ਕੈਲੀਫੋਰਨੀਆ 'ਚ ਪੰਜਾਬੀ ਮੂਲ ਦਾ ਨੌਜਵਾਨ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ
Published : Oct 31, 2018, 5:09 pm IST
Updated : Oct 31, 2018, 5:09 pm IST
SHARE ARTICLE
Troopers find illegal drugs
Troopers find illegal drugs

ਮੰਗਲਵਾਰ ਦੀ ਸਵੇਰੇ 10:30 ਵਜੇ ਕੈਲੀਫੋਰਨੀਆ 'ਚ ਇੰਡੀਆਨਾ ਸਟੇਟ ਟਰੂਪਰ ਨੇ ਨੇਮੀ ਡੀਓਟੀ ਜਾਂਚ ਲਈ ਬੇਕਰਸਫੀਲਡ ਤੋਂ ਇਕ ਟਰੈਕਟਰ - ਟ੍ਰੇਲਰ ਨੂੰ ਰੋਕ...

ਇੰਡੀਆਨਾ (ਪੀਟੀਆਈ) : ਮੰਗਲਵਾਰ ਦੀ ਸਵੇਰੇ 10:30 ਵਜੇ ਕੈਲੀਫੋਰਨੀਆ 'ਚ ਇੰਡੀਆਨਾ ਸਟੇਟ ਟਰੂਪਰ ਨੇ ਨੇਮੀ ਡੀਓਟੀ ਜਾਂਚ ਲਈ ਬੇਕਰਸਫੀਲਡ ਤੋਂ ਇਕ ਟਰੈਕਟਰ - ਟ੍ਰੇਲਰ ਨੂੰ ਰੋਕ ਦਿਤਾ ਗਿਆ। ਜਿਸ 'ਚ ਰਵਿੰਦਰ ਸਿੰਘ ਕਲੇਰ ਨਾਮ ਦਾ ਵਿਅਕਤੀ ਸਵਾਰ ਸੀ ਅਤੇ ਉਸ ਨੂੰ ਹਿਰਾਸਾਤ 'ਚ ਲੈ ਲਿਆ ਗਿਆ ਸੀ ਜਦ ਉਹ ਸੈਮੀ ਟਰੱਕ ਰਾਹੀਂ ਓਹੀਓ ਜਾ ਰਿਹਾ ਸੀ। ਦਸ ਦਈਏ ਕਿ ਅਮਰੀਕਾ ਦੀ ਇੰਡੀਆਨਾ ਸਟੇਟ ਤੋਂ ਪੁਲਿਸ ਨੇ ਇਕ ਪੰਜਾਬੀ ਮੂਲ ਦੇ ਨੌਜਵਾਨ ਰਵਿੰਦਰ ਸਿੰਘ ਕਲੇਰ ਨੂੰ ਭਾਰੀ ਨਸ਼ੀਲੇ ਪਦਾਰਥਾਂ ਸਮੇਤ ਹਿਰਾਸਤ 'ਚ ਲਿਆ ਹੈ।

Punjabi Boy arrestedPunjabi Boy arrested

ਪੁਲਿਸ ਨੇ ਦੱਸਿਆ ਕਿ ਮੰਗਲਵਾਰ ਨੂੰ ਮੁੰਡੇ ਕੋਲੋਂ ਲਗਭੱਗ 5 ਮਿਲੀਅਨ ਡਾਲਰ ਕੀਮਤ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ। ਪੁਲਿਸ ਅਧਿਕਾਰੀਆਂ ਨੇ ਜਦ ਰਵਿੰਦਰ ਦੇ ਟਰੱਕ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਨੇ ਵੱਡੀ ਮਾਤਰਾ 'ਚ ਨਸ਼ੀਲਾ ਪਦਾਰਥ ਜ਼ਬਤ ਕੀਤਾ। ਉਸ ਨੇ ਐਲੂਮੀਨੀਅਮ ਦੇ ਕਰੇਟਾਂ 'ਚ ਨਸ਼ੀਲੇ ਪਦਾਰਥਾਂ ਨੂੰ ਲੁਕਾ ਕੇ ਰੱਖਿਆ ਹੋਇਆ ਸੀ। ਰਵਿੰਦਰ 'ਤੇ ਨਸ਼ੀਲੇ ਪਦਾਰਥ ਰੱਖਣ ਅਤੇ ਇਨ੍ਹਾਂ ਦੀ ਤਸਕਰੀ ਕਰਨ ਦੇ ਦੋਸ਼ ਲੱਗੇ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਉਸ ਕੋਲੋਂ 220 ਪੌਂਡ ਕੋਕੀਨ ਅਤੇ 65 ਪੌਂਡ ਮੈਥੰਫਟੇਮੀਨ ਨਾਮ ਦਾ ਨਸ਼ੀਲਾ ਪਦਾਰਥ ਜ਼ਬਤ ਕੀਤੇ ਗਏ ਹਨ। ਪੁਲਿਸ ਵਲੋਂ ਇਸ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ। ਰਵਿੰਦਰ ਨੂੰ ਦੋਸ਼ਾਂ ਦੇ ਤਹਿਤ ਵਿਗੋ ਕਾਉਂਟੀ ਜੇਲ੍ਹ 'ਚ ਰਖਿਆ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement