾਅਦ 'ਚ ਉਹ ਆਪਣੇ ਪ੍ਰਦਰਸ਼ਨ ਨੂੰ ਜਾਰੀ ਨਹੀਂ ਰੱਖ ਸਕੇ।

ਦੂਜੇ ਕੁਆਰਟਰ ਦੇ ਆਖਰੀ ਪਲਾਂ 'ਚ, ਭਾਰਤੀ ਡਿਫੈਂਸ ਢਹਿ-ਢੇਰੀ ਹੋਇਆ ਦਿਖਾਈ ਦਿੱਤਾ, ਅਤੇ ਜੇਰੇਮੀ ਹੇਵਰਡ (29ਵੇਂ) ਅਤੇ ਜੇਕ ਵ੍ਹੀਟਨ (30ਵੇਂ) ਨੇ 50 ਸਕਿੰਟਾਂ ਦੇ ਅੰਤਰ ਨਾਲ ਦੋ ਵਾਰ ਗੋਲ ਕਰਕੇ ਆਸਟਰੇਲੀਆ ਨੂੰ ਬ੍ਰੇਕ ਤੋਂ ਪਹਿਲਾਂ ਅੱਗੇ ਲਿਆਂਦਾ। 

ਤੀਜੇ ਕੁਆਰਟਰ 'ਚ ਆਸਟ੍ਰੇਲੀਆ ਪੂਰੀ ਤਰ੍ਹਾਂ ਹਾਵੀ ਰਿਹਾ। ਟੌਮ ਵਿੱਕਹਮ ਨੇ ਆਪਣੀ ਲੀਡ ਵਧਾਈ ਜਦ ਕਿ ਹੇਵਰਡ ਨੇ 41ਵੇਂ ਮਿੰਟ ਵਿੱਚ ਆਪਣੀ ਟੀਮ ਲਈ ਦੂਜਾ ਅਤੇ ਫ਼ਿਰ ਚੌਥਾ ਗੋਲ ਕੀਤਾ।

ਮੈਟ ਡਾਸਨ ਨੇ 54ਵੇਂ ਮਿੰਟ ਵਿੱਚ ਭਾਰਤੀ ਗੋਲਕੀਪਰ ਕ੍ਰਿਸ਼ਨ ਪਾਠਕ ਨੂੰ ਉਲਝਾ ਕੇ ਆਸਟਰੇਲੀਆ ਲਈ ਪੰਜਵਾਂ ਗੋਲ ਕੀਤਾ।

ਭਾਰਤ ਨੇ ਬੁੱਧਵਾਰ ਨੂੰ ਤੀਜੇ ਟੈਸਟ 'ਚ ਆਸਟ੍ਰੇਲੀਆ ਨੂੰ 4-3 ਨਾਲ ਹਰਾ ਕੇ ਆਖਰੀ ਪਲਾਂ 'ਚ ਗੋਲ ਕਰਕੇ ਸੀਰੀਜ਼ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਸੀ।

ਭਾਰਤੀ ਟੀਮ ਪਹਿਲੇ ਟੈਸਟ ਮੈਚ ਵਿੱਚ 4-5 ਨਾਲ ਹਾਰ ਗਈ ਸੀ, ਜਦਕਿ ਤੀਜੇ ਟੈਸਟ ਵਿੱਚ ਬਲੈਕ ਗੋਵਰਜ਼ ਦੀ ਹੈਟ੍ਰਿਕ ਕਾਰਨ ਉਸ ਨੂੰ 4-7 ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਦੋਵਾਂ ਟੀਮਾਂ ਵਿਚਾਲੇ ਪੰਜਵਾਂ ਅਤੇ ਆਖਰੀ ਮੈਚ ਐਤਵਾਰ ਨੂੰ ਖੇਡਿਆ ਜਾਵੇਗਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement