Tarun Gulati: ਭਾਰਤੀ ਮੂਲ ਦੇ ਤਰੁਣ ਗੁਲਾਟੀ ਲੜਨਗੇ ਲੰਡਨ ਮੇਅਰ ਦੀ ਚੋਣ
Published : Apr 22, 2024, 12:04 pm IST
Updated : Apr 22, 2024, 12:04 pm IST
SHARE ARTICLE
Tarun Gulati
Tarun Gulati

ਮੇਅਰ ਅਤੇ ਲੰਡਨ ਅਸੈਂਬਲੀ ਦੇ ਮੈਂਬਰਾਂ ਦੀ ਚੋਣ ਲਈ 2 ਮਈ ਨੂੰ ਪੈਣ ਵਾਲੀਆਂ ਵੋਟਾਂ ਵਾਸਤੇ 13 ਉਮੀਦਵਾਰ ਚੋਣ ਮੈਦਾਨ ਵਿਚ ਹਨ।

Tarun Gulati: ਲੰਡਨ - ਲੰਡਨ ਦੇ ਮੇਅਰ ਦੀ ਚੋਣ ਵਿਚ ਸਾਦਿਕ ਖਾਨ ਨੂੰ ਤੀਜੀ ਵਾਰ ਜਿੱਤਣ ਤੋਂ ਰੋਕਣ ਲਈ ਭਾਰਤੀ ਮੂਲ ਦੇ ਤਰੁਣ ਗੁਲਾਟੀ ਚੋਣ ਮੈਦਾਨ ਵਿਚ ਉੱਤਰੇ ਹਨ। ਇਸ ਦੌਰਾਨ ਤਰੁਣ ਗੁਲਾਟੀ ਨੇ ਕਿਹਾ ਕਿ ਬਰਤਾਨੀਆ ਦੀ ਰਾਜਧਾਨੀ ਲੰਡਨ ਦੇ ਨਾਗਰਿਕਾਂ ਨੂੰ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਨੇ ਨਿਰਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਲੰਡਨ ਨੂੰ ਤਜਰਬੇਕਾਰ ਸੀਈਓ ਵਾਂਗ ਚਲਾਉਣਾ ਚਾਹੁੰਦੇ ਹਨ ਜੋ ਕਿ ਸਾਰਿਆਂ ਦੇ ਹਿੱਤ ਵਿਚ ਹੋਵੇਗਾ।

ਦਿੱਲੀ ਵਿਚ ਜਨਮੇ ਤਰੁਣ ਗੁਲਾਟੀ ਦਾ ਮੰਨਣਾ ਹੈ ਕਿ ਬਤੌਰ ਕਾਰੋਬਾਰੀ ਅਤੇ ਨਿਵੇਸ਼ ਮਾਹਰ ਵਿਚ ਉਨ੍ਹਾਂ ਦਾ ਜਿਹੜਾ ਤਜਰਬਾ ਹੈ ਉਸ ਦੀ ਲੰਡਨ ਨੂੰ ਲੋੜ ਹੈ ਤਾਂ ਜੋ ਨਿਵੇਸ਼ਕਾਂ ਨੂੰ ਆਕਰਸ਼ਿਤ ਕਰ ਕੇ ‘ਵਿਸ਼ਵ ਦੇ ਆਲਮੀ ਬੈਂਕ’ ਵਜੋਂ ਇਸ ਨੂੰ ਸੁਰਜੀਤ ਕੀਤਾ ਜਾ ਸਕੇ। ਮੇਅਰ ਅਤੇ ਲੰਡਨ ਅਸੈਂਬਲੀ ਦੇ ਮੈਂਬਰਾਂ ਦੀ ਚੋਣ ਲਈ 2 ਮਈ ਨੂੰ ਪੈਣ ਵਾਲੀਆਂ ਵੋਟਾਂ ਵਾਸਤੇ 13 ਉਮੀਦਵਾਰ ਚੋਣ ਮੈਦਾਨ ਵਿਚ ਹਨ।

63 ਸਾਲ ਦੇ ਕਾਰੋਬਾਰੀ ਗੁਲਾਟੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਗੁਲਾਟੀ ਨੇ ਇਸ ਹਫ਼ਤੇ ਇਕ ਭਾਸ਼ਣ ਦੌਰਾਨ ਕਿਹਾ, ‘‘ਮੈਂ ਲੰਡਨ ਨੂੰ ਇਕ ਵਿਲੱਖਣ ਆਲਮੀ ਸ਼ਹਿਰ ਵਜੋਂ ਦੇਖਦਾ ਹਾਂ, ਜਿਵੇਂ ਕਿ ‘ਵਿਸ਼ਵ ਦੇ ਆਲਮੀ ਬੈਂਕ’ ਵਾਂਗ ਜਿੱਥੇ ਕਿ ਵੰਨ-ਸੁਵੰਨੇ ਸਭਿਆਚਾਰ ਵਧਦੇ-ਫੁੱਲਦੇ ਹਨ।’’ ਉਨ੍ਹਾਂ ਕਿਹਾ, ‘‘ਮੇਅਰ ਵਜੋਂ ਮੈਂ ਲੰਡਨ ਦੀ ਬੈਲੇਂਸ ਸ਼ੀਟ ਕੁਝ ਇਸ ਤਰ੍ਹਾਂ ਬਣਾਵਾਂਗਾ ਕਿ ਇਹ ਨਿਵੇਸ਼ ਲਈ ਪਹਿਲੀ ਪਸੰਦ ਹੋਵੇ ਅਤੇ ਇੱਥੇ ਸਾਰੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਤੇ ਖੁਸ਼ਹਾਲੀ ਯਕੀਨੀ ਹੋਵੇ।’
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement