ਦਸਤਾਰਧਾਰੀ ਪੁਲਿਸ ਇੰਸਪੈਕਟਰ ਨੂੰ ਕਮਿਊਨੀਕੇਸ਼ਨ ਅਤੇ ਲੀਡਰਸ਼ਿਪ ਐਵਾਰਡ ਦੇਣ ਦਾ ਫ਼ੈਸਲਾ
Published : Apr 1, 2019, 10:19 am IST
Updated : Apr 1, 2019, 10:19 am IST
SHARE ARTICLE
Turbaned Police Inspector Baltej Singh Dhillon
Turbaned Police Inspector Baltej Singh Dhillon

ਕੈਨੇਡਾ ਦੇ ਦਸਤਾਰਧਾਰੀ ਪੁਲਿਸ ਅਫ਼ਸਰ ਬਲਤੇਜ਼ ਸਿੰਘ ਢਿੱਲੋਂ ਨੂੰ ਸਾਲ 2018-19 ਲਈ 'ਕਮਿਉਕੇਸ਼ਨ ਅਤੇ ਲੀਡਰਸ਼ਿਪ ਕੌਮਾਂਤਰੀ ਐਵਾਰਡ ਦਿਤੇ ਜਾਣ ਦਾ ਫ਼ਸੈਲਾ ਕੀਤਾ ਗਿਆ ਹੈ

ਸਰੀ : ਕੈਨੇਡਾ ਦੇ ਦਸਤਾਰਧਾਰੀ ਪੁਲਿਸ ਅਫ਼ਸਰ ਬਲਤੇਜ਼ ਸਿੰਘ ਢਿੱਲੋਂ ਨੂੰ ਸਾਲ 2018-19 ਲਈ 'ਕਮਿਉਕੇਸ਼ਨ ਅਤੇ ਲੀਡਰਸ਼ਿਪ ਕੌਮਾਂਤਰੀ ਐਵਾਰਡ ਦਿਤੇ ਜਾਣ ਦਾ ਫ਼ਸੈਲਾ ਕੀਤਾ ਗਿਆ ਹੈ। ਪਿਛਲੇ ਲੰਮੇ ਸਮੇਂ ਤੋਂ ਕੈਨੇਡਾ ਦੀ ਪੁਲਿਸ ਵਿਚ ਡਿਊਟੀ ਕਰਦਿਆਂ ਉਨ੍ਹਾਂ ਨੂੰ ਅਪਣੇ ਚੁਣੌਤੀ ਭਰੇ ਜੀਵਨ ਵਿਚ ਕਈ ਔਕੜਾਂ ਦਾ ਸਾਹਮਣਾ ਕਰਨ ਪਿਆ ਸੀ।

ਮਲੇਸ਼ੀਆ ਵਿਚ ਜਨਮੇ ਢਿੱਲੋਂ 16 ਸਾਲਾਂ ਉਪਰੰਤ ਕੈਨੇਡਾ ਪਰਵਾਸ ਕਰ ਗਏ ਸਨ, ਇਥੇ ਆਉਣ ਮਗਰੋਂ ਉਨ੍ਹਾਂ ਵਲੋਂ ਪੁਲਿਸ ਮਹਿਕਮੇ ਵਿਚ ਸੇਵਾਵਾਂ ਨਿਭਾਉਣ ਦੀ ਇੱਛਾ ਨਾਲ ਲੋੜੀਂਦੇ ਮਾਪਦੰਜ ਪੂਰੇ ਕਰਨ ਦੇ ਬਾਵਜੂਦ ਵੀ ਦਸਤਾਰਧਾਰੀ ਹੋਣ ਕਾਰਨ ਪੁਲਿਸ ਵਿਚ ਭਰਤੀ ਹੋਣ ਸਮੇਂ ਕਾਫ਼ੀ ਔਕੜਾਂ ਦਾ ਸਾਹਮਣਾ ਕਰਨ ਪਿਆ। 1990 ਤੋਂ ਪੁਲਿਸ ਸੇਵਾਵਾਂ ਨਿਭਾਉਂਦਿਆਂ ਕਈ ਚੁਣੌਤੀਆਂ ਨਾਲ ਜੂਝਣ ਦੇ ਬਾਵਜੂਦ ਵੀ ਉਹ ਜਲਦੀ ਹੀ

ਅਪਣੀ ਡਿਊਟੀ ਪੂਰੀ ਲਗਨ ਅਤੇ ਜ਼ਿੰਮੇਵਾਰੀ ਨਾਲ ਨਿਭਾਉਣ ਵਾਲੇ ਪੁਲਿਸ ਅਫ਼ਸਰ ਵਜੋਂ ਚਰਚਿਤ ਹੋ ਗਏ। ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸਰੀ ਸ਼ਹਿਰ ਦੇ ਵਸਨੀਕ ਅਤੇ ਹੁਣ ਪੁਲਿਸ ਇੰਸਪੈਕਟਰ ਵਜੋਂ ਸੇਵਾਵਾਂ ਨਿਭਾ ਰਹੇ ਬਲਤੇਜ਼ ਸਿੰਘ ਦਾ ਸੰਘਰਸ਼ਮਈ ਜੀਵਨ ਜਿਥੇ ਕਿ ਅਪਣੇ ਆਪ ਵਿਚ ਇਕ ਮਿਸਾਲ ਹੈ, ਉਥੇ ਸਮੁਚੇ ਪੰਜਾਬੀ ਭਾਈਚਾਰੇ ਲਈ ਵੀ ਮਾਣ ਵਾਲੀ ਗੱਲ ਹੈ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement