ਪਾਕਿ ਚੋਣ ਦੇ ਪਹਿਲੇ ਆਜ਼ਾਦ ਸਿੱਖ ਉਮੀਦਵਾਰ ਹਨ ਰਾਦੇਸ਼ ਸਿੰਘ
Published : Jul 25, 2018, 6:28 pm IST
Updated : Jul 25, 2018, 6:28 pm IST
SHARE ARTICLE
Radesh Singh
Radesh Singh

ਜਿਵੇਂ ਕਿ ਸਭ ਜਾਣੂ ਨੇ ਕਿ ਪਾਕਿਸਤਾਨ ਵਿਚ 25 ਜੁਲਾਈ ਨੂੰ ਆਮ ਚੋਣਾਂ ਹੋ ਰਹੀਆਂ ਹਨ

ਇਸਲਾਮਾਬਾਦ, ਜਿਵੇਂ ਕਿ ਸਭ ਜਾਣੂ ਨੇ ਕਿ ਪਾਕਿਸਤਾਨ ਵਿਚ 25 ਜੁਲਾਈ ਨੂੰ ਆਮ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਚੋਣਾਂ ਵਿਚ ਕਈ ਆਜ਼ਾਦ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ ਪਰ ਰਾਦੇਸ਼ ਸਿੰਘ ਟੋਨੀ ਦੀ ਗੱਲ ਕੁੱਝ ਹੋਰ ਹੈ। ਅਸਲ ਵਿਚ, ਰਾਦੇਸ਼ ਸਿੰਘ ਟੋਨੀ ਪਾਕਿਸਤਾਨ ਦੇ ਪਹਿਲੇ ਆਜ਼ਾਦ ਸਿੱਖ ਉਮੀਦਵਾਰ ਹਨ ਜੋ ਜਨਰਲ ਸੀਟ ਤੋਂ ਇਹ ਚੋਣ ਲੜਨ ਜਾ ਰਹੇ ਹਨ। 

Radesh SinghRadesh Singhਪ੍ਰਾਪਤ ਜਾਣਕਾਰੀ ਅਨੁਸਾਰ, ਰਾਦੇਸ਼ ਸਿੰਘ ਨੇ ਕਿਹਾ ਕਿ ਮੈਂ ਸੰਭਵ ਤੌਰ 'ਤੇ ਖੈਬਰ ਪਖਤੂਖਵਾਹ ਵਿਚ ਪਹਿਲਾ ਘੱਟ ਗਿਣਤੀ ਭਾਈਚਾਰੇ ਦਾ ਉਮੀਦਵਾਰ ਹਾਂ ਜੋ ਆਜ਼ਾਦ ਚੋਣ ਲੜ ਰਿਹਾ ਹਨ। ਉਨ੍ਹਾਂ ਨੇ ਕਿਹਾ, ਆਮਤੌਰ ਉੱਤੇ, ਸਾਡੇ ਭਾਈਚਾਰੇ ਦੇ ਮੈਬਰਾਂ ਨੂੰ ਰਾਜਨੀਤਕ ਪਾਰਟੀਆਂ ਰਾਖਵੀਂਆਂ ਸੀਟਾਂ ਤੋਂ ਟਿਕਟ ਦਿੰਦੀਆਂ ਹਨ ਜਨਰਲ ਸੀਟ ਤੋਂ ਨਹੀਂ। ਇਸ ਲਈ ਮੈਂ ਆਪਣੀ ਕਿਸਮਤ ਅਜ਼ਮਾਉਂਦੇ ਹੋਏ ਆਜ਼ਾਦ ਚੋਣ ਲੜਨ ਦਾ ਫੈਸਲਾ ਕੀਤਾ। ਦੱਸ ਦਈਏ ਕਿ ਰਾਦੇਸ਼ ਸਿੰਘ ਪੀਕੇ - 75 ਸੀਟ ਤੋਂ ਚੋਣ ਲੜ ਰਹੇ ਹਨ ਅਤੇ ਉਹ ਸਥਾਨਕ ਸਿੱਖ ਭਾਈਚਾਰੇ ਦੇ ਮਸ਼ਹੂਰ ਮੈਂਬਰ ਹਨ।

Radesh SinghRadesh Singhਇੰਨਾ ਹੀ ਨਹੀਂ ਉਹ ਖੈਬਰ ਪਖਤੂਨਖਵਾਹ ਦੇ ਪਾਕਿਸਤਾਨ ਮਾਇਨਾਰਿਟਿਜ਼ ਅਲਾਇੰਸ ਦੇ ਪ੍ਰਧਾਨ ਵੀ ਹਨ। ਦੱਸਣਯੋਗ ਹੈ ਕਿ ਰਾਦੇਸ਼ ਸਿੰਘ ਦੇ ਜਿੱਤਣ ਦੀ ਸੰਭਾਵਨਾ ਘੱਟ ਹੀ ਹੈ ਕਿਉਂਕਿ ਉਹ ਜਿਸ ਇਲਾਕੇ ਤੋਂ ਚੋਣ ਲੜ ਰਹੇ ਹਨ ਉੱਥੇ ਸਿਰਫ 160 ਸਿੱਖ ਹਨ ਅਤੇ ਉਹ ਵੀ ਜਿਥੇ ਕੱਟੜਪੰਥੀ ਮੁਸਲਿਮ ਸੰਗਠਨ ਦਾ ਦਬਦਬਾ ਹੈ। ਪਰ ਫਿਰ ਵੀ ਰਾਦੇਸ਼ ਸਿੰਘ ਇਨ੍ਹਾਂ ਚੋਣਾਂ ਨੂੰ ਲੈਕੇ ਕਾਫ਼ੀ ਉਤਸ਼ਾਹਿਤ ਹਨ ਬਾਕੀ ਨਤੀਜੇ ਆਉਣ ਤੋਂ ਬਾਅਦ ਹੀ ਪਤਾ ਲਗ ਸਕੇਗਾ ਕਿ ਕਉ ਇਸ ਚੋਣਾਂ 'ਚ ਮੱਲ ਮਾਰਦਾ ਹੈ।  

Radesh SinghRadesh Singh

Location: Pakistan, Islamabad

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement