ਹੁਸ਼ਿਆਰਪੁਰ ਦੇ ਨੌਜਵਾਨ ਨੇ ਵਧਾਇਆ ਪੰਜਾਬ ਦਾ ਮਾਣ, ਕੈਨੇਡੀਅਨ ਆਰਮੀ 'ਚ ਬਣਿਆ ਲੈਫਟੀਨੈਂਟ
Published : Jan 29, 2025, 12:08 pm IST
Updated : Jan 29, 2025, 12:33 pm IST
SHARE ARTICLE
A young man from Hoshiarpur became a lieutenant in the Canadian Army News
A young man from Hoshiarpur became a lieutenant in the Canadian Army News

ਰੋਹਿਤ ਤਿਵਾੜੀ 6 ਸਾਲ ਪਹਿਲਾਂ ਉਚੇਰੀ ਪੜ੍ਹਾਈ ਲਈ ਗਿਆ ਸੀ ਵਿਦੇਸ਼

ਹੁਸ਼ਿਆਰਪੁਰ :  ''ਮਿਹਨਤ ਅੱਗੇ ਲਛਮੀ, ਪੱਖੇ ਅੱਗੇ ਪੌਣ'' ਦੀ ਕਹਾਵਤ  ਪੰਜਾਬੀ ਨੌਜਵਾਨਾਂ 'ਤੇ ਉਸ ਵੇਲੇ ਬਿਲਕੁਲ ਸਹੀ ਢੁਕਦੀ ਹੈ ਜਦੋਂ ਉਹ ਵਿਦੇਸ਼ਾਂ ਵਿਚ ਵੱਡੀਆਂ ਮੱਲਾਂ ਮਾਰਦੇ ਹਨ ਤੇ ਆਪਣੀ ਮਿਹਨਤ ਸਦਕਾ ਨਾ ਸਿਰਫ਼ ਪੈਸੇ ਕਮਾਉਂਦੇ ਹਨ ਬਲਕਿ ਉਥੋਂ ਦੇ ਕਈ ਉੱਚ ਅਹੁਦਿਆਂ 'ਤੇ ਕਾਬਜ਼ ਹੋ ਜਾਂਦੇ ਹਨ।

ਅਜਿਹੇ ਨੌਜਵਾਨ ਕੇਵਲ ਆਪਣੀ ਪੜ੍ਹਾਈ ਜਾਂ ਹੁਨਰ ਨੂੰ ਨਿਖਾਰਨ ਲਈ ਮਿਹਨਤ ਦਾ ਪੱਲਾ ਫੜ੍ਹੀ ਰੱਖਦੇ ਹਨ ਅਤੇ ਐਸ਼ਪ੍ਰਸਤੀ ਤੋਂ ਕੋਹਾਂ ਦੂਰ ਰਹਿੰਦੇ ਹਨ। ਅਜਿਹੀ ਦੀ ਉਦਾਹਰਨ ਹੁਸ਼ਿਆਰਪੁਰ ਦੇ ਨੌਜਵਾਨ 'ਤੇ ਪੂਰੀ ਤਰ੍ਹਾਂ ਢੁਕਦੀ ਹੈ। ਹੁਸ਼ਿਆਰਪੁਰ ਦੇ 32 ਸਾਲਾ ਨੌਜਵਾਨ ਨੇ ਵਿਦੇਸ਼ ਵਿਚ ਪੰਜਾਬ ਦਾ ਮਾਣ ਵਧਾਇਆ ਹੈ।  32 ਸਾਲਾ ਰੋਹਿਤ ਤਿਵਾੜੀ ਕੈਨੇਡੀਅਨ ਆਰਮੀ 'ਚ ਲੈਫ਼ਟੀਨੈਂਟ ਬਣਿਆ ਹੈ।

ਜਾਣਕਾਰੀ ਅਨੁਸਾਰ ਨੌਜਵਾਨ 6 ਸਾਲ ਪਹਿਲਾਂ ਉਚੇਰੀ ਪੜ੍ਹਾਈ ਲਈ ਵਿਦੇਸ਼ ਗਿਆ ਸੀ ਭਾਵੇਂ ਉਸ ਨੇ ਆਪਣੀ ਪੜ੍ਹਾਈ ਦਾ ਪੱਲਾ ਤਾਂ ਨਹੀਂ ਛੱਡਿਆ ਪਰ ਉਸ ਦਾ ਹੌਲੀ- ਹੌਲੀ ਰੁਝਾਨ ਫ਼ੌਜ ਵੱਲ ਹੋ ਗਿਆ। ਜੰਗਜੂ ਬਿਰਤੀ ਵਾਲੇ ਇਸ ਨੌਜਵਾਨ ਨੇ ਆਖ਼ਰ ਕੈਨੇਡਾ ਦੀ ਫ਼ੌਜ ਵਿਚ ਭਰਤੀ ਹੋਣ ਦਾ ਫ਼ੈਸਲਾ ਕੀਤਾ।  ਮਾਪਿਆਂ ਨੂੰ ਆਪਣੇ ਪੁੱਤ ਦੀ ਇਸ ਪ੍ਰਾਪਤੀ 'ਤੇ ਮਾਣ ਹੈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement