Cindy Singh indicted : ਅਮਰੀਕਾ ਤੋਂ ਭਾਰਤ ਭੱਜ ਕੇ ਭਾਰਤ ਆਈ ਔਰਤ ਅਪਣੇ ਛੇ ਸਾਲਾਂ ਦੇ ਪੁੱਤਰ ਦੇ ਕਤਲ ਦੀ ਦੋਸ਼ੀ ਕਰਾਰ
Published : Nov 1, 2023, 3:34 pm IST
Updated : Nov 1, 2023, 3:35 pm IST
SHARE ARTICLE
Arshdeep Singh and Cindy Singh
Arshdeep Singh and Cindy Singh

ਬੱਚੇ ਦੀ ਮਾਂ ਅਤੇ ਮਤਰੇਏ ਪਿਤਾ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ

Cindy Singh indicted for 6-year-old's son's murder and other charges: ਗ੍ਰੈਂਡ ਜਿਊਰੀ ਨੇ ਇਸ ਸਾਲ ਮਾਰਚ ਵਿਚ ਅਮਰੀਕਾ ਤੋਂ ਭੱਜ ਕੇ ਭਾਰਤ ਆਉਣ ਵਾਲੀ ਛੇ ਸਾਲਾਂ ਦੇ ਬੱਚੇ ਦੀ ਮਾਂ ਨੂੰ ਕਤਲ ਸਮੇਤ ਕਈ ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਹੈ।

ਏਵਰਮੈਨ ਪੁਲਿਸ ਵਿਭਾਗ ਨੇ ਸੋਮਵਾਰ ਨੂੰ ਇਕ ਨਿਊਜ਼ ਕਾਨਫਰੰਸ ’ਚ ਕਿਹਾ ਕਿ ਨੋਏਲ ਰੋਡਰਿਗਜ਼-ਅਲਵਾਰੇਜ਼ ਨਾਮਕ ਛੇ ਸਾਲ ਦੇ ਮੁੰਡੇ ਦੀ ਲਾਸ਼ ਦੀ ਭਾਲ ਪਿਛਲੇ ਇਕ ਸਾਲ ਤੋਂ ਜਾਰੀ ਹੈ। ਉਸ ਨੇ ਦਸਿਆ ਕਿ ਉਸ ਨੂੰ ਪਿਛਲੇ ਸਾਲ ਅਕਤੂਬਰ ’ਚ ਅਪਣੀਆਂ ਜੁੜਵਾਂ ਭੈਣਾਂ ਦੇ ਜਨਮ ਤੋਂ ਤੁਰਤ ਬਾਅਦ ਨਵੰਬਰ ’ਚ ਐਵਰਮੈਨ, ਟੈਕਸਾਸ ’ਚ ਵੇਖਿਆ ਗਿਆ ਸੀ। ਬੱਚੇ ਨੂੰ ਵਿਸ਼ੇਸ਼ ਦੇਖਭਾਲ ਦੀ ਲੋੜ ਸੀ।

ਐਵਰਮੈਨ ਪੁਲਿਸ ਦੇ ਮੁਖੀ ਕ੍ਰੇਗ ਸਪੈਂਸਰ ਨੇ ਕਿਹਾ ਕਿ ‘ਟਾਰੈਂਟ ਕਾਉਂਟੀ ਦੀ ਗ੍ਰੈਂਡ ਜਿਊਰੀ’ ਨੇ ਲੜਕੇ ਦੀ ਮਾਂ ਸਿੰਡੀ ਸਿੰਘ ਨੂੰ ਕਤਲ, ਬੱਚੇ ਨੂੰ ਸੱਟ ਮਾਰਨ ਅਤੇ ਹੋਰ ਮਾਮਲਿਆਂ ’ਚ ਦੋਸ਼ੀ ਠਹਿਰਾਇਆ ਹੈ। ਪੁਲਿਸ ਦਾ ਮੰਨਣਾ ਹੈ ਕਿ ਸਿੰਡੀ (37) ਮਾਰਚ 2023 ਤੋਂ ਅਪਣੇ ਪਤੀ ਅਰਸ਼ਦੀਪ ਸਿੰਘ ਅਤੇ ਛੇ ਹੋਰ ਬੱਚਿਆਂ ਨਾਲ ਭਾਰਤ ’ਚ ਹੈ।

ਸਪੈਂਸਰ ਨੇ ਸੋਮਵਾਰ ਨੂੰ ਕਿਹਾ ਕਿ ਔਰਤ ’ਤੇ ਲਗਾਏ ਗਏ ਦੋਸ਼ ਉਸ ਦੀ ਹਵਾਲਗੀ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ’ਚ ਮਦਦ ਕਰਨਗੇ। ਉਸ ਨੇ ਕਿਹਾ ਕਿ ਉਸ ਦਾ ਵਿਭਾਗ ਬੱਚੇ ਦੀ ਮਾਂ ਅਤੇ ਮਤਰੇਏ ਪਿਤਾ ਨੂੰ ਲੱਭਣ ਲਈ ਹੋਰ ਸੰਘੀ ਏਜੰਸੀਆਂ ਨਾਲ ਕੰਮ ਕਰ ਰਿਹਾ ਹੈ।

ਸਪੈਂਸਰ ਨੇ ਕਿਹਾ, ‘‘ਸਾਨੂੰ ਉਮੀਦ ਹੈ ਕਿ ਅਸੀਂ ਉਸ ਨੂੰ ਫੜਨ ਅਤੇ ਵਾਪਸ ਕਰਨ ਲਈ ਸੰਘੀ ਏਜੰਸੀਆਂ ਅਤੇ ਅੰਤਰਰਾਸ਼ਟਰੀ ਭਾਈਵਾਲਾਂ ਨਾਲ ਕੰਮ ਕਰਨ ਦੇ ਯੋਗ ਹੋਵਾਂਗੇ।’’ ਜਦੋਂ ਤੋਂ ਬੱਚੇ ਦੇ ਲਾਪਤਾ ਹੋਣ ਦੀ ਜਾਂਚ ਸ਼ੁਰੂ ਹੋਈ ਹੈ, ਪੁਲਿਸ ਸਿੰਡੀ ਸਿੰਘ ਅਤੇ ਅਰਸ਼ਦੀਪ ਸਿੰਘ ਨੂੰ ਭਾਰਤ ਤੋਂ ਸਪੁਰਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

 (For more news apart from Cindy Singh indicted, stay tuned to Rozana Spokesman)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement