ਇੰਗਲੈਂਡ: 6 ਸਾਲਾ ਬੱਚੇ ਨੇ ਕੋਰੋਨਾ ਦੌਰ 'ਚ ਭਾਰਤ ਦੀ ਮਦਦ ਲਈ ਇਕੱਠੀ ਕੀਤੀ 20867 ਪੌਂਡ ਦੀ ਰਾਸ਼ੀ  
Published : May 25, 2021, 4:04 pm IST
Updated : May 25, 2021, 4:19 pm IST
SHARE ARTICLE
 England: 6-year-old raises 8 20,867 to help India in Corona Round
England: 6-year-old raises 8 20,867 to help India in Corona Round

ਰੇਯਾਨ ਸਿੰਘ ਯੂਕੇ ਵਿਚ 'ਲਿੱਲ ਰੇਅ' ਦੇ ਨਾਮ ਨਾਲ ਜਾਣਿਆ ਜਾਂਦਾ ਸੋਸ਼ਲ ਮੀਡੀਆ ਸਟਾਰ ਹੈ। ਛੋਟਾ ਜਿਹਾ ਮਾਸੂਮ ਆਪਣੇ ਵੱਡੇ ਯੋਗਦਾਨ ਕਾਰਨ ਯੂਕੇ ਭਰ ਵਿਚ ਸੁਰਖੀਆਂ ਵਿਚ ਹੈ।

ਲੰਡਨ : ਭਾਰਤ ਵਿਚ ਕੋਵਿਡ-19 ਦੀ ਦੂਜੀ ਲਹਿਰ ਨੇ ਤਬਾਹੀ ਮਚਾਈ ਹੋਈ ਹੈ। ਇਸ ਦੌਰਾਨ ਅੰਤਰਰਾਸ਼ਟਰੀ ਪੱਧਰ 'ਤੇ ਕਈ ਦੇਸ਼ ਮਦਦ ਲਈ ਅੱਗੇ ਆਏ ਹਨ। ਉੱਥੇ ਵਿਦੇਸ਼ 'ਚ ਵੱਸਦੇ ਭਾਰਤੀ ਭਾਈਚਾਰੇ ਦੇ ਲੋਕ ਵੀ ਆਪਣੀ ਸਮਰੱਥਾ ਮੁਤਾਬਿਕ ਭਾਰਤ ਲਈ ਮਦਦ ਭੇਜ ਰਹੇ ਹਨ।

Reyan SinghReyan Singh

ਭਾਰਤ ਵਿਚ ਕੋਰੋਨਾ ਵਾਇਰਸ ਦੇ ਕਹਿਰ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਮਦਦ ਲਈ ਇੰਗਲੈਂਡ ਦੇ ਸ਼ਹਿਰ ਵੁਲਵਰਹੈਂਪਟਨ ਦੇ ਰਹਿਣ ਵਾਲੇ 6 ਸਾਲਾ ਰੇਯਾਨ ਸਿੰਘ ਨੇ 20867 ਪੌਂਡ ਦੀ ਰਾਸ਼ੀ ਇਕੱਠੀ ਕੀਤੀ ਹੈ। ਇਸ ਰਾਸ਼ੀ ਨੂੰ ਰੇਯਾਨ ਸਿੰਘ ਨੇ ਯੂਨਾਈਟਿਡ ਸਿੱਖਸ ਸਮਾਜ ਸੇਵੀ ਸੰਸਥਾ ਨੂੰ ਭਾਰਤ ਵਿਚ ਆਕਸਜੀਨ ਭੇਜਣ ਲਈ ਭੇਂਟ ਕੀਤਾ ਹੈ।

File photo

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਯੂਨਾਈਟਿਡ ਸਿੱਖ ਦੀ ਕਾਰਕੁੰਨ ਨਰਪਿੰਦਰਜੀਤ ਕੌਰ ਮਾਨਬੀ ਈ.ਐੱਮ. ਨੇ ਕਿਹਾ ਕਿ ਉਕਤ ਰਾਸ਼ੀ ਦੀ ਵਰਤੋਂ ਕਰਦਿਆਂ ਯੂਨਾਈਟਿਡ ਸਿੱਖਸ ਨੇ 37 ਆਕਸੀਜਨ ਕੰਸਨਟ੍ਰੇਟਰ ਭਾਰਤ ਨੂੰ ਭੇਜੇ ਹਨ, ਜਿਸ ਨਾਲ ਬਹੁਤ ਸਾਰੀਆਂ ਜਾਨਾਂ ਬਚਾਈਆਂ ਜਾ ਸਕਣਗੀਆਂ। ਜ਼ਿਕਰਯੋਗ ਹੈ ਕਿ ਰੇਯਾਨ ਸਿੰਘ ਯੂਕੇ ਵਿਚ 'ਲਿੱਲ ਰੇਅ' ਦੇ ਨਾਮ ਨਾਲ ਜਾਣਿਆ ਜਾਂਦਾ ਸੋਸ਼ਲ ਮੀਡੀਆ ਸਟਾਰ ਹੈ। ਇਸ ਛੋਟਾ ਜਿਹਾ ਮਾਸੂਮ ਆਪਣੇ ਵੱਡੇ ਯੋਗਦਾਨ ਕਾਰਨ ਯੂਕੇ ਭਰ ਵਿਚ ਸੁਰਖੀਆਂ ਵਿਚ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement