ਪੰਜਾਬੀ ਕੁੜੀ ਨਿਊਜ਼ੀਲੈਂਡ ਦੇ ਐਂਬੂਲੈਂਸ ਵਿਭਾਗ ਦੇ ਸਨਮਾਨਤ ਹੋਣ ਵਾਲੇ 72 ਸਟਾਫ਼ ਮੈਂਬਰਾਂ ’ਚ ਸ਼ਾਮਲ
Published : Jun 19, 2023, 8:57 am IST
Updated : Jun 19, 2023, 8:57 am IST
SHARE ARTICLE
Pinki Lal
Pinki Lal

ਪਿੰਕੀ ਲਾਲ ਨੂੰ ‘ਟੂ ਬੀ ਮੈਂਬਰ’ ਉਪਾਧੀ ਨਾਲ ਕੀਤਾ ਗਿਆ ਸਨਮਾਨਤ

ਆਕਲੈਂਡ(ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਦੇ ਐਂਬੂਲੈਂਸ ਵਿਭਾਗ (ਸੇਂਟ ਜੌਹਨ) ਵਲੋਂ ਬੀਤੇ ਕਲ ਦੇਸ਼ ਦੇ ਐਂਬੂਲੈਂਸ ਅਫ਼ਸਰਾਂ ਅਤੇ ਉਚ ਅਧਿਕਾਰੀਆਂ (ਕੁੱਲ 72) ਨੂੰ ਦੇਸ਼ ਦੀ ਗਵਰਨਰ ਜਨਰਲ ਵਲੋਂ ਸਨਮਾਨਤ ਕੀਤਾ ਗਿਆ। ਨਿਊਜ਼ੀਲੈਂਡ ਵਸਦੇ ਭਾਰਤੀ ਭਾਈਚਾਰੇ ਲਈ ਖ਼ੁਸ਼ੀ ਵਾਲੀ ਗੱਲ ਰਹੀ ਕਿ  ਇਨ੍ਹਾਂ ਸਨਮਾਨਤ ਹੋਣ ਵਾਲੇ ਐਂਬੂਲੈਂਸ ਅਫ਼ਸਰਾਂ ਦੇ ਵਿਚ ਇਕ ਪੰਜਾਬੀ ਕੁੜੀ ਪਿੰਕੀ ਲਾਲ ਵੀ ਸ਼ਾਮਲ ਸੀ।

ਗੁਰਦੁਆਰਾ ਸਾਹਿਬ ਬੇਗ਼ਮਪੁਰਾ ਦੇ ਚੇਅਰਮੈਨ ਰਾਮ ਸਿੰਘ ਨੂੰ ਅਪਣੀ ਇਸ ਧੀ ਉਤੇ ਬਹੁਤ ਮਾਣ ਹੈ। ਡੁਨੀਡਨ ਵਿਖੇ ਪੰਜਾਬੀ ਕੁੜੀ ਪਿੰਕੀ ਲਾਲ ਐਂਬੂਲੈਂਸ ਆਫ਼ੀਸਰ ਦੇ ਤੌਰ ਉਤੇ ਕੰਮ ਕਰਦੀ ਹੈ। ਹੁਣ ਇੰਗਲੈਂਡ ਅਤੇ ਨਿਊਜ਼ੀਲੈਂਡ ਦੇ ਰਾਜਾ ਪ੍ਰਿੰਸ ਚਾਰਲਸ-3 ਵਲੋਂ ਜਾਰੀ ਸਨਮਾਨਤ ਹੋਣ ਵਾਲੀਆਂ ਐਂਬੂਲੈਂਸ ਸਟਾਫ਼ ਸ਼ਖ਼ਸੀਅਤਾਂ ਵਿਚ ਪਿੰਕੀ ਲਾਲ ਨੂੰ ‘ਟੂ ਬੀ ਮੈਂਬਰ’ ਉਪਾਧੀ ਨਾਲ ਸਨਮਾਨਤ ਕੀਤਾ ਗਿਆ। ਮੋਢੇ ਉਤੇ ਸਨਮਾਨ ਚਿੰਨ੍ਹ ਦੇਸ਼ ਦੀ ਗਵਰਨਰ ਜਨਰਲ ਮਾਣਯੋਗ ਸਿੰਡੀ ਕਿਰੋ ਵਲੋਂ ਲਾਇਆ ਗਿਆ।  ਪ੍ਰਿੰਸ ਚਾਰਲਸ ਦੇ ਦਸਤਖ਼ਤਾਂ ਵਾਲਾ ਸਨਮਾਨ ਪੱਤਰ ਵੀ ਇਸ ਨੂੰ ਪ੍ਰਾਪਤ ਹੋਇਆ।
 

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement