England News: ਪੰਜਾਬੀ ਡਰਾਈਵਰ ਦੀ ਹਤਿਆ ਮਾਮਲੇ ’ਚ 4 ਪੰਜਾਬੀ ਨੌਜਵਾਨ ਦੋਸ਼ੀ ਕਰਾਰ
Published : Mar 29, 2024, 10:18 am IST
Updated : Mar 29, 2024, 11:26 am IST
SHARE ARTICLE
4 Indian-origin men guilty of driver’s murder in England
4 Indian-origin men guilty of driver’s murder in England

ਅਰਸ਼ਦੀਪ ਸਿੰਘ (24), ਜਗਦੀਪ ਸਿੰਘ (22), ਸ਼ਿਵਦੀਪ ਸਿੰਘ (26) ਅਤੇ ਮਨਜੋਤ ਸਿੰਘ (24) ਵਜੋਂ ਹੋਈ ਪਛਾਣ

England News: ਪਿਛਲੇ ਸਾਲ ਪੱਛਮੀ ਇੰਗਲੈਂਡ ਦੇ ਸ਼੍ਰੇਅਸਬਰੀ ਇਲਾਕੇ ’ਚ 23 ਵਰ੍ਹਿਆਂ ਦੇ ਪੰਜਾਬੀ ਦੇ ਕਤਲ ਮਾਮਲੇ ਵਿਚ 4 ਪੰਜਾਬੀਆਂ ਨੂੰ ਦੋਸ਼ੀ ਐਲਾਨਿਆ ਗਿਆ ਹੈ। ਇਨ੍ਹਾਂ ਦੀ ਪਛਾਣ ਅਰਸ਼ਦੀਪ ਸਿੰਘ (24), ਜਗਦੀਪ ਸਿੰਘ (22), ਸ਼ਿਵਦੀਪ ਸਿੰਘ (26) ਅਤੇ ਮਨਜੋਤ ਸਿੰਘ (24) ਵਜੋਂ ਹੋਈ ਹੈ। ਪੰਜਵੇਂ ਵਿਅਕਤੀ ਸੁਖਮਨਦੀਪ ਸਿੰਘ (25) ਨੂੰ ਕਤਲ ਤੋਂ ਬਰੀ ਕਰ ਦਿਤਾ ਗਿਆ ਪਰ ਉਸ ਨੂੰ ਸੂਚਨਾ ਦੇਣ ਦਾ ਦੋਸ਼ੀ ਪਾਇਆ ਗਿਆ।

ਮ੍ਰਿਤਕ ਅਰਮਾਨ ਸਿੰਘ ਵੀ ਪੰਜਾਬੀ ਮੂਲ ਦਾ ਸੀ ਅਤੇ ਘਰ-ਘਰ ਪਾਰਸਲ ਪਹੁੰਚਾਉਂਦਾ ਸੀ। ਅਰਮਨ ਸਿੰਘ ਨੂੰ ਪਿਛਲੇ ਸਾਲ ਅਗਸਤ ਵਿਚ ਬਰਵਿਕ ਐਵੇਨਿਊ ਇਲਾਕੇ ਵਿਚ ਹੋਏ ਹਮਲੇ ਵਿਚ ਮ੍ਰਿਤਕ ਐਲਾਨ ਦਿਤਾ ਗਿਆ ਸੀ ਅਤੇ ਕਤਲ ਦੇ ਸ਼ੱਕ ਵਿਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅਰਸ਼ਦੀਪ ਸਿੰਘ (24), ਜਗਦੀਪ ਸਿੰਘ (22), ਸ਼ਿਵਦੀਪ ਸਿੰਘ (26) ਅਤੇ ਮਨਜੋਤ ਸਿੰਘ (24) 'ਤੇ ਕੁਹਾੜੀ, ਹਾਕੀ ਸਟਿਕ ਸਮੇਤ ਹਥਿਆਰਾਂ ਨਾਲ ਲੈਸ ਹੋਣ ਦਾ ਦੋਸ਼ ਲਗਾਇਆ ਗਿਆ ਹੈ।

ਫੈਸਲੇ ਤੋਂ ਬਾਅਦ ਜਾਰੀ ਇਕ ਬਿਆਨ ਵਿਚ ਅਰਮਾਨ ਦੇ ਪਰਿਵਾਰ ਨੇ ਕਿਹਾ, "ਅਜਿਹੇ ਸ਼ਬਦ ਨਹੀਂ ਹਨ ਜੋ ਕਦੇ ਵੀ ਇਸ ਦੁਖਾਂਤ ਦੇ ਪ੍ਰਭਾਵ ਨੂੰ ਬਿਆਨ ਕਰ ਸਕਣ।" ਅਦਾਲਤ ਵਲੋਂ ਦੋਸ਼ੀਆਂ ਨੂੰ ਬਾਅਦ ਵਿਚ ਸਜ਼ਾ ਸੁਣਾਈ ਜਾਣੀ ਹੈ। ਅਦਾਲਤ ਨੇ ਕਿਹਾ ਕਿ ਇਹ ਸਾਬਤ ਕਰਨ ਲਈ ਕੋਈ ਸਬੂਤ ਨਹੀਂ ਹੈ ਕਿ ਇਹ ਕਤਲ ਕਿਉਂ ਹੋਇਆ। ਇਸ ਮਾਮਲੇ ਵਿਚ ਚਾਰ ਵਿਅਕਤੀ ਹਰਪ੍ਰੀਤ ਸਿੰਘ, ਮਹਿਕਦੀਪ ਸਿੰਘ, ਹਰਵਿੰਦਰ ਸਿੰਘ ਟੁਰਨਾ ਅਤੇ ਸਹਿਜਪਾਲ ਸਿੰਘ ਅਜੇ ਵੀ ਲੋੜੀਂਦੇ ਹਨ।

 (For more Punjabi news apart from 4 Indian-origin men guilty of driver’s murder in England, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement