ਰੋਜ਼ੀ ਰੋਟੀ ਲਈ ਬੈਂਗਲੁਰੂ ਗਈ ਲੜਕੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

By : GAGANDEEP

Published : Jul 26, 2023, 6:51 pm IST
Updated : Jul 26, 2023, 8:42 pm IST
SHARE ARTICLE
https://www.facebook.com/RozanaSpokesmanOfficial
https://www.facebook.com/RozanaSpokesmanOfficial

ਮਾਪਿਆਂ ਨੇ ਕਤਲ ਦਾ ਜਤਾਇਆ ਸ਼ੱਕ

 

ਤਰਨਤਾਰਨ:  ਰੋਜ਼ੀ ਰੋਟੀ ਲਈ ਬੈਂਗਲੁਰੂ ਗਈ ਲੜਕੀ ਦੇ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।  ਮ੍ਰਿਤਕ ਲੜਕੀ ਦੀ ਪਹਿਚਾਣ ਜਸਪ੍ਰੀਤ ਕੌਰ (23) ਪੁੱਤਰੀ ਸੂਬਾ ਸਿੰਘ ਵਾਸੀ ਭਗਵਾਨਪੁਰਾ, ਜ਼ਿਲ੍ਹਾ ਤਰਨਤਾਰਨ ਵਜੋਂ  ਹੋਈ।  ਲੜਕੀ ਦੀ ਦੇਹ ਪਿੰਡ ਭਗਵਾਨਪੁਰਾ ਵਿਖੇ ਪੁੱਜਣ 'ਤੇ ਪਰਿਵਾਰ ਤੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਦੇ ਪਿਤਾ ਸੂਬਾ ਸਿੰਘ, ਮਾਂ ਪਰਮਜੀਤ ਕੌਰ ਅਤੇ ਭਰਾ ਗੁਰਦਿੱਤ ਸਿੰਘ ਨੇ ਦਸਿਆ ਕਿ ਉਨ੍ਹਾਂ ਦੀ ਲੜਕੀ ਰੋਜ਼ੀ ਰੋਟੀ ਖ਼ਾਤਰ ਬੈਂਗਲੁਰੂ ਵਿਖੇ ਕਿਸੇ ਦੇ ਘਰ ਵਿਚ ਖਾਣਾ ਬਣਾਉਣ ਦਾ ਕੰਮ ਕਰਦੀ ਸੀ, ਪ੍ਰੰਤੂ ਉਸਦੀ ਮਿਤੀ 22 ਜੁਲਾਈ ਨੂੰ ਆਤਮਹੱਤਿਆ ਦੀ ਖ਼ਬਰ ਮਿਲੀ ਜਿਸ ਨਾਲ ਪੂਰਾ ਪਰਿਵਾਰ ਸਦਮੇ ਵਿਚ ਹੈ। ਗੁਰਦਿੱਤ ਸਿੰਘ ਨੇ ਦਸਿਆ ਕਿ ਜਦ ਉਹ ਬੈਂਗਲੁਰੂ ਗਿਆ ਤਾਂ ਲੜਕੀ ਦੇ ਫੋਨ ਦਾ ਸਾਰਾ ਡਾਟਾ ਕਿਸੇ ਨੇ ਡਿਲੀਟ ਕਰ ਦਿਤਾ ਸੀ ਤਾਂ ਉਸ ਨੇ ਜਦ ਡਾਟਾ ਰਿਕਵਰ ਕੀਤਾ ਤਾਂ ਇਕ ਏਜੰਟ ਅਤੇ ਕੁੱਝ ਹੋਰ ਲੋਕਾਂ ਦੀਆਂ ਕਾਲ ਰਿਕਾਰਡਿੰਗ ਨਿਕਲੀਆ।

ਜਿਸ ਵਿਚ ਲੜਕੀ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਮ੍ਰਿਤਕ ਲੜਕੀ ਦੇ ਪਰਿਵਾਰ ਨੇ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ। ਉਧਰ ਇਸ ਮਾਮਲੇ ਸੰਬੰਧੀ ਥਾਣਾ ਮੁੱਖੀ ਭਿੱਖੀਵਿੰਡ ਬਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਲੜਕੀ ਨੇ ਬੈਂਗਲੁਰੂ ਵਿਖੇ ਆਤਮਹੱਤਿਆ ਕੀਤੀ ਹੈ ਅਤੇ ਉਥੋਂ ਦੀ ਪੁਲਿਸ ਨੇ ਮ੍ਰਿਤਕ ਲੜਕੀ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਦੇ ਬਿਆਨ ਦਰਜ ਕਰਕੇ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿਤੀ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਬੈਂਗਲੁਰੂ ਦਾ ਹੈ ਅਤੇ ਬੈਂਗਲੁਰੂ ਪੁਲਿਸ ਇਸ ਦੀ ਜਾਂਚ ਕਰਕੇ ਕਾਰਵਾਈ ਕਰੇਗੀ ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement