Punjab News: ਪੰਜਾਬੀ ਨੌਜਵਾਨ ਨੇ ਵਿਦੇਸ਼ ਵਿਚ ਚਮਕਾਇਆ ਨਾਂ, ਕੈਨੇਡਾ 'ਚ ਬਣਿਆ ਟੀ ਪੀ ਅਫ਼ਸਰ
Published : Jul 31, 2024, 7:28 am IST
Updated : Jul 31, 2024, 7:35 am IST
SHARE ARTICLE
TP officer Iqbalpreet Singh Virk, made in Canada
TP officer Iqbalpreet Singh Virk, made in Canada

Punjab News: 2 ਸਾਲ ਕੈਨੇਡੀਅਨ ਰੇਲਵੇ ਵਿਚ ਕੀਤੀ ਨੌਕਰੀ

TP officer Iqbalpreet Singh Virk, made in Canada : ਦਸੂਹਾ ਦੇ ਪਿੰਡ ਸੱਗਲਾਂ ਦੇ ਇਕਬਾਲਪ੍ਰੀਤ ਸਿੰਘ ਵਿਰਕ ਪੁੱਤਰ ਰਣਜੀਤ ਸਿੰਘ ਧਰਮੀ ਫ਼ੌਜੀ ਨੇ ਕੈਲਗਰੀ ਕੈਨੇਡਾ ਵਿਖੇ ਟਰਾਂਜਿਟ ਪੀਸ ਅਫ਼ਸਰ ਬਣ ਕੇ ਪਿੰਡ ਦਾ ਨਾਂ ਚਮਕਾਇਆ ਹੈ।  ਇਕਬਾਲਪ੍ਰੀਤ ਸਿੰਘ ਵਿਰਕ ਨੇ ਦਸਿਆ ਕਿ ਉਸ ਨੇ ਇਲੈਕਟਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਦਾ 3 ਸਾਲ ਦਾ ਡਿਪਲੋਮਾ ਕੀਤਾ ਤੇ ਕੈਨੇਡਾ ਵਿਖੇ ਪੱਕੇ ਤੌਰ ’ਤੇ ਆ ਗਿਆ।

ਉਸ ਨੇ ਦਸਿਆ ਕਿ ਉਸ ਨੇੇ ਕੈਨੇਡਾ ਵਿਖੇ ਪਬਲਿਕ ਸੇਫ਼ਟੀ ਪ੍ਰੋਫ਼ੈਸ਼ਨਲ ਡਿਪਲੋਮਾ ਹਾਸਲ ਕੀਤਾ ਤੇ ਲਗਾਤਾਰ 5 ਸਾਲ ਸਿਕਿਉਰਟੀ ਸੁਪਰਵਾਈਜ਼ਰ ਦੇ ਤੌਰ ’ਤੇ ਕੰਮ ਕੀਤਾ ਤੇ 2 ਸਾਲ ਕੈਨੇਡੀਅਨ ਰੇਲਵੇ ਵਿਚ ਨੌਕਰੀ ਕੀਤੀ। ਉਸ ਨੇ ਦਸਿਆ ਕਿ ਇਸ ਪੋਸਟ ਨੂੰ ਹਾਸਲ ਕਰਨ ਲਈ ਅਪਣੇ ਪਿਤਾ ਰਣਜੀਤ ਸਿੰਘ ਧਰਮੀ ਫ਼ੌਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਖ਼ਤ ਮਿਹਨਤ ਕੀਤੀ। ਉਸ ਨੇ ਦਸਿਆ ਕਿ ਟੀ.ਪੀ ਅਫ਼ਸਰ ਵਜੋਂ ਉਸ ਦੀ ਨਿਯੁਕਤੀ 26 ਜੁਲਾਈ ਨੂੰ ਹੋ ਚੁਕੀ ਹੈ ਜਦਕਿ ਉਹ 12 ਅਗੱਸਤ ਨੂੰ ਬਤੌਰ ਟੀ.ਪੀ.ਅਫ਼ਸਰ ਵਜੋਂ ਆਪਣੀਆਂ ਸੇਵਾਵਾਂ ਸ਼ੁਰੂ ਕਰੇਗਾ।  

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement