Punjab News: ਹੁਸ਼ਿਆਰਪੁਰ ਦਾ ਸਰਤਾਜ ਸਿੰਘ ਸੈਣੀ ਇਟਲੀ 'ਚ ਬਣਿਆ ਪਾਇਲਟ 
Published : Jan 14, 2024, 10:02 am IST
Updated : Jan 14, 2024, 10:02 am IST
SHARE ARTICLE
Sartaj Singh
Sartaj Singh

4 ਸਾਲ ਦੀ ਉਮਰ ਵਿਚ ਵਿਦੇਸ਼ ਗਿਆ ਸੀ ਨੌਜਵਾਨ

Punjab News: ਮਿਲਾਨ/ਇਟਲੀ  : ਹੁਸ਼ਿਆਰਪੁਰ ਦੇ ਮੁਹੱਲਾ ਫ਼ਤਿਹਗੜ੍ਹ ਦੇ ਨੌਜਵਾਨ ਸਰਤਾਜ ਸਿੰਘ ਨੇ ਸਖ਼ਤ ਮਿਹਨਤ ਕਰ ਕੇ ਵਿਦੇਸ਼ ਦੀ ਧਰਤੀ 'ਤੇ ਵੱਡੀ ਉਪਲਬਧੀ ਹਾਸਲ ਕੀਤੀ ਹੈ। ਦਰਅਸਲ ਨੌਜਵਾਨ ਇਟਲੀ ਵਿਚ ਪਾਇਲਟ ਬਣਿਆ ਹੈ। ਰੋਮ ਵਿਖੇ ਫਲਾਈਟ ਟ੍ਰੇਨਿਗ ਸੈਂਟਰ ਤੋਂ 4 ਸਾਲਾ ਕੋਰਸ ਪੂਰਾ ਕਰਨ ਉਪਰੰਤ ਸਰਤਾਜ ਸਿੰਘ ਨੇ ਵੱਕਾਰੀ "ਰਾਇਨ ਏਅਰਲਾਇਨ" ਵਿਚ ਬਤੌਰ ਪਾਇਲਟ ਦੀ ਨੌਕਰੀ ਹਾਸਿਲ ਕਰਕੇ ਮਾਪਿਆਂ ਦੇ ਨਾਲ-ਨਾਲ ਪੰਜਾਬ ਦਾ ਨਾਂ ਚਮਕਾਇਆ ਹੈ।  

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸਰਤਾਜ ਸਿੰਘ ਆਪਣੇ ਪਿਤਾ ਸ: ਅਕਬਾਲ ਸਿੰਘ ਸੈਣੀ ਅਤੇ ਮਾਤਾ ਮਨਜੀਤ ਕੌਰ ਨਾਲ 4 ਸਾਲ ਦੀ ਉਮਰ ਵਿਚ ਇਟਲੀ ਗਿਆ ਸੀ। ਇਹ ਪਰਿਵਾਰ ਸੈਂਟਰਲ ਇਟਲੀ ਦੇ ਤੈਰਨੀ ਸ਼ਹਿਰ ਵਿਖੇ ਰਹਿ ਰਿਹਾ ਹੈ। ਸਰਤਾਜ ਸਿੰਘ ਦੀ ਪੜ੍ਹਾਈ ਪ੍ਰਤੀ ਲਗਨ ਨੂੰ ਦੇਖਦਿਆਂ ਉਸ ਦੇ ਮਾਤਾ-ਪਿਤਾ ਨੇ ਦਿਨ-ਰਾਤ ਇਕ ਕਰ ਕੇ ਆਪਣੇ ਹੋਣਹਾਰ ਸਪੁੱਤਰ ਨੂੰ ਪੜ੍ਹਾਉਣ ਵਿਚ ਕੋਈ ਕਸਰ ਨਹੀਂ ਛੱਡੀ। ਨਤੀਜੇ ਵਜੋਂ ਅੱਜ ਸਰਤਾਜ ਨੇ ਇਸ ਵੱਡੀ ਪ੍ਰਾਪਤੀ ਨੂੰ ਸੰਭਵ ਕਰ ਦਿਖਾਇਆ ਹੈ ਅਤੇ ਭਵਿੱਖ ਵਿਚ ਉਹ ਕਪਤਾਨ ਦੀ ਪਦਵੀ 'ਤੇ ਪਹੁੰਚਣ ਲਈ ਨਿਰੰਤਰ ਮਿਹਨਤ ਤੇ ਅਭਿਆਸ ਤੇ ਹੋਰ ਪੜ੍ਹਾਈ ਵੀ ਕਰ ਰਿਹਾ ਹੈ।  


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement