'ਗੋਲਡਨ ਬੁਆਏ' ਨੀਰਜ ਚੋਪੜਾ ਨੇ ਫਿਰ ਰਚਿਆ ਇਤਿਹਾਸ, ਦੇਸ਼ ਦੀ ਝੋਲੀ ਪਾਇਆ ਇਕ ਹੋਰ ਸੋਨ ਤਮਗ਼ਾ

By : GAGANDEEP

Published : Jul 1, 2023, 10:26 am IST
Updated : Jul 1, 2023, 11:07 am IST
SHARE ARTICLE
photo
photo

ਲੌਸੇਨ ਡਾਇਮੰਡ ਲੀਗ 'ਚ 87.66 ਮੀਟਰ ਦੂਰ ਜੈਵਲਿਨ ਸੁੱਟ ਕੇ ਜਿੱਤਿਆ ਸੋਨ ਤਮਗ਼ਾ

 

ਨਵੀਂ ਦਿੱਲੀ: ਭਾਰਤੀ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਇਕ ਵਾਰ ਫਿਰ ਦੇਸ਼ ਦਾ ਮਾਣ ਵਧਾਇਆ ਹੈ। ਨੀਰਜ ਨੇ   ਲੌਸੇਨ ਡਾਇਮੰਡ ਲੀਗ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਉਹ 87.66 ਮੀਟਰ ਦੂਰ ਜੈਵਲਿਨ ਸੁੱਟ ਕੇ ਪਹਿਲੇ ਸਥਾਨ 'ਤੇ ਰਹੇ। ਇਸ ਸੀਜ਼ਨ 'ਚ ਇਹ ਉਸ ਦੀ ਲਗਾਤਾਰ ਦੂਜੀ ਜਿੱਤ ਹੈ। ਇਸ ਤੋਂ ਪਹਿਲਾਂ ਦੋਹਾ ਡਾਇਮੰਡ ਲੀਗ ਵਿਚ ਵੀ ਉਸ ਨੇ 88.67 ਮੀਟਰ ਥਰੋਅ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਸੀ।

ਚੋਪੜਾ ਲਈ ਇਹ ਸ਼ਾਨਦਾਰ ਵਾਪਸੀ ਸੀ। ਉਸਨੇ 5 ਮਈ ਨੂੰ ਦੋਹਾ ਡਾਇਮੰਡ ਲੀਗ, ਸੱਟ ਕਾਰਨ ਇਸ ਮਹੀਨੇ ਦੇ ਸ਼ੁਰੂ ਵਿਚ ਐਫਬੀਕੇ ਖੇਡਾਂ ਅਤੇ ਪਾਵੋ ਨੂਰਮੀ ਖੇਡਾਂ ਤੋਂ ਹਟਣ ਤੋਂ ਬਾਅਦ ਕਿਸੇ ਵੀ ਮੁਕਾਬਲੇ ਵਿਚ ਹਿੱਸਾ ਨਹੀਂ ਲਿਆ ਸੀ। ਨੀਰਜ ਚੋਪੜਾ ਨੇ ਇਸ ਲੀਗ ਦੇ ਪੰਜਵੇਂ ਦੌਰ ਵਿਚ 87.66 ਮੀਟਰ ਦੀ ਥਰੋਅ ਨਾਲ ਇਹ ਖ਼ਿਤਾਬ ਜਿੱਤਿਆ। ਹਾਲਾਂਕਿ, ਉਸਨੇ ਇਸ ਦੌਰ ਵਿਚ ਇਕ ਫਾਊਲ ਨਾਲ ਸ਼ੁਰੂਆਤ ਕੀਤੀ ਅਤੇ ਫਿਰ 83.52 ਮੀਟਰ ਥਰੋਅ ਕੀਤਾ, ਇਸ ਤੋਂ ਬਾਅਦ 85.04 ਮੀਟਰ ਜੈਵਲਿਨ ਸੁੱਟਿਆ। ਇਸ ਤੋਂ ਬਾਅਦ ਚੌਥੇ ਦੌਰ 'ਚ ਇਕ ਹੋਰ ਫਾਊਲ ਹੋਇਆ ਪਰ ਅਗਲੇ ਹੀ ਦੌਰ 'ਚ ਉਸ ਨੇ 87.66 ਮੀਟਰ ਥ੍ਰੋਅ ਕੀਤਾ।

ਨੀਰਜ ਦਾ ਆਖਰੀ ਥਰੋਅ 84.15 ਮੀਟਰ ਸੀ ਪਰ ਕੋਈ ਵੀ ਖਿਡਾਰੀ ਨੀਰਜ ਦੇ ਪੰਜਵੇਂ ਦੌਰ ਦੀ ਬਰਾਬਰੀ ਨਹੀਂ ਕਰ ਸਕਿਆ ਅਤੇ ਉਸ ਨੇ ਡਾਇਮੰਡ ਲੀਗ ਜਿੱਤੀ। ਨੀਰਜ ਚੋਪੜਾ ਨੇ ਆਪਣੇ 2023 ਸੀਜ਼ਨ ਦੀ ਸ਼ੁਰੂਆਤ ਧਮਾਕੇ ਨਾਲ ਕੀਤੀ। ਉਸ ਨੇ ਦੋਹਾ ਵਿੱਚ ਹੋਈ ਡਾਇਮੰਡ ਲੀਗ ਵਿਚ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਟੂਰਨਾਮੈਂਟ ਵਿਚ ਨੀਰਜ ਨੇ ਰਿਕਾਰਡ 88.67 ਮੀਟਰ ਸੁੱਟ ਕੇ ਸੋਨ ਤਗ਼ਮਾ ਜਿੱਤਿਆ। ਨੀਰਜ ਨੇ ਟੋਕੀਓ ਓਲੰਪਿਕ 'ਚ ਭਾਰਤ ਨੂੰ ਸੋਨ ਤਮਗਾ ਦਿਵਾ ਕੇ ਇਤਿਹਾਸ ਰਚਿਆ ਸੀ। ਉਹ ਜੈਵਲਿਨ ਥਰੋਅ ਵਿਚ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਬਣਿਆ। ਇਸ ਪ੍ਰਾਪਤੀ ਤੋਂ ਬਾਅਦ ਨੀਰਜ ਦਾ ਸ਼ਾਨਦਾਰ ਸਫਰ ਜਾਰੀ ਹੈ। ਇਸ ਸਾਲ ਉਸ ਨੇ ਡਾਇਮੰਡ ਲੀਗ ਜਿੱਤ ਕੇ ਇਤਿਹਾਸ ਰਚਿਆ ਅਤੇ ਹੁਣ ਵਿਸ਼ਵ ਨੰਬਰ 1 ਜੈਵਲਿਨ ਥ੍ਰੋਅਰ ਬਣ ਗਿਆ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement