ਔਰਤ ਨੇ ਫ਼ਾਇਰ ਬ੍ਰਿਗੇਡ ਗੱਡੀ 'ਚ ਬੱਚੀ ਨੂੰ ਦਿਤਾ ਜਨਮ
Published : May 21, 2020, 8:04 am IST
Updated : May 21, 2020, 8:04 am IST
SHARE ARTICLE
File Photo
File Photo

ਓਡੀਸ਼ਾ ਦੇ ਕੇਂਦਰਪਾੜਾ ਜ਼ਿਲ੍ਹੇ 'ਚ ਚੱਕਰਵਾਤ 'ਅਮਫ਼ਾਨ' ਦੇ ਪ੍ਰਭਾਵ ਦਰਮਿਆਨ ਇਕ ਔਰਤ ਨੇ ਫ਼ਾਇਰ ਬ੍ਰਿਗੇਡ ਸੇਵਾ ਦੀ ਗੱਡੀ 'ਚ

ਕੇਂਦਰਪਾੜਾ, 20 ਮਈ : ਓਡੀਸ਼ਾ ਦੇ ਕੇਂਦਰਪਾੜਾ ਜ਼ਿਲ੍ਹੇ 'ਚ ਚੱਕਰਵਾਤ 'ਅਮਫ਼ਾਨ' ਦੇ ਪ੍ਰਭਾਵ ਦਰਮਿਆਨ ਇਕ ਔਰਤ ਨੇ ਫ਼ਾਇਰ ਬ੍ਰਿਗੇਡ ਸੇਵਾ ਦੀ ਗੱਡੀ 'ਚ ਬੁੱਧਵਾਰ ਨੂੰ ਇਕ ਬੱਚੀ ਨੂੰ ਜਨਮ ਦਿਤਾ। ਫ਼ਾਇਰ ਬ੍ਰਿਗੇਡ ਅਧਿਕਾਰੀ ਪੀ ਕੇ ਦਾਸ ਨੇ ਦਸਿਆ ਕਿ ਮਾਂ ਅਤੇ ਨਵਜਾਤ ਦੋਵੇਂ ਸਿਹਤਮੰਦ ਹਨ ਅਤੇ ਉਨ੍ਹਾਂ ਨੂੰ ਜ਼ਿਲ੍ਹੇ 'ਚ ਮਹਾਕਾਲਪਾੜਾ ਸਰਕਾਰੀ ਸਿਹਤ ਕੇਂਦਰ 'ਚ ਭਰਤੀ ਕਰਵਾਇਆ ਗਿਆ ਹੈ। ਦਾਸ ਨੇ ਦਸਿਆ ਕਿ ਜਾਨਕੀ ਸੇਠੀ (20) ਚੱਕਰਵਾਤੀ ਤੂਫ਼ਾਨ ਕਾਰਨ ਝਾਨਹਾੜਾ ਪਿੰਡ 'ਚ ਫਸ ਗਈ ਸੀ। ਉਨ੍ਹਾਂ ਦਸਿਆ,''ਸਾਨੂੰ ਸਵੇਰੇ ਕਰੀਬ 8 ਵਜੇ ਪਰਵਾਰ ਤੋਂ ਪ੍ਰੇਸ਼ਾਨੀ ਦੀ ਸੂਚਨਾ ਮਿਲੀ। ਪਿੰਡ ਜਾਣ ਵਾਲੇ ਰਸਤੇ 'ਤੇ ਚੱਕਰਵਾਤ ਕਾਰਨ 22 ਦਰੱਖ਼ਤ ਡਿੱਗੇ ਪਏ ਸਨ। ਖ਼ਰਾਬ ਮੌਸਮ ਅਤੇ ਤੇਜ਼ ਹਵਾਵਾਂ ਦਾ ਸਾਹਮਣਾ ਕਰਦੇ ਹੋਏ ਉਨ੍ਹਾਂ ਨੇ ਰਸਤਾ ਸਾਫ਼ ਕੀਤਾ ਅਤੇ ਔਰਤ ਨੂੰ ਗੱਡੀ 'ਚ ਬਿਠਾਇਆ।'' ਦਾਸ ਨੇ ਕਿਹਾ ਕਿ ਔਰਤ ਨੂੰ ਰਸਤੇ 'ਚ ਹੀ ਦਰਦ ਹੋਣ ਲੱਗੀ। ਫ਼ਾਇਰ ਬ੍ਰਿਗੇਡ ਕਰਮਚਾਰੀਆਂ ਨੇ ਉਸ ਦੀ ਮਦਦ ਕੀਤੀ ਅਤੇ ਉਸ ਨੇ ਬੱਚੀ ਨੂੰ ਜਨਮ ਦਿਤਾ। ਉਨ੍ਹਾਂ ਦਸਿਆ ਕਿ ਜੱਚਾ-ਬੱਚਾ ਠੀਕ-ਠਾਕ ਹਨ ਤੇ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾ ਦਿਤਾ ਗਿਆ ਹੈ।  (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement