Canada News: ਬ੍ਰਿਟਿਸ਼ ਕੋਲੰਬੀਆ ਅਸੈਂਬਲੀ ਚੋਣਾਂ ਅਗਲੇ ਮਹੀਨੇ, ਮੈਦਾਨ ’ਚ ਹਨ 11 ਪੰਜਾਬਣਾਂ
Published : Sep 22, 2024, 9:27 am IST
Updated : Sep 22, 2024, 9:27 am IST
SHARE ARTICLE
British Columbia Assembly elections next month  Canada News
British Columbia Assembly elections next month Canada News

ਇਸ ਵਾਰ 43ਵੀਂ ਅਸੈਂਬਲੀ ਚੁਣਨ ਲਈ ਵੋਟਾਂ ਪੈਣੀਆਂ ਹਨ।

British Columbia Assembly elections next month  Canada News: ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੀਆਂ ਵਿਧਾਨ ਸਭਾ ਚੋਣਾਂ ਅਗਲੇ ਮਹੀਨੇ ਹੋਣ ਜਾ ਰਹੀਆਂ ਹਨ। ਇਸ ਵਾਰ 43ਵੀਂ ਅਸੈਂਬਲੀ ਚੁਣਨ ਲਈ ਵੋਟਾਂ ਪੈਣੀਆਂ ਹਨ। ਸੰਵਿਧਾਨ ਅਨੁਸਾਰ ਇਹ ਚੋਣਾਂ 19 ਅਕਤੂਬਰ ਤੋਂ ਪਹਿਲਾਂ-ਪਹਿਲਾਂ ਕਰਵਾਉਣੀਆਂ ਤੈਅ ਹਨ। ਇਸ ਵਾਰ 11 ਪੰਜਾਬਣਾਂ ਚੋਣ ਮੈਦਾਨ ’ਚ ਹਨ, ਜਿਨ੍ਹਾਂ ’ਚੋਂ ਨੌਂ ਨਿਊ ਡੈਮੋਕ੍ਰੈਟਿਕ ਪਾਰਟੀ ਨਾਲ ਸਬੰਧਤ ਹਨ।

ਇਸ ਪਾਰਟੀ ਦੇ ਕੌਮੀ ਮੁਖੀ ਜਗਮੀਤ ਸਿੰਘ ਹਨ। ਇਸ ਵਾਰ ਕਨਜ਼ਰਵੇਟਿਵ ਪਾਰਟੀ ਨੇ ਸਿਰਫ਼ ਇਕ ਪੰਜਾਬਣ ਨੂੰ ਟਿਕਟ ਦਿਤੀ ਹੈ, ਜਦ ਕਿ ਇਕ ਆਜ਼ਾਦ ਉਮੀਦਵਾਰ ਹੈ। ਪਿਛਲੀ ਭਾਵ 42ਵੀਂ ਵਿਧਾਨ ਸਭਾ ’ਚ ਬ੍ਰਿਟਿਸ਼ ਕੋਲੰਬੀਆ ਦੇ ਅਟਾਰਨੀ ਜਨਰਲ ਰਹੇ ਨਿੱਕੀ ਸ਼ਰਮਾ, ਸਿਖਿਆ ਮੰਤਰੀ ਰਚਨਾ ਸਿੰਘ, ਸੰਸਦੀ ਸਕੱਤਰ ਹਰਵਿੰਦਰ ਕੌਰ ਸੰਧੂ, ਵਿਧਾਇਕਾ ਜਿੰਨੀ ਸਿਮਜ਼ ਦੋਬਾਰਾ ਚੋਣ ਲੜ ਰਹੇ ਹਨ; ਜਦ ਕਿ ਵੈਨਕੂਵਰ-ਲੰਗਾਰਾ ਤੋਂ ਸੁਨੀਤਾ ਧੀਰ, ਸਾਰ੍ਹਾ ਕੂਨਰ, ਜੱਸੀ ਸੁੰਨੜ, ਰੀਆ ਅਰੋੜਾ, ਕੈਮਲੂਪਸ ਕੇਂਦਰੀ ਖੇਤਰ ਤੋਂ ਕਮਲ ਗਰੇਵਾਲ ਚੋਣ ਮੈਦਾਨ ’ਚ ਹਨ। ਕਨਜ਼ਰਵੇਟਿਵ ਪਾਰਟੀ ਵਲੋਂ ਡਾ. ਜਿਓਤੀ ਤੂਰ ਤੇ ਦੀਪਿੰਦਰ ਕੌਰ ਸਰਾਂ ਆਜ਼ਾਦ ਉਮੀਦਵਾਰ ਵਜੋਂ ਮੈਦਾਨ ’ਚ ਹਨ।      

ਬ੍ਰਿਟਿਸ਼ ਕੋਲੰਬੀਆ ਦੇ ਬਹੁਤ ਸਾਰੇ ਇਲਾਕੇ ਅਜਿਹੇ ਹਨ, ਜਿਥੇ ਪੰਜਾਬੀ ਕਿੰਗ-ਮੇਕਰ ਹਨ; ਭਾਵ ਉਨ੍ਹਾਂ ਦੀਆਂ ਵੋਟਾਂ ਨਾਲ ਵੱਡੇ ਫੇਰ-ਬਦਲ ਵੀ ਹੋ ਸਕਦੇ ਹਨ। ਕੈਨੇਡਾ ਦੀ ਕੁੱਲ ਆਬਾਦੀ 3.70 ਕਰੋੜ ਹੈ, ਜਿਸ ਵਿਚੋਂ 16 ਲੱਖ ਭਾਵ ਚਾਰ ਫ਼ੀ ਸਦੀ ਭਾਰਤੀ ਮੂਲ ਦੇ ਹਨ। ਉਨ੍ਹਾਂ ’ਚੋਂ 7.70 ਲੱਖ ਸਿੱਖ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement