ਰਾਹੁਲ ਨੇ ਰਾਫ਼ੇਲ ਸੌਦੇ, ਜੈ ਸ਼ਾਹ ਮੁੱਦੇ 'ਤੇ ਮੋਦੀ ਨੂੰ ਘੇਰਿਆ
Published : Nov 26, 2017, 12:15 am IST
Updated : Nov 25, 2017, 6:45 pm IST
SHARE ARTICLE

ਦਾਹੇਗਾਮ (ਗੁਜਰਾਤ), 25 ਨਵੰਬਰ: ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਹਮਲਾ ਬੋਲਦਿਆਂ ਦੋਸ਼ ਲਾਇਆ ਕਿ ਮੋਦੀ ਅਪਣੇ ਗ੍ਰਹਿ ਸੂਬੇ ਗੁਜਰਾਤ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਰੋੜਾਂ ਰੁਪਏ ਦੇ ਰਾਫ਼ੇਲ ਸੌਦੇ ਅਤੇ ਜੈ ਸ਼ਾਹ ਮੁੱਦੇ ਪਿੱਛੇ ਦੀ ਸੱਚਾਈ ਨੂੰ ਸਾਹਮਣੇ ਨਹੀਂ ਆਉਣ ਦੇਣਾ ਚਾਹੁੰਦੇ। ਰਾਹੁਲ ਨੇ ਇਹ ਵੀ ਦੋਸ਼ ਲਾਇਆ ਕਿ ਐਨ.ਡੀ.ਏ. ਸਰਕਾਰ ਸੰਸਦ ਦੇ ਸਰਦਰੁੱਤ ਇਜਲਾਸ 'ਚ ਦੇਰੀ ਕਰ ਰਹੀ ਹੈ ਕਿਉਂਕਿ ਮੋਦੀ ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਦਨ 'ਚ ਰਾਫ਼ੇਲ ਅਤੇ ਜੈ ਸ਼ਾਹ ਨਾਲ ਸਬੰਧਤ ਮੁੱਦਿਆਂ ਉਤੇ ਚਰਚਾ ਨਹੀਂ ਚਾਹੁੰਦੇ। ਗਾਂਧੀਨਗਰ ਜ਼ਿਲ੍ਹੇ 'ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ''ਮੈਂ ਰਾਫ਼ੇਲ ਮੁੱਦੇ 'ਤੇ ਮੋਦੀ ਨੂੰ ਤਿੰਨ ਸਵਾਲ ਪੁੱਛਾਂਗਾ। ਪਹਿਲਾ, ਕੀ ਪਹਿਲੇ ਅਤੇ ਦੂਜੇ ਸੌਦੇ (ਫ਼ਰਾਂਸੀਸੀ ਕੰਪਨੀ ਨਾਲ) 'ਚ ਜਹਾਜ਼ਾਂ ਦੀਆਂ ਕੀਮਤਾਂ 'ਚ ਫ਼ਰਕ ਹੈ ਅਤੇ ਕੀ ਭਾਰਤ ਨੇ ਦੂਜੇ ਸੌਦੇ ਅਨੁਸਾਰ ਜ਼ਿਆਦਾ ਜਾਂ ਘੱਟ ਪੈਸੇ ਦਾ ਭੁਗਤਾਨ ਕੀਤਾ?'' ਉਨ੍ਹਾਂ ਅੱਗੇ ਕਿਹਾ ਕਿ ਕੀ ਉਦਯੋਗਪਤੀ (ਜਿਸ ਦੀ ਕੰਪਨੀ ਨੇ ਫ਼ਰਾਂਸੀਸੀ ਕੰਪਨੀ ਨਾਲ ਸਾਂਝੀ ਉੱਦਮ ਸਥਾਪਤ ਕੀਤਾ ਹੈ), ਜਿਸ ਨੂੰ ਸੌਦਾ ਦਿਤਾ ਗਿਆ, ਨੇ ਕਦੀ ਜਹਾਜ਼ਾਂ ਦਾ ਨਿਰਮਾਣ ਕੀਤਾ ਹੈ?


ਕਾਂਗਰਸ ਆਗੂ ਨੇ ਇਹ ਵੀ ਪੁਛਿਆ ਕਿ ਰਾਫ਼ੇਲ ਲੜਾਕੂ ਜਹਾਜ਼ ਖ਼ਰੀਦਣ ਲਈ ਪਿਛਲੇ ਸਾਲ ਫ਼ਰਾਂਸ ਨਾਲ ਸੌਦਾ ਕਰਦੇ ਵੇਲੇ ਕੀ ਲੋੜੀਂਦੀ ਪ੍ਰਕਿਰਿਆ ਦਾ ਪਾਲਣ ਕੀਤਾ ਗਿਆ ਸੀ?
ਰਾਹੁਲ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਇਸ ਡਰ ਕਰ ਕੇ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਤੋਂ ਬਚ ਰਹੇ ਹਨ ਕਿ ਉਨ੍ਹਾਂ ਦੇ ਜੱਦੀ ਸੂਬੇ 'ਚ ਮਹੱਤਵਪੂਰਨ ਚੋਣਾਂ ਤੋਂ ਪਹਿਲਾਂ ਸੱਚਾਈ ਸਾਹਮਣੇ ਆ ਜਾਵੇਗੀ।
ਰਾਹੁਲ ਨੇ ਪੱਤਰਕਾਰਾਂ ਨੂੰ ਕਿਹਾ, ''ਮੋਦੀ ਜੀ ਗੁਜਰਾਤ ਦੇ ਕਈ ਦੌਰੇ ਕਰਨਗੇ। ਪੱਤਰਕਾਰਾਂ ਮੈਨੂੰ ਸਵਾਲ ਕਰਦੇ ਹਨ। ਤੁਸੀ ਰਾਫ਼ੇਲ ਸੌਦੇ ਅਤੇ ਜੈ ਸ਼ਾਹ ਮੁੱਦੇ 'ਤੇ ਮੋਦੀ ਤੋਂ ਕਿਉਂ ਨਹੀਂ ਪੁੱਛਦੇ? ਮੋਦੀ ਜੀ ਜਦੋਂ ਗੁਜਰਾਤ ਆਉਣ ਤਾਂ ਲੋਕ ਉਨ੍ਹਾਂ ਨੂੰ ਰਾਫ਼ੇਲ ਅਤੇ ਜੈ ਸ਼ਾਹ ਮੁੱਦੇ ਬਾਰੇ ਪੁੱਛਣ।'' ਪ੍ਰਧਾਨ ਮੰਤਰੀ ਦਾ ਅਗਲੇ ਹਫ਼ਤੇ ਗੁਜਰਾਤ 'ਚ ਕਈ ਚੋਣ ਰੈਲੀਆਂ ਨੂੰ ਸੰਬੋਧਨ ਕਰਨ ਦਾ ਪ੍ਰੋਗਰਾਮ ਹੈ। ਗੁਜਰਾਤ 'ਚ 9 ਅਤੇ 14 ਦਸੰਬਰ ਨੂੰ ਵੋਟਾਂ ਪੈਣ ਵਾਲੀਆਂ ਹਨ। ਰਾਹੁਲ ਨੇ ਇਹ ਵੀ ਦੋਸ਼ ਲਾਇਆ ਕਿ ਆਮ ਤੌਰ 'ਤੇ ਸੰਸਦ ਦਾ ਸਰਦ ਰੁੱਤ ਇਜਲਾਸ ਹਰ ਸਾਲ ਨਵੰਬਰ 'ਚ ਸ਼ੁਰੂ ਹੁੰਦਾ ਹੈ ਅਤੇ ਲੋਕ ਸਭਾ ਅਤੇ ਰਾਜ ਸਭਾ 'ਚ ਚਰਚਾ ਮਹੱਤਵਪੂਰਨ ਹੁੰਦੀ ਹੈ ਪਰ ਦੋ ਕਾਰਨਾਂ ਕਰ ਕੇ ਸੰਸਦ ਇਜਲਾਸ ਇਸ ਵਾਰੀ ਗੁਜਰਾਤ ਚੋਣਾਂ ਤੋਂ ਬਾਅਦ ਹੋਵੇਗਾ।  (ਪੀਟੀਆਈ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement