‘ਮਹਾਨ’ ਧੋਨੀ ਦੇ ਸਵਾਗਤ ‘ਚ ਕੀਤੀ ਗਈ ਅਜਿਹੀ ਤਿਆਰੀ, ਦੇਖ ਕੇ ਹੋ ਜਾਵੋਗੇ ਹੈਰਾਨ
Published : Nov 1, 2018, 1:00 pm IST
Updated : Nov 1, 2018, 1:01 pm IST
SHARE ARTICLE
Mahinder Singh Dhoni
Mahinder Singh Dhoni

ਟੀਮ ਇੰਡੀਆ ਦੇ ਸਾਬਕਾ ਕਪਤਾਨ ਅਤੇ ਦੁਨੀਆਂ ਵਿਚ ਬਹੁਤ ਵਧੀਆ ਫ਼ਿਨਿਸ਼ਰ ਦੇ ਰੂਪ ਵਿਚ ਜਾਣੇ ਜਾਂਦੇ ਮਹਿੰਦਰ ਸਿੰਘ ਧੋਨੀ...

ਨਵੀਂ ਦਿੱਲੀ (ਪੀਟੀਆਈ) : ਟੀਮ ਇੰਡੀਆ ਦੇ ਸਾਬਕਾ ਕਪਤਾਨ ਅਤੇ ਦੁਨੀਆਂ ਵਿਚ ਬਹੁਤ ਵਧੀਆ ਫ਼ਿਨਿਸ਼ਰ ਦੇ ਰੂਪ ਵਿਚ ਜਾਣੇ ਜਾਂਦੇ ਮਹਿੰਦਰ ਸਿੰਘ ਧੋਨੀ ਅਪਣੇ ਫੈਨਜ਼ ਦੇ ਵਿਚ ਕਿੰਨੇ ਪਾਪੂਲਰ ਹਨ, ਇਹ ਅਸੀਂ ਸਭ ਜਾਣਦੇ ਹੀ ਹਾਂ, ਉਹ ਵੈਸਟ ਇੰਡੀਜ਼ ਦੇ ਖ਼ਿਲਾਫ਼ ਚਲ ਰਹੀ ਪੰਜ ਮੈਚਾਂ ਦੀ ਵਨ-ਡੇ ਸੀਰੀਜ਼ ਵਿਚ ਟੀਮ ਦਾ ਹਿੱਸਾ ਹੈ। ਇਸ ਸੀਰੀਜ਼ ਦਾ ਆਖਰੀ ਅਤੇ ਪੰਜਵਾਂ ਮੈਚ ਵੀਰਵਾਰ ਨੂੰ ਰਿਪੂਵਨੰਤਪੂਰਮ ‘ਚ ਖੇਡਿਆ ਜਾਣਾ ਹੈ। ਕੇਰਲ ‘ਚ ਧੋਨੀ ਨੂੰ ਚਾਹੁਣ ਵਾਲੇ ਬਹੁਤ ਹਨ, ਅਜਿਹੇ ਵਿਚ ਧੋਨੀ ਦੇ ਫੈਨਜ਼ ਨੇ ਉਹਨਾਂ ਦੇ ਸਵਾਗਤ ਲਈ ਖ਼ਾਸ ਤਿਆਰੀ ਕੀਤੀ ਹੈ। ਅਤੇ ਇਕ ਬਹੁਤ ਹੀ ਸਪੈਸ਼ਲ ਤੋਹਫ਼ਾ ਵੀ ਤਿਆਰ ਕੀਤਾ ਹੈ।

Mahinder Singh Dhoni Cut OutMahinder Singh Dhoni Cut Out

‘ਆਫ਼ ਕੇਰਲ ਧੋਨੀ ਫੈਨਜ਼ ਐਸੋਸੀਏਸ਼ਨ’ ਨੇ ਅਪਣਾ ਪਿਆਰ ਅਤੇ ਪ੍ਰਸ਼ੰਸਾ ਪ੍ਰਗਟ ਕਰਨ ਲਈ ਇਕ ਅਨੋਖਾ ਕੰਮ ਕੀਤਾ ਹੈ। ਉਹਨਾਂ ਨੇ ਮਹਿੰਦਰ ਸਿੰਘ ਧੋਨੀ ਦਾ ਬਕਾਇਦਾ 35 ਫੁੱਟ ਦਾ ਇਕ ਕਟਆਉਟ ਤਿਆਰ ਕੀਤਾ ਹੈ। ਇਹ ਸਾਬਕਾ ਕਪਤਾਨ ਦੇ ਪ੍ਰਤੀ ਚਾਹੁਣ ਵਾਲਿਆਂ ਦਾ ਪਿਆਰ ਹੈ। ਤਿਰੂਵਨੰਤਪੂਰਮ ‘ਚ ਗ੍ਰੀਨਫ਼ੀਲਡ ਸਟੇਡੀਮ ਤੋਂ ਬਾਹਰ ਇਹ ਕਟ ਆਉਟ ਲੱਗਿਆ ਹੈ, ਜਿਸ ਵਿਚ ਧੋਨੀ ਇੰਡੀਅਨ ਕਲਰਜ਼ ‘ਚ ਬੱਲੇਬਾਜੀ ਕਰਦੇ ਦਿਖਾਈ ਦੇ ਰਹੇ ਹਨ। ਇਹ ਸਪੈਸ਼ਲ ਕਟ ਆਉਟ ਕਿਵੇਂ ਤਿਆਰ ਕੀਤਾ ਗਿਆ ਇਸ ਦਾ ਇਕ ਵੀਡੀਓ ਚੇਨਈ ਸੁਪਰ ਕਿੰਗਜ਼ ਨੇ ਟਵੀਟਰ ‘ਤੇ ਸ਼ੇਅਰ ਕੀਤਾ ਹੈ।

Mahinder Singh DhoniMahinder Singh Dhoni

 ਬੇਸ਼ਕ ਵੈਸਟ ਇੰਡੀਜ਼ ਦੇ ਖ਼ਿਲਾਫ਼ ਸੀਰੀਜ਼ ਧੋਨੀ ਲਈ ਚੰਗੀ ਨਹੀਂ ਰਹੀ, ਪਰ ਸਟੰਪ ਦੇ ਪਿਛੇ ਧੋਨੀ ਨੇ ਅਪਣੀ ਮਹੱਤਤਾ ਵਾਰ-ਵਾਰ ਸਾਬਤ ਕੀਤੀ ਹੈ। ਚੋਥੇ ਵਨ-ਡੇ ਵਿਚ ਜਿਸ ਤਰ੍ਹਾਂ ਧੋਨੀ ਨੇ ਕੀਮੋ-ਪਾਲ ਦਾ ਸਟੰਪ ਆਉਟ ਕੀਤਾ ਉਹ ਕਿਸੇ ਯੁਵਾ ਵਿਕਟ ਕੀਪਰ ਲਈ ਵੀ ਸੰਭਵ ਨਹੀਂ ਹੈ, ਪਰ ਸੱਚ ਇਹ ਵੀ ਹੈ ਕਿ ਧੋਨੀ ਨੂੰ ਆਸਟ੍ਰੇਲੀਆ ‘ਚ ਹੋਣ ਵਾਲੀ ਟੀ20 ਸੀਰੀਜ਼ ਦੇ ਲਈ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਪਿਛਲੇ ਕੁਝ ਸਮੇਂ ਤੋਂ ਲੱਗ ਰਿਹਾ ਹੈ ਕਿ ਹੁਣ ਮਹਿੰਦਰ ਸਿੰਘ ਧੋਨੀ ਟੀਮ ਦੇ ਲਈ ਪਹਿਲਾਂ ਦੀ ਤਰ੍ਹਾਂ ਜਰੂਰੀ ਨਹੀਂ ਰਹਿ ਗਏ। ਪਰ ਧੋਨੀ ਦੇ ਫੈਨਜ਼ ਹੁਣ ਵੀ ਉਨ੍ਹਾਂ ਨੂੰ ਪਹਿਲਾਂ ਦੀ ਤਰ੍ਹਾਂ ਪਿਆਰ ਕਰਦੇ ਹਨ। ਹੁਣ ਵੀ ਉਹਨਾਂ ਲਈ ਸਟੇਡੀਅਮ ਪਹੁੰਚਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement