ਭਾਰਤ ਬਨਾਮ ਅਫ਼ਗਾਨ ਟੈਸਟ ਤੋਂ ਬਾਹਰ ਹੋਇਆ ਸਾਹਾ, ਕਾਰਤਿਕ ਨੂੰ ਮਿਲਿਆ ਮੌਕਾ
Published : Jun 2, 2018, 6:28 pm IST
Updated : Jun 2, 2018, 6:28 pm IST
SHARE ARTICLE
BCCI
BCCI

ਵਿਕਟ ਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਦੇ ਅੰਗੂਠੇ 'ਤੇ ਲੱਗੀ ਸੱਟ ਕਾਰਨ ਅਫ਼ਗਾਨਿਸਤਾਨ ਵਿਰੁਧ 14 ਜੂਨ ਤੋਂ ਬੰਗਲੌਰ 'ਚ ਖੇਡੇ ਜਾਣ ਵਾਲੇ ......

ਮੁੰਬਈ, 2 ਜੂਨ: ਵਿਕਟ ਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਦੇ ਅੰਗੂਠੇ 'ਤੇ ਲੱਗੀ ਸੱਟ ਕਾਰਨ ਅਫ਼ਗਾਨਿਸਤਾਨ ਵਿਰੁਧ 14 ਜੂਨ ਤੋਂ ਬੰਗਲੌਰ 'ਚ ਖੇਡੇ ਜਾਣ ਵਾਲੇ ਇਕਲੌਤੇ ਟੈਸਟ ਮੈਚ 'ਚ ਨਹੀਂ ਖੇਡ ਸਕੇਗਾ ਅਤੇ ਉਸ ਦੀ ਜਗ੍ਹਾ ਦਿਨੇਸ਼ ਕਾਰਤਿਕ ਨੂੰ ਮੌਕਾ ਦਿਤਾ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਸਕੱਤਰ ਅਮਿਤਾਭ ਚੌਧਰੀ ਨੇ ਇਕ ਬਿਆਨ ਜਾਰੀ ਕਰ ਕੇ ਇਸ ਦੀ ਪੁਸ਼ਟੀ ਕੀਤੀ। ਇਹ ਅਫ਼ਗਾਨਿਸਤਾਨ ਦਾ ਪਹਿਲਾ ਟੈਸਟ ਮੈਚ ਹੋਵੇਗਾ।

Wriddhiman sahaWriddhiman sahaਸਾਹਾ ਨੂੰ 24 ਮਈ ਨੂੰ ਕਲਕੱਤਾ 'ਚ ਕਲਕੱਤਾ ਨਾਈਟ ਰਾਈਡਰਜ਼ ਵਿਰੁਧ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ ਦੇ ਦੂਜੇ ਕੁਆਲੀਫ਼ਾਇਰ ਮੁਕਾਬਲੇ ਦੌਰਾਨ ਸੱਟ ਲੱਗੀ ਸੀ। ਸਾਹਾ ਆਈ.ਪੀ.ਐਲ. 'ਚ ਸਨਰਾਈਜ਼ਰਸ ਹੈਦਰਾਬਾਦ ਲਈ ਖੇਡਦਾ ਸੀ। ਸਾਹਾ ਨੂੰ ਅਫ਼ਗਾਨਿਸਤਾਨ ਨਾਲ ਹੋਣ ਵਾਲੇ ਟੈਸਟ ਮੈਚ ਲਈ ਟੀਮ 'ਚ ਸ਼ਾਮਲ ਕੀਤਾ ਗਿਆ ਸੀ।

Dinesh KarthikDinesh Karthik ਭਾਰਤੀ ਟੀਮ ਦੀ ਮੈਡੀਕਲ ਟੀਮ ਇਸ ਸੱਟ ਤੋਂ ਬਾਅਦ ਲਗਾਤਾਰ ਸਾਹਾ 'ਤੇ ਨਜ਼ਰ ਰੱਖ ਰਹੀ ਸੀ ਅਤੇ ਅੱਜ ਉਸ ਨੇ ਫ਼ੈਸਲਾ ਕੀਤਾ ਕਿ ਇੰਗਲੈਂਡ ਨਾਲ ਹੋਣ ਵਾਲੀ ਅਹਿਮ ਟੈਸਟ ਲੜੀ ਤੋਂ ਪਹਿਲਾਂ ਸਾਹਾ ਨੂੰ ਪੂਰੀ ਤਰ੍ਹਾਂ ਸਿਹਤਮੰਦ ਹੋਣ ਲਈ ਆਰਾਮ ਦਿਤਾ ਜਾਣਾ ਜ਼ਰੂਰੀ ਹੈ। (ਏਜੰਸੀ) 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement