ਭਾਰਤ ਨਾਲ ਸੁਲ੍ਹਾ ਚਾਹੁੰਦੇ ਹਨ ਕੈਨੇਡੀਅਨ! ਸਰਵੇਖਣ ਵਿਚ 50% ਤੋਂ ਵੱਧ ਲੋਕਾਂ ਨੇ ਦਿਤੀ ਸਹਿਮਤੀ
Published : Oct 14, 2023, 11:28 am IST
Updated : Oct 14, 2023, 11:28 am IST
SHARE ARTICLE
India-Canada Row
India-Canada Row

ਪੰਜਾਹ ਫ਼ੀ ਸਦੀ ਤੋਂ ਵੱਧ ਕੈਨੇਡੀਅਨ ਚਾਹੁੰਦੇ ਹਨ ਕਿ ਕੂਟਨੀਤਕ ਗੱਲਬਾਤ ਰਾਹੀਂ ਮਾਮਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।

 

ਟੋਰਾਂਟੋ: ਕੈਨੇਡਾ ਦੇ ਜ਼ਿਆਦਾਤਰ ਲੋਕ ਗਰਮਖਿਆਲੀ ਹਰਦੀਪ ਸਿੰਘ ਨਿੱਝਰ ਦੀ ਹਤਿਆ ਤੋਂ ਬਾਅਦ ਭਾਰਤ ਨਾਲ ਵਧੇ ਤਣਾਅ ਨੂੰ ਜਲਦ ਤੋਂ ਜਲਦ ਘੱਟ ਕਰਨ ਦੇ ਹੱਕ ਵਿਚ  ਹਨ। ਇਕ ਸਰਵੇਖਣ ਵਿਚ ਸਾਹਮਣੇ ਆਇਆ ਹੈ ਕਿ ਪੰਜਾਹ ਫ਼ੀ ਸਦੀ ਤੋਂ ਵੱਧ ਕੈਨੇਡੀਅਨ ਚਾਹੁੰਦੇ ਹਨ ਕਿ ਕੂਟਨੀਤਕ ਗੱਲਬਾਤ ਰਾਹੀਂ ਮਾਮਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।

ਇਹ ਵੀ ਪੜ੍ਹੋ: ਪੰਜਾਬ ਵਿਚ ਲਸ਼ਕਰ-ਏ-ਤੋਇਬਾ ਦੇ ਦੋ ਅਤਿਵਾਦੀ ਗ੍ਰਿਫ਼ਤਾਰ; 2 IED, ਦੋ ਹੈਂਡ ਗ੍ਰਨੇਡ, ਪਿਸਤੌਲ ਆਦਿ ਵੀ ਬਰਾਮਦ  

ਸੀਟੀਵੀ ਨਿਊਜ਼ ਵਲੋਂ ਕਰਵਾਏ ਨੈਨੋ ਰਿਸਰਚ ਪੋਲ ਵਿਚ 57 ਫ਼ੀ ਸਦੀ ਕੈਨੇਡੀਅਨਾਂ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਵਿਚ ਸਰੀ ਗੁਰਦੁਆਰੇ ਦੇ ਸਾਹਮਣੇ 18 ਜੂਨ ਨੂੰ ਨਿੱਝਰ ਦੀ ਹਤਿਆ ਤੋਂ ਬਾਅਦ ਭਾਰਤ ਨਾਲ ਵਧ ਰਹੀ ਖਟਾਸ ਨੂੰ ਗੱਲਬਾਤ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ। ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਪਿਛਲੇ ਮਹੀਨੇ ਉਦੋਂ ਵਿਗੜ ਗਏ ਸਨ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੀ ਸੰਸਦ ਵਿਚ ਇਲਜ਼ਾਮ ਲਗਾਇਆ ਸੀ ਕਿ ਨਿੱਝਰ ਦੇ ਕਤਲ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਹੋ ਸਕਦਾ ਹੈ।

ਇਹ ਵੀ ਪੜ੍ਹੋ: ਇਕ ਹਫ਼ਤੇ 'ਚ ਸੋਨਾ 1,857 ਰੁਪਏ ਅਤੇ ਚਾਂਦੀ 2,636 ਰੁਪਏ ਹੋਈ ਮਹਿੰਗੀ 

ਇਸ ਦੇ ਨਾਲ ਹੀ ਕੈਨੇਡੀਅਨ ਪੁਲਿਸ ਤਿੰਨ ਮੰਦਰਾਂ ਵਿਚ ਭੰਨਤੋੜ ਦੇ ਸ਼ੱਕੀਆਂ ਦੀ ਭਾਲ ਕਰ ਰਹੀ ਹੈ। ਡਰਹਮ ਪੁਲਿਸ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਘਟਨਾਵਾਂ 8 ਅਕਤੂਬਰ ਦੀ ਸਵੇਰ ਨੂੰ ਪਿਕਰਿੰਗ ਅਤੇ ਅਜੈਕਸ ਸ਼ਹਿਰਾਂ ਵਿਚ ਕੁੱਝ ਘੰਟਿਆਂ ਦੇ ਅੰਦਰ ਵਾਪਰੀਆਂ। ਮੁਲਜ਼ਮਾਂ ਦੀ ਭਾਲ ਲਈ ਸੀਸੀਟੀਵੀ ਫੁਟੇਜ ਦੀ ਵਰਤੋਂ ਕੀਤੀ ਜਾ ਰਹੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement