ਜੈਵਲਿਨ ਥਰੋਅ 'ਚ ਭਾਰਤ ਨੇ ਰਚਿਆ ਇਤਿਹਾਸ, ਮਹਿਲਾ ਐਥਲੀਟ ਅਨੂ ਰਾਣੀ ਨੇ ਜਿੱਤਿਆ ਸੋਨ ਤਮਗ਼ਾ
Published : Oct 3, 2023, 7:55 pm IST
Updated : Oct 3, 2023, 7:55 pm IST
SHARE ARTICLE
India created history in javelin throw, female athlete Anu Rani won gold medal
India created history in javelin throw, female athlete Anu Rani won gold medal

ਅਨੂ ਰਾਣੀ ਨੇ ਏਸ਼ੀਆਈ ਖੇਡਾਂ ਵਿੱਚ ਭਾਰਤ ਨੂੰ ਆਪਣਾ 15ਵਾਂ ਸੋਨ ਤਮਗ਼ਾ ਦਿਵਾਇਆ

ਨਵੀਂ ਦਿੱਲੀ - ਚੀਨ ਦੇ ਹਾਂਗਝੂ ਸ਼ਹਿਰ 'ਚ ਖੇਡੀਆਂ ਜਾ ਰਹੀਆਂ ਏਸ਼ੀਆਈ ਖੇਡਾਂ 2023 'ਚ ਭਾਰਤੀ ਐਥਲੀਟਾਂ ਦਾ ਚਮਕਣਾ ਜਾਰੀ ਹੈ। ਹੁਣ ਤੱਕ 10ਵੇਂ ਦਿਨ ਭਾਰਤ ਨੇ ਕੁੱਲ 2 ਸੋਨ ਤਮਗ਼ੇ  ਜਿੱਤੇ ਹਨ। ਪਹਿਲਾਂ ਪਾਰੁਲ ਚੌਧਰੀ ਨੇ ਪਹਿਲੀ 5000 ਮੀਟਰ ਔਰਤਾਂ ਦੀ ਦੌੜ ਜਿੱਤੀ। ਹੁਣ ਭਾਰਤ ਦੀ ਇੱਕ ਹੋਣਹਾਰ ਹੁਸ਼ਿਆਰ ਐਥਲੀਟ ਅਨੂ ਰਾਣੀ ਨੇ ਜੈਵਲਿਨ ਥ੍ਰੋਅ ਵਿੱਚ ਭਾਰਤ ਲਈ ਸੋਨ ਤਮਗ਼ਾ ਜਿੱਤਿਆ ਹੈ। 

ਅਨੂ ਰਾਣੀ ਨੇ ਏਸ਼ੀਆਈ ਖੇਡਾਂ ਵਿੱਚ ਭਾਰਤ ਨੂੰ ਆਪਣਾ 15ਵਾਂ ਸੋਨ ਤਮਗ਼ਾ ਦਿਵਾਇਆ। ਆਪਣੀ ਚੌਥੀ ਕੋਸ਼ਿਸ਼ ਵਿਚ, ਉਸ ਨੇ ਆਪਣੇ ਸੀਜ਼ਨ ਦਾ ਸਰਵੋਤਮ ਪ੍ਰਦਰਸ਼ਨ ਦਿੱਤਾ ਅਤੇ 62.92 ਮੀਟਰ ਦੀ ਦੂਰੀ ਤੱਕ ਜੈਵਲਿਨ ਸੁੱਟਿਆ। ਸ਼੍ਰੀਲੰਕਾ ਦੀ ਨਦੀਸ਼ਾ ਦਿਲਹਾਨ ਦੂਜੇ ਸਥਾਨ 'ਤੇ ਰਹੀ ਅਤੇ ਚਾਂਦੀ ਦਾ ਤਗਮਾ ਜਿੱਤਿਆ। ਜਿੱਤ ਤੋਂ ਬਾਅਦ ਅਨੂ ਭਾਰਤੀ ਤਿਰੰਗਾ ਲੈ ਕੇ ਦੌੜਨ ਲੱਗੀ। ਉਹ ਵੀ ਕਾਫੀ ਖੁਸ਼ ਨਜ਼ਰ ਆ ਰਹੀ ਸੀ।   

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement