ਅਮਰੀਕਾ 'ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ 
Published : May 4, 2021, 10:48 am IST
Updated : May 4, 2021, 10:48 am IST
SHARE ARTICLE
Jagdeep Singh
Jagdeep Singh

ਜਗਦੀਪ ਸਿੰਘ ਮਾਨ ਪਰਿਵਾਰ ’ਚ ਸਭ ਤੋਂ ਛੋਟਾ ਸੀ ਅਤੇ 32 ਸਾਲ ਦਾ ਸੀ।

ਬੰਗਾ : ਬਲਾਕ ਬੰਗਾ ਦੇ ਪਿੰਡ ਹੀਂਉ ਦੇ ਐੱਨ. ਆਰ. ਆਈ. ਜਗਦੀਪ ਸਿੰਘ ਮਾਨ ਦਾ ਅਮਰੀਕਾ ’ਚ ਉਨ੍ਹਾਂ ਦੇ ਘਰ ’ਚ ਵੜ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਦਿੰਦੇ ਹੋਏ ਜਗਦੀਪ ਸਿੰਘ ਦੇ ਹੀਂਉ ਰਹਿੰਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਗਦੀਪ ਸਿੰਘ ਦੇ ਪਿਤਾ ਗਿਆਨ ਸਿੰਘ ਅਤੇ ਮਾਤਾ ਅਤੇ ਹੋਰ ਪਰਿਵਾਰਕ ਮੈਂਬਰ 45 ਸਾਲ ਪਹਿਲਾਂ ਅਮਰੀਕਾ ਗਏ ਸਨ।

CrimeCrime

ਜਗਦੀਪ ਸਿੰਘ ਮਾਨ ਪਰਿਵਾਰ ’ਚ ਸਭ ਤੋਂ ਛੋਟਾ ਸੀ ਅਤੇ 32 ਸਾਲ ਦਾ ਸੀ। ਉਹ ਕੁਆਰਾ ਹੀ ਸੀ ਅਤੇ ਅਮਰੀਕਾ ਦਾ ਜੰਮਪਲ ਸੀ। ਜਲਦ ਹੀ ਉਸ ਦਾ ਵਿਆਹ ਅਮਰੀਕਾ ਰਹਿੰਦੀ ਕੁੜੀ ਨਾਲ ਹੋਣਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਕਰੀਬੀ ਨੇ ਵੀਡੀਓ ਕਾਲ ਰਾਹੀਂ ਦੱਸਿਆ ਕਿ ਜਗਦੀਪ ਸਿੰਘ ਮਾਨ ਦਾ ਉਨ੍ਹਾਂ ਦੇ ਘਰ ਵਿਚ ਲੁੱਟ ਦੀ ਨੀਅਤ ਨਾਲ ਆਏ ਕੁੱਝ ਵਿਅਕਤੀਆਂ ਨੇ ਗੋਲੀਆਂ ਮਾਰ ਕਰ ਕਤਲ ਕਰ ਦਿੱਤਾ ਹੈ

CrimeCrime

ਜਗਦੀਪ ਸਿੰਘ ਮਾਨ ਅਮਰੀਕਾ ’ਚ ਆਪਣੇ ਘਰ ’ਚ ਸੀ ਅਤੇ ਉਸ ਦੀ ਮਾਤਾ ਘਰ ’ਚ ਹੀ ਟੈਲੀਫੋਨ ’ਤੇ ਕਿਸੇ ਨਾਲ ਗੱਲਬਾਤ ਕਰ ਰਹੀ ਸੀ। ਘਰ ਦਾ ਮੁੱਖ ਗੇਟ ਖੜਕਣ ਦੀ ਆਵਾਜ਼ ਆਉਣ ’ਤੇ ਜਗਦੀਪ ਜਿਵੇਂ ਹੀ ਗੇਟ ਖੋਲ੍ਹ ਕੇ ਦੇਖਣ ਲੱਗਾ ਤਾਂ ਬਾਹਰ ਖੜ੍ਹੇ ਵਿਅਕਤੀਆਂ ਨੇ ਉਸ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀ, ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮੌਕੇ ’ਤੇ ਪੁੱਜੀ ਅਮਰੀਕਾ ਪੁਲਿਸ ਵੱਲੋਂ ਬੇਸ਼ਕ ਘਰ ਦੇ ਗੁਆਂਢ ’ਚ ਲੁੱਕੇ ਇਕ ਅਫਰੀਕੀ ਕਾਲੇ ਨੂੰ ਕਾਬੂ ਕਰ ਲਿਆ ਹੈ, ਉਸ ਦੇ ਬਾਕੀ ਸਾਥੀ ਫਰਾਰ ਹੋ ਗਏ ਹਨ।  
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement