ਸਿੱਖਾਂ ਤੇ ਮੁਸਲਮਾਨਾਂ ਵਿਚ ਦੁਫੇੜ ਪੈਦਾ ਕਰਨ ਵਾਲੇ ਅਨਸਰਾਂ ਤੋਂ ਸੁਚੇਤ ਰਹਿਣ ਦੀ ਲੋੜ : ਸਰਨਾ
Published : Jul 1, 2021, 6:07 am IST
Updated : Jul 1, 2021, 6:07 am IST
SHARE ARTICLE
image
image

ਸਿੱਖਾਂ ਤੇ ਮੁਸਲਮਾਨਾਂ ਵਿਚ ਦੁਫੇੜ ਪੈਦਾ ਕਰਨ ਵਾਲੇ ਅਨਸਰਾਂ ਤੋਂ ਸੁਚੇਤ ਰਹਿਣ ਦੀ ਲੋੜ : ਸਰਨਾ


'ਅਸੀਂ ਪੀੜਤ ਸਿੱਖ ਕੁੜੀ ਦਾ ਅਨੰਦ ਕਾਰਜ ਕਰਵਾਉਣ ਵਿਚ ਕਾਮਯਾਬ ਰਹੇ ਹਾਂ, ਵਾਹਿਗੁਰੂ ਪ੍ਰਵਾਰ ਨੂੰ  ਰਾਜ਼ੀ ਰੱਖੇ'


ਨਵੀਂ ਦਿੱਲੀ, 30 ਜੂਨ (ਅਮਨਦੀਪ ਸਿੰਘ): ਦੋ ਸਿੱਖ ਕੁੜੀਆਂ ਦੀ ਹੋਈ ਅਖੌਤੀ ਧਰਮ ਤਬਦੀਲੀ ਅਤੇ ਇਕ ਕੁੜੀ ਦੇ ਵਾਪਸ ਆ ਜਾਣ ਦੇ ਵਿਚਕਾਰ ਜੰਮੂ ਕਸ਼ਮੀਰ ਦੇ ਦੌਰੇ ਤੋਂ ਵਾਪਸ ਪਰਤ ਕੇ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਨੇ ਕਿਹਾ ਹੈ ਕਿ ਉਹ ਪੀੜਤ ਕੁੜੀ ਨੂੰ  ਸਿੱਖ ਰਵਾਇਤਾਂ, ਸਿੱਖ ਬੀਬੀਆਂ ਤੇ ਸਿੱਖੀ ਦੀ ਮਹਾਨਤਾ ਬਾਰੇ ਜਾਣੂ ਕਰਵਾ ਕੇ, ਇਕ ਸਿੱਖ ਮੁੰਡੇ ਨਾਲ ਉਸ ਦਾ ਵਿਆਹ ਕਰਵਾਉਣ ਵਿਚ ਕਾਮਯਾਬ ਰਹੇ ਹਨ |
ਸ.ਸਰਨਾ ਨੇ ਕਿਹਾ, Tਕਸ਼ਮੀਰ ਦੇ ਮਸਲੇ ਨੂੰ  ਵਰਤ ਕੇ, ਕੁੱਝ ਅਨਸਰ ਸਿੱਖਾਂ ਤੇ ਮੁਸਲਮਾਨਾਂ ਵਿਚਕਾਰ ਦੁਫੇੜ ਪੈਦਾ ਕਰਨ ਦੀ ਕੋਸ਼ਿਸ਼ ਵਿਚ ਹਨ | ਕਸ਼ਮੀਰ ਦੇ ਬਹੁਗਿਣਤੀ ਮੁਸਲਮਾਨਾਂ ਨੂੰ  ਘੱਟ-ਗਿਣਤੀ ਸਿੱਖਾਂ ਦੇ ਦੁੱਖ ਦਰਦ ਨੂੰ  ਸਮਝਣ ਤੇ ਉਨ੍ਹਾਂ ਨਾਲ ਖੜੇ ਹੋਣ ਦੀ ਲੋੜ ਹੈ | ਇਸੇ ਨਾਲ ਭਾਈਚਾਰਕ ਸਾਂਝ ਹੋਰ ਮਜ਼ਬੂਤ ਹੋਵੇਗੀ |'' ਕਸ਼ਮੀਰ ਦੌਰੇ 'ਤੇ ਗਏ ਵਫ਼ਦ ਵਿਚ ਸਰਨਾ ਤੋਂ ਇਲਾਵਾ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ.ਗੁਰਮੀਤ ਸਿੰੰਘ ਸ਼ੰਟੀ, ਯੂਥ ਪ੍ਰਧਾਨ ਸ.ਰਮਨਦੀਪ ਸਿੰਘ, ਗੁਰਪ੍ਰੀਤ ਸਿੰਘ ਖੰਨਾ, ਤਨਵੀਰ ਸਿੰਘ ਸੋਢੀ, ਪਰਮਜੀਤ ਸਿੰਘ ਖੁਰਾਣਾ ਤੇ ਹੋਰ ਸ਼ਾਮਲ ਸਨ |
ਅੱਜ ਇਥੇ ਸ.ਸਰਨਾ ਨੇ ਕਿਹਾ ਦੋਹਾਂ ਪ੍ਰਵਾਰਾਂ ਦੀ ਸਹਿਮਤੀ ਨਾਲ ਪੀੜਤ ਸਿੱਖ ਕੁੜੀ ਮਨਮੀਤ ਕੌਰ ਦਾ ਅਨੰਦ ਕਾਰਜ ਸਿੱਖ ਮੁੰਡੇ ਸੁਖਪ੍ਰੀਤ ਸਿੰਘ ਨਾਲ ਸਿੱਖ ਰਹਿਤ ਮਰਿਆਦਾ ਮੁਤਾਬਕ ਗੁਰਦਵਾਰਾ ਪਾਤਸ਼ਾਹੀ ਛੇਵੀਂ, ਸ਼ਾਦੀਮਰਗ, ਪੁਲਵਾਮਾ ਵਿਖੇ ਕਰਵਾ ਦਿਤਾ ਗਿਆ ਹੈ | ਉਨ੍ਹਾਂ ਦਸਿਆ ਕਿ ਕਸ਼ਮੀਰ ਵਿਚ ਕੁੱਝ ਮੁਸਲਮਾਨ ਆਗੂਆਂ ਨੇ ਭਰੋਸਾ ਦਿਤਾ ਹੈ ਕਿ ਭਵਿੱਖ ਵਿਚ ਜੇ ਕੋਈ ਕਿਸੇ ਸਿੱਖ ਕੁੜੀ ਦੀ ਧਰਮ ਤਬਦੀਲੀ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ  ਬਖ਼ਸ਼ਿਆ ਨਹੀਂ ਜਾਵੇਗਾ |

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement