ਭਾਰਤੀ ਨਿਸ਼ਾਨਚੀਆਂ ਨੇ ਸੋਨ ਤਗ਼ਮਿਆਂ ’ਤੇ ਹੂੰਝਾ ਫੇਰਿਆ
Published : Apr 1, 2019, 6:11 pm IST
Updated : Apr 1, 2019, 6:11 pm IST
SHARE ARTICLE
India Team
India Team

ਭਾਰਤੀ ਨਿਸ਼ਾਨੇਬਾਜ਼ਾਂ ਨੇ ਤਾਇਵਾਨ ਵਿੱਚ ਚੱਲ ਰਹੀ 12ਵੀਂ ਏਸ਼ਿਆਈ ਏਅਰਗੰਨ ਚੈਂਪੀਅਨਸ਼ਿਪ ਵਿੱਚ ਆਪਣਾ ਦਬਦਬਾ ਬਰਕਰਾਰ ਰੱਖਦਿਆਂ...

ਚੰਡੀਗੜ੍ਹ : ਭਾਰਤੀ ਨਿਸ਼ਾਨੇਬਾਜ਼ਾਂ ਨੇ ਤਾਇਵਾਨ ਵਿੱਚ ਚੱਲ ਰਹੀ 12ਵੀਂ ਏਸ਼ਿਆਈ ਏਅਰਗੰਨ ਚੈਂਪੀਅਨਸ਼ਿਪ ਵਿੱਚ ਆਪਣਾ ਦਬਦਬਾ ਬਰਕਰਾਰ ਰੱਖਦਿਆਂ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਸਾਰੇ ਸੋਨ ਤਗ਼ਮੇ ਜਿੱਤੇ। ਭਾਰਤ ਨੇ ਹੁਣ ਤੱਕ 14 ਵਿੱਚੋਂ 12 ਸੋਨ ਤਗ਼ਮੇ ਜਿੱਤੇ ਹਨ ਅਤੇ ਉਸ ਦੀ ਝੋਲੀ ਵਿੱਚ 12 ਸੋਨੇ, ਚਾਰ ਚਾਂਦੀ ਅਤੇ ਦੋ ਕਾਂਸੀ ਦੇ ਤਗ਼ਮੇ ਹੋ ਗਏ ਹਨ।

Indian Team Indian Team

ਦਿਵਿਆਂਸ਼ ਸਿੰਘ ਪਵਾਰ ਅਤੇ ਇਲਾਵੈਨਿਲ ਵਲਾਰਿਵਾਨ ਨੇ 10 ਮੀਟਰ ਏਅਰ ਰਾਈਫਲ ਪੁਰਸ਼ ਅਤੇ ਮਹਿਲਾ ਵਰਗ ਵਿੱਚ ਸੋਨ ਤਗ਼ਮੇ ਜਿੱਤੇ। ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਟੀਮ ਵਰਗ ਦਾ ਸੋਨ ਤਗ਼ਮਾ ਫੁੰਡਿਆ। ਦਿਵਿਆਂਸ਼ ਨੇ 249.7 ਦਾ ਸਕੋਰ ਬਣਾਇਆ। ਭਾਰਤੀ ਤਿਕੜੀ ਨੇ 1880.7 ਸਕੋਰ ਬਣਾ ਕੇ ਕੋਰੀਆ ਨੂੰ ਪਛਾੜ ਕੇ ਸੋਨ ਤਗ਼ਮਾ ਜਿੱਤਿਆ। ਮਹਿਲਾ ਫਾਈਨਲ ਵਿੱਚ ਇਲਾਵੈਨਿਲ ਨੇ ਸੋਨ ਤਗ਼ਮੇ ’ਤੇ ਨਿਸ਼ਾਨਾ ਲਾਇਆ, ਜਦਕਿ ਤਾਇਪੈ ਦੀ ਲਿਨ ਯਿੰਗ ਲਿਨ ਨੂੰ ਚਾਂਦੀ ਦਾ ਤਗ਼ਮਾ ਮਿਲਿਆ।

Gold Medal Gold Medal

ਕੋਰੀਆ ਦੀ ਪਾਰਕ ਸੁਨਮਿਨ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਇਲਾਵੈਨਿਲ, ਅਪੂਰਵੀ ਚੰਦੇਲਾ ਅਤੇ ਮੇਘਨਾ ਦੀ ਭਾਰਤੀ ਟੀਮ 1878.6 ਅੰਕ ਲੈ ਕੇ ਸ਼ਿਖਰ ’ਤੇ ਰਹੀ, ਜਦੋਂਕਿ ਤਾਇਪੈ 1872.5 ਅੰਕਾਂ ਨਾਲ ਦੂਜੇ ਸਥਾਨ ’ਤੇ ਰਿਹਾ। ਜੂਨੀਅਰ 10 ਮੀਟਰ ਏਅਰ ਰਾਈਫਲ ਦੇ ਮੁਕਾਬਲੇ ਸੋਮਵਾਰ ਨੂੰ ਹੋਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement