ਪਤਨੀ ਦੇ ਕਾਤਲ ਐਨਆਰਆਈ ਪਤੀ ਨੂੰ ਬਾਕੀ ਦੀ ਸਜ਼ਾ ਕੱਟਣੀ ਪਵੇਗੀ ਭਾਰਤ ਵਿਚ
Published : Aug 28, 2018, 1:13 pm IST
Updated : Aug 28, 2018, 1:13 pm IST
SHARE ARTICLE
Jailed for wife’s murder, UK NRI to be deported
Jailed for wife’s murder, UK NRI to be deported

ਪਤਨੀ ਦੀ ਹੱਤਿਆ ਦੇ ਮਾਮਲੇ ਵਿਚ ਬ੍ਰਿਟੇਨ ਦੀ ਇੱਕ ਜੇਲ੍ਹ ਵਿਚ ਸਜ਼ਾ ਕੱਟ ਰਹੇ ਇੱਕ ਪੰਜਾਬੀ ਪ੍ਰਵਾਸੀ ਨੌਜਵਾਨ ਨੂੰ ਅਪਣੀ ਬਾਕੀ ਦੀ ਸਜ਼ਾ ਕੱਟਣ ਲਈ

ਚੰਡੀਗੜ੍ਹ, ਪਤਨੀ ਦੀ ਹੱਤਿਆ ਦੇ ਮਾਮਲੇ ਵਿਚ ਬ੍ਰਿਟੇਨ ਦੀ ਇੱਕ ਜੇਲ੍ਹ ਵਿਚ ਸਜ਼ਾ ਕੱਟ ਰਹੇ ਇੱਕ ਪੰਜਾਬੀ ਪ੍ਰਵਾਸੀ ਨੌਜਵਾਨ ਨੂੰ ਅਪਣੀ ਬਾਕੀ ਦੀ ਸਜ਼ਾ ਕੱਟਣ ਲਈ ਭਾਰਤ ਡਿਪੋਰਟ ਕੀਤਾ ਜਾਵੇਗਾ। ਦੱਸ ਦਈਏ ਕਿ ਤਲਾਕ ਦੀ ਮੰਗ ਤੋਂ ਬਾਅਦ, ਆਪਣੀ ਪਤਨੀ ਗੀਤਾ ਔਲਖ (28) ਦੀ ਹੱਤਿਆ ਦੇ ਦੋਸ਼ ਵਿਚ ਦਸੰਬਰ 2010 ਵਿਚ ਹਰਪ੍ਰੀਤ ਔਲਖ ਨੂੰ ਲੰਦਨ ਵਿਚ ਘੱਟ ਤੋਂ ਘੱਟ 28 ਸਾਲ ਦੀ ਸਜ਼ਾ ਸੁਣਾਈ ਗਈ ਸੀ। 40 ਸਾਲ ਦੇ ਸਾਰੇ ਭਾਰਤ - ਬ੍ਰਿਟੇਨ ਦੇ ਕੈਦੀਆਂ ਨੂੰ ਪਰਿਵਰਤਨ ਐਕਟ ਦੇ ਤਹਿਤ ਡਿਪੋਰਟ ਕੀਤਾ ਜਾਵੇਗਾ। 

Geeta Aulakh Geeta Aulakh

ਆਈ ਪੀ ਐੱਸ ਸਹੋਤਾ ਨੇ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰਪ੍ਰੀਤ ਨੂੰ ਭਾਰਤ ਲਿਆਉਣ ਦੀਆਂ ਸਾਰੀਆਂ ਕਾਨੂੰਨੀ ਖ਼ਾਨਾਫੁਰਤੀਆਂ ਪੂਰੀਆਂ ਹੋ ਚੁਕੀਆਂ ਹਨ। ਬ੍ਰਿਟੇਨ ਸਰਕਾਰ ਵੱਲੋਂ ਹਰਪ੍ਰੀਤ ਔਲਖ ਨੂੰ ਦਿੱਲੀ ਲਿਆਂਦਾ ਜਾਵੇਗਾ ਜਿਥੇ ਪੰਜਾਬ ਪੁਲਿਸ ਉਸ ਨੂੰ ਹਿਰਾਸਤ ਵਿਚ ਲੈ ਕਿ ਅੰਮ੍ਰਿਤਸਰ ਪਹੁੰਚਾਵੇਗੀ। 
ਜੇਲ੍ਹ ਆਈ ਜੀ ਰੂਪ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰਪ੍ਰੀਤ ਨੇ ਬ੍ਰਿਟੇਨ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਉਹ ਆਪਣੀ ਬੇਬਾਕੀ ਦੀ ਸਜ਼ਾ ਭਾਰਤ ਵਿਚ ਪੂਰੀ ਕਰਨਾ ਚਾਹੁੰਦਾ ਹੈ। ਦੱਸ ਦਈਏ ਕਿ ਗੀਤਾ ਔਲਖ ਦੀ ਹੱਤਿਆ ਇਕ ਤਲਵਾਰ ਨਾਲ 2009 ਵਿਚ ਕੀਤੀ ਗਈ ਸੀ। 

ਘਟਨਾ ਉਸ ਸਮੇਂ ਵਾਪਰੀ ਜਦੋਂ ਗੀਤਾ ਆਪਣੇ ਬੱਚਿਆਂ ਨੂੰ ਲੈਣ ਜਾ ਰਹੀ ਸੀ। ਗੀਤਾ ਰੇਡੀਓ ਸਟੇਸ਼ਨ ਵਿਚੋਂ ਬਾਹਰ ਆ ਰਹੀ ਸੀ ਜਿਥੇ ਉਹ ਬਤੌਰ ਰਿਸੈਪਸ਼ਨਿਸਟ ਕੰਮ ਕਰਦੀ ਸੀ। ਹਰਪ੍ਰੀਤ ਔਲਖ ਜੋ ਕਿ ਸਨੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਉਸ ਦੇ ਦੋ ਸਾਥੀ ਸ਼ੇਰ ਸਿੰਘ (19), ਜਸਵੰਤ ਸਿੰਘ ਢਿੱਲੋਂ (30) ਵੀ ਇਸ ਜੁਰਮ ਵਿਚ ਬਰਾਬਰ ਦੇ ਭਾਗੀਦਾਰ ਸਨ।

Geeta Aulakh Geeta Aulakh

ਦੱਸ ਦਈਏ ਕਿ ਸ਼ੇਰ ਸਿੰਘ ਵੱਲੋਂ ਤਲਵਾਰ ਚਲਾਈ ਗਈ ਸੀ ਅਤੇ ਜਸਵੰਤ ਢਿੱਲੋਂ ਦੀ ਨਿਗਰਾਨੀ ਵਿਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇਨ੍ਹਾਂ ਦੋਵਾਂ ਦੋਸ਼ੀਆਂ ਨੂੰ ਵੀ ਅਦਾਲਤ ਵੱਲੋਂ 22 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਹ ਤਲਵਾਰ ਦੋਸ਼ੀਆਂ ਵੱਲੋਂ ਗੀਤਾ ਦੇ ਕਤਲ ਤੋਂ 2 ਦਿਨ ਪਹਿਲਾਂ ਇਕ ਸਟੋਰ ਵਿਚੋਂ ਖਰੀਦੀ ਗਈ ਸੀ। ਫਿਲਹਾਲ ਬ੍ਰਿਟੇਨ ਸਰਕਾਰ ਵੱਲੋਂ ਹਰਪ੍ਰੀਤ ਸਿੰਘ ਔਲਖ ਨੂੰ ਪੰਜਾਬ ਪੁਲਿਸ ਦੇ ਹੱਥ ਸੌਂਪਿਆ ਜਾਵੇਗਾ ਜਿਥੇ ਉਹ ਆਪਣੀ ਬਾਕੀ ਦੀ ਰਹਿੰਦੀ ਸਜ਼ਾ ਪੂਰੀ ਕਰੇਗਾ। 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement