Tim Southee: ਭਾਰਤ ਖਿਲਾਫ ਸੀਰੀਜ਼ ਤੋਂ ਪਹਿਲਾਂ ਟਿਮ ਸਾਊਦੀ ਨੇ ਦਿੱਤਾ ਕਪਤਾਨ ਦੇ ਅਹੁਦੇ ਤੋਂ ਅਸਤੀਫਾ, ਜਾਣੋ ਕਿਸ ਨੂੰ ਮਿਲੀ ਜ਼ਿੰਮੇਵਾਰੀ
Published : Oct 2, 2024, 11:09 am IST
Updated : Oct 2, 2024, 11:09 am IST
SHARE ARTICLE
Tim Southee quits New Zealand Test captaincy
Tim Southee quits New Zealand Test captaincy

Tim Southee: ਟਿਮ ਸਾਊਦੀ ਨੇ14 ਟੈਸਟ ਮੈਚਾਂ ਵਿੱਚ ਕੀਵੀ ਟੀਮ ਦੀ ਕਮਾਨ ਸੰਭਾਲੀ

Tim Southee quits New Zealand Test captaincy: ਭਾਰਤ ਖਿਲਾਫ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਟਿਮ ਸਾਊਦੀ ਨੇ ਟੈਸਟ ਟੀਮ ਦੀ ਕਪਤਾਨੀ ਤੋਂ ਅਸਤੀਫਾ ਦੇ ਦਿੱਤਾ ਹੈ। ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸਾਊਦੀ ਨੇ ਇਹ ਫੈਸਲਾ ਆਪਣੀ ਖੇਡ ਨੂੰ ਸੁਧਾਰਨ ਲਈ ਲਿਆ ਹੈ।

ਤੇਜ਼ ਗੇਂਦਬਾਜ਼ ਨੇ ਕਿਹਾ- ਮੈਂ ਟੀਮ ਦੇ ਹਿੱਤ 'ਚ ਕਪਤਾਨੀ ਛੱਡਣ ਦਾ ਫੈਸਲਾ ਕੀਤਾ ਹੈ। ਨਿਊਜ਼ੀਲੈਂਡ ਦੀ ਕਪਤਾਨੀ ਕਰਨਾ ਮੇਰੇ ਲਈ ਬਹੁਤ ਖਾਸ ਰਿਹਾ ਹੈ। ਮੈਂ ਆਪਣੇ ਕਰੀਅਰ ਵਿੱਚ ਹਮੇਸ਼ਾ ਟੀਮ ਨੂੰ ਪਹਿਲ ਦਿੱਤੀ ਹੈ ਅਤੇ ਮੇਰਾ ਮੰਨਣਾ ਹੈ ਕਿ ਇਹ ਫੈਸਲਾ ਟੀਮ ਲਈ ਸਹੀ ਹੈ। ਹੁਣ ਮੈਂ ਆਪਣੇ ਪ੍ਰਦਰਸ਼ਨ 'ਤੇ ਧਿਆਨ ਦੇ ਸਕਦਾ ਹਾਂ ਅਤੇ ਟੀਮ ਦੀ ਬਿਹਤਰ ਸੇਵਾ ਕਰ ਸਕਦਾ ਹਾਂ।

ਕੇਨ ਵਿਲੀਅਮਸਨ ਦੇ ਕਪਤਾਨੀ ਛੱਡਣ ਤੋਂ ਬਾਅਦ 35 ਸਾਲਾ ਗੇਂਦਬਾਜ਼ ਨੇ ਇਹ ਅਹੁਦਾ ਸੰਭਾਲਿਆ ਸੀ। ਉਸਨੇ 14 ਟੈਸਟ ਮੈਚਾਂ ਵਿੱਚ ਕੀਵੀ ਟੀਮ ਦੀ ਕਮਾਨ ਸੰਭਾਲੀ। ਇਨ੍ਹਾਂ 'ਚ ਉਨ੍ਹਾਂ ਨੇ ਛੇ ਮੈਚ ਜਿੱਤੇ, ਛੇ ਹਾਰੇ ਜਦਕਿ ਦੋ ਮੈਚ ਡਰਾਅ ਰਹੇ।

ਨਿਊਜ਼ੀਲੈਂਡ ਕ੍ਰਿਕਟ ਨੇ ਟਿਮ ਸਾਊਥੀ ਦੇ ਅਸਤੀਫੇ ਤੋਂ ਬਾਅਦ ਨਵੇਂ ਕਪਤਾਨ ਦਾ ਐਲਾਨ ਕਰ ਦਿੱਤਾ ਹੈ। ਟਾਮ ਲੈਥਮ ਨੂੰ ਨਵਾਂ ਕਪਤਾਨ ਨਿਯੁਕਤ ਕੀਤਾ ਗਿਆ ਹੈ। ਸਲਾਮੀ ਬੱਲੇਬਾਜ਼ ਇਸ ਤੋਂ ਪਹਿਲਾਂ ਵੀ ਟੀਮ ਦੀ ਕਪਤਾਨੀ ਕਰ ਚੁੱਕੇ ਹਨ। ਉਸ ਨੇ ਨੌਂ ਮੈਚਾਂ ਵਿਚ ਬਲੈਕ ਕੈਪਸ ਦੀ ਕਪਤਾਨੀ ਕੀਤੀ ਹੈ। ਹੁਣ ਉਹ ਭਾਰਤ ਦੌਰੇ 'ਤੇ ਟੀਮ ਦੀ ਕਮਾਨ ਸੰਭਾਲਣਗੇ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement